ਇਸ ਤਰ੍ਹਾਂ ਘਰ ਵਿੱਚ ਬਣਾਓ ਮਿੰਨੀ ਰੂਮ ਹੀਟਰ, ਗਰਮ ਹਵਾ ਦੇਣ ਦੇ ਨਾਲ ਬਚਾਏਗਾ ਬਿਜਲੀ

ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੋ ਕਿ ਸਰਦੀਆਂ ਸ਼ੁਰੂ ਹੋ ਚੁਕੀਆਂ ਹਨ ਅਤੇ ਠੰਡ ਦਿਨ ਬ ਦਿਨ ਕਾਫ਼ੀ ਵਧ ਰਹੀ ਹੈ। ਪੂਰੀ ਠੰਡ ਵਿੱਚ ਸਾਨੂੰ ਰੂਮ ਹੀਟਰ ਦੀ ਜ਼ਰੂਰਤ ਪੈਂਦੀ ਹੈ। ਪਰ ਮਾਰਕਿਟ ਵਿਚੋਂ ਮਿਲਣ ਵਾਲੇ ਰੂਮ ਹੀਟਰ ਕਾਫ਼ੀ ਮਹਿੰਗੇ ਹੁੰਦੇ ਹਨ ਅਤੇ ਬਿਜਲੀ ਦੀ ਵੀ ਬਹੁਤ ਜ਼ਿਆਦਾ ਖਪਤ ਕਰਦੇ ਹਨ। ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹਾ ਰੂਮ ਹੀਟਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਜੋ ਕਾਫ਼ੀ ਘੱਟ ਖਰਚੇ ਵਿੱਚ ਤਿਆਰ ਹੋ ਜਾਵੇਗਾ ਅਤੇ ਬਿਜਲੀ ਦੀ ਖਪਤ ਵੀ ਕਾਫ਼ੀ ਘੱਟ ਹੋਵੇਗੀ।

ਇਸ ਹੀਟਰ ਨੂੰ ਬਣਾਉਣ ਲਈ ਸਭਤੋਂ ਪਹਿਲਾਂ ਤੁਸੀਂ ਇੱਕ mdf ਬੋਰਡ ਲੈਣਾ ਹੈ ਅਤੇ ਇਸਨੂੰ 8×3.3 ਇੰਚ ਦੇ ਤਿੰਨ ਪੀਸ ਅਤੇ 8×8 ਇੰਚ ਦਾ ਇੱਕ ਪੀਸ ਵਿੱਚ ਕੱਟ ਲੈਣਾ ਹੈ। ਇਸਤੋਂ ਬਾਅਦ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਇੱਕ ਪੀਸ ਨੂੰ ਵਿਚਾਲੋਂ ਕੱਟ ਕੇ ਇਸਦੇ ਪਿੱਛੇ ਨੈੱਟ ਲਗਾ ਦਿਓ। ਉਸਤੋਂ ਬਾਅਦ ਇਨ੍ਹਾਂ ਸਾਰੇ ਪੀਸਾਂ ਨੂੰ ਜੋੜਕੇ ਇੱਕ ਡੱਬਾ ਤਿਆਰ ਕਰ ਲਵੋ।

ਹੁਣ ਤੁਸੀਂ ਦੋ ਇਨਵਰਟਰ ਐਗਜ਼ਾਸਟ ਫੈਨ ਲੈਣੇ ਹਨ ਜੋ ਕਿ ਤੁਹਾਨੂੰ ਮਾਰਕੀਟ ਵਿੱਚੋ ਸਿਰਫ 80 ਰੁਪਏ ਵਿੱਚ ਮਿਲ ਜਾਣਗੇ। ਬਾਕਸ ਦੇ ਇੱਕ ਪਾਸੇ ਇਨ੍ਹਾਂ ਦੋਨਾਂ ਪੱਖਿਆਂ ਨੂੰ ਲਗਾ ਦਿਓ ਅਤੇ ਇੱਕ ਪਾਸੇ ਨੈੱਟ ਵਾਲਾ mdf ਬੋਰਡ ਲਗਾ ਦਿਓ। ਇਨ੍ਹਾਂ ਦੋਨਾਂ ਪੱਖਿਆਂ ਦੇ ਨਾਲ ਖਾਲੀ ਜਗ੍ਹਾ ਉੱਤੇ ਤੁਸੀਂ ਦੋ SPST ਸਵਿਚ ਲਗਾਉਣੇ ਹਨ। ਇਹ ਤੁਹਾਨੂੰ 10 ਰੁਪਏ ਵਿੱਚ ਮਿਲ ਜਾਣਗੇ ਅਤੇ ਨਾਲ ਹੀ ਤੁਸੀਂ ਦੋ led ਲਗਾਉਣੀਆਂ ਹਨ ।

ਇਸਤੋਂ ਬਾਅਦ ਤੁਸੀਂ ਇੱਕ 0-12v ਦਾ ਟਰਾਂਸਫਾਰਮਰ ਲੈਣਾ ਹੈ ਅਤੇ ਇਸ ਵਿੱਚ ਲਗਾਉਣਾ ਹੈ। ਇਸਦੇ ਨਾਲ ਹੀ ਇੱਕ 500w ਦਾ ਮਰਕਰੀ ਬਲਬ ਲਵੋ ਅਤੇ ਉਸਨੂੰ ਵੀ ਇਸਦੇ ਅੰਦਰ ਲਗਾ ਦੇਣਾ ਹੈ। ਇਸੇ ਤਰਾਂ ਹੀ ਤੁਸੀ ਕਾਫ਼ੀ ਘੱਟ ਖਰਚ ਵਿੱਚ ਘਰ ਵਿੱਚ ਹੀ ਰੂਮ ਹੀਟਰ ਤਿਆਰ ਕਰ ਸਕਦੇ ਹੋ। ਹੀਟਰ ਬਣਾਉਣ ਦਾ ਪੂਰਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ……

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com