Apple iPhone ਅਤੇ Samsung ਦੇ ਸੈਕੰਡ ਹੈਂਡ ਪ੍ਰੀਮੀਅਮ ਫੋਨਾਂ ਦੀ ਸਭਤੋਂ ਸਸਤੀ ਦੁਕਾਨ

ਦੋਸਤੋ ਜੇਕਰ ਤੁਸੀ ਪ੍ਰੀਮੀਅਮ ਯਾਨੀ ਮਹਿੰਗਾ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਜਾਂ ਫਿਰ ਮੋਬਾਇਲ ਦੀ ਦੁਕਾਨ ਚਲਾ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਸੈਕੇਂਡ ਹੈਂਡ ਮੋਬਾਈਲ ਫੋਨਾਂ ਦੀ ਸਭਤੋਂ ਸਸਤੀ ਮਾਰਕਿਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਦੁਕਾਨ ਤੋਂ ਤੁਸੀ ਬਹੁਤ ਹੀ ਘੱਟ ਕੀਮਤ ਵਿੱਚ ਸੈਕੇਂਡ ਹੈਂਡ ਪ੍ਰੀਮੀਅਮ ਫੋਨ ਜਿਵੇਂ Samsung, Apple iphone ਵਗੈਰਾ ਸਾਰੇ ਫੋਨ ਖਰੀਦ ਸਕਦੇ ਹੋ।

ਤੁਸੀ ਇਨ੍ਹਾਂ ਨੂੰ ਬਹੁਤ ਵਧੀਆ ਮੁਨਾਫੇ ਦੇ ਨਾਲ ਵੇਚ ਸਕਦੇ ਹੋ ਜਾਂ ਫਿਰ ਆਪਣੇ ਲਈ ਵੀ ਖਰੀਦ ਸਕਦੇ ਹੋ। ਜੇਕਰ ਤੁਸੀ ਜਿਆਦਾ ਮਾਲ ਖਰੀਦਦੇ ਹੋ ਤਾਂ ਤੁਹਾਨੂੰ ਹੋਰ ਵੀ ਡਿਸਕਾਉਂਟ ਮਿਲ ਜਾਵੇਗਾ। ਇੱਥੋਂ ਤੁਸੀਂ 20 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ ਤੋਂ ਲੈਕੇ ਢਾਈ ਲੱਖ ਰੁਪਏ ਤੱਕ ਦੇ ਫੋਨ ਖਰੀਦ ਸਕਦੇ ਹੋ। ਇਸ ਦੁਕਾਨ ਦਾ ਨਾਮ mani mobiles ਹੈ ਅਤੇ ਇਹ ਅੰਮ੍ਰਿਤਸਰ ਵਿੱਚ ਸਥਿਤ ਹੈ।

ਸਭਤੋਂ ਪਹਿਲੇ ਫੋਨ ਦੀ ਗੱਲ ਕਰੀਏ ਤਾਂ Samsung ਗਲੈਕਸੀ Fold 3 ਸਿਰਫ 10 ਦਿਨ ਚੱਲਿਆ ਹੋਇਆ ਫੋਨ ਇੱਥੋਂ ਤੁਹਾਨੂੰ ਸਿਰਫ 1 ਲੱਖ 20 ਹਜ਼ਾਰ ਰੁਪਏ ਵਿੱਚ ਮਿਲ ਜਾਵੇਗਾ। ਨਵੇਂ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਹੈ। ਸਿਰਫ ਤੁਸੀਂ ਬਿਲਕੁਲ ਨਵਾਂ ਫੋਨ ਹੀ ਨਵੇਂ ਤੋਂ 30 ਹਜ਼ਾਰ ਰੁਪਏ ਸਸਤਾ ਖਰੀਦ ਸਕਦੇ ਹੋ। ਇਸ ਫੋਨ ਦੇ ਨਾਲ ਤੁਹਾਨੂੰ Samsung ਦੇ earbuds ਨਾਲ ਫ੍ਰੀ ਮਿਲਣਗੇ।

ਇਸੇ ਤਰਾਂ samsung flip ਫੋਨ ਵੀ ਤੁਹਾਨੂੰ ਇੱਥੋਂ ਪੁਰਾਣਾ ਮਿਲ ਜਾਵੇਗਾ। ਇਸ ਫੋਨ ਦੀ ਮਾਰਕੀਟ ਵਿੱਚ ਕੀਮਤ ਲਗਭਗ ਇੱਕ ਲੱਖ ਰੁਪਏ ਹੈ ਪਰ ਇੱਥੋਂ ਤੁਹਾਨੂੰ ਇਹ ਫੋਨ ਸਿਰਫ 35 ਹਜ਼ਾਰ ਰੁਪਏ ਵਿੱਚ ਮਿਲ ਜਾਵੇਗਾ। ਇੱਕ ਹੋਰ ਖਾਸੀਅਤ ਇਹ ਹੈ ਕਿ ਇੱਥੋਂ ਖਰੀਦੇ ਹੋਏ ਫੋਨ ਵਿੱਚ ਜੇਕਰ ਤੁਹਾਨੂੰ ਕੋਈ ਦਿੱਕਤ ਲਗਦੀ ਹੈ ਤਾਂ ਤੁਸੀਂ 15 ਦਿਨਾਂ ਵਿੱਚ ਫੋਨ ਇਨ੍ਹਾਂ ਨੂੰ ਵਾਪਸ ਦੇ ਸਕਦੇ ਹੋ।

Apple iphone ਦੀ ਗੱਲ ਕਰੀਏ ਤਾਂ ਐਪਲ ਦਾ ਵੀ ਹਰ ਇੱਕ ਮੋਡਲ ਤੁਹਾਨੂੰ ਇਥੋਂ ਮਿਲ ਜਾਵੇਗਾ। ਤੁਹਾਨੂੰ ਇੱਥੋਂ iPhone 11 ProMax 512 GB ਫੋਨ ਸਿਰਫ 60 ਹਜ਼ਾਰ ਰੁਪਏ ਦੀ ਕੀਮਤ ਵਿੱਚ ਮਿਲ ਜਾਵੇਗਾ। ਸਾਰੇ ਫੋਨਾਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com