AC ਲਗਵਾਉਂਦੇ ਸਮੇਂ ਜਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹਮੇਸ਼ਾ ਰਹੋਗੇ ਪ੍ਰੇਸ਼ਾਨ

ਗਰਮੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਵਾਰ ਗਰਮੀ ਸ਼ੁਰੂਆਤ ਤੋਂ ਹੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਦਿਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ ਅਤੇ ਲੋਕ ਅੱਤ ਦੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਪੱਖੇ ਦਾ ਸਹਾਰਾ ਲੈ ਰਹੇ ਹਨ। ਪਰ ਪੱਖੇ ਅਤੇ ਕੂਲਰ ਇਸ ਗਰਮੀ ਵਿੱਚ ਫੇਲ ਹਨ। ਇੰਨੀ ਜਿਆਦਾ ਗਰਮੀ ਵਿੱਚ ਸਾਡੇ ਕੋਲ ਸਿਰਫ ਇੱਕ ਵਿਕਲਪ ਬਚਦਾ ਹੈ, ਉਹ ਹੈ AC।

ਹਰ ਕੋਈ AC ਲਗਵਾਉਣਾ ਚਾਹੁੰਦਾ ਹੈ ਅਤੇ ਇਨ੍ਹਾਂ ਦਿਨਾਂ ਵਿੱਚ AC ਦੀ ਡਿਮਾਂਡ ਬਹੁਤ ਜਿਆਦਾ ਵੱਧ ਜਾਂਦੀ ਹੈ। ਪਰ ਕਈ ਵਾਰ ਅਸੀਂ AC ਲਗਵਾਉਣ ਦੀ ਜਲਦੀ ਵਿੱਚ ਕੁਝ ਗਲਤੀਆਂ ਕਰ ਦਿੰਦੇ ਹਾਂ ਅਤੇ ਫਿਰ ਸਾਰੀ ਜ਼ਿੰਦਗੀ ਸਾਨੂੰ ਪਛਤਾਉਣਾ ਪੈਂਦਾ ਹੈ। AC ਖਰੀਦਣ ਤੋਂ ਬਾਅਦ ਇਸਦੀ ਫਿਟਿੰਗ ਸਮੇਂ ਤੁਸੀਂ ਜੇਕਰ ਕੁਝ ਗੱਲਾਂ ਧਿਆਨ ਵਿੱਚ ਨਹੀਂ ਰੱਖਦੇ ਤਾਂ ਹਮੇਸ਼ਾ ਪ੍ਰੇਸ਼ਾਨ ਹੋਣਾ ਪਵੇਗਾ।

ਇਸ ਲਈ ਅੱਜ ਅਸੀਂ ਤੁਹਾਨੂੰ Split ਏਸੀ ਦੀ ਫਿਟਿੰਗ ਕਰਵਾਉਣ ਸਮੇਂ ਧਿਆਨ ਵਿਚ ਰੱਖਣ ਵਾਲੀਆਂ ਜਰੂਰੀ ਗੱਲਾਂ ਬਾਰੇ ਜਾਣਕਾਰੀ ਦੇਵਾਂਗੇ। ਸਭਤੋਂ ਪਹਿਲਾਂ ਜਦੋਂ ਅਸੀਂ ਖਰੀਦਦੇ ਹਾਂ ਤਾਂ ਅਸੀਂ ਆਰਡਰ ਦੇਕੇ ਘਰੇ ਆ ਜਾਂਦੇ ਹਾਂ ਅਤੇ ਉਸਤੋਂ ਬਾਅਦ ਸਾਡੇ ਐਡਰੈੱਸ ‘ਤੇ ਏਸੀ ਭੇਜਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਪਲਿਟ ਏਸੀ ਦੋ ਪਾਰਟਸ ਵਿੱਚ ਆਉਂਦਾ ਹੈ, ਇੱਕ ਇਨਡੋਰ ਅਤੇ ਇੱਕ ਆਊਟਡੋਰ।

ਪਰ ਤੁਸੀਂ ਏਸੀ ਘਰ ਪਹੁੰਚਦੇ ਹੀ ਸਭਤੋਂ ਪਹਿਲਾਂ ਇਹ ਜਰੂਰ ਚੈਕ ਕਰੋ ਕਿ ਦੋਂਵਾਂ ਚੀਜਾਂ ਦੇ ਉੱਤੇ ਮੋਡਲ ਨੰਬਰ ਇੱਕ ਹੀ ਹੋਵੇ। ਇਸੇ ਤਰਾਂ ਜਦੋਂ ਤੱਕ ਏਸੀ ਫਿਟਿੰਗ ਕਰਨ ਵਾਲਾ ਬੰਦਾ ਨਾ ਆਵੇ ਉਦੋਂ ਤੱਕ ਕੋਈ ਵੀ ਬਾਕਸ ਨਾ ਖੋਲੋ। ਫਿਟਿੰਗ ਦੀ ਗੱਲ ਕਰੀਏ ਤਾਂ ਇਨਡੋਰ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਜਦੋਂ ਬਾਕਸ ਖੁੱਲ ਰਿਹਾ ਹੋਵੇਗਾ ਤਾਂ ਤੁਸੀਂ ਕੋਲ ਖੜੇ ਰਹਿ ਕੇ ਇਹ ਜਰੂਰ ਦੇਖਣਾ ਹੈ ਕਿ ਉਸ ਵਿੱਚੋਂ ਪੂਰਾ ਸਮਾਨ ਨਿਕਲਿਆ ਹੈ ਜਾਂ ਨਹੀਂ।

ਜੇਕਰ ਕੋਈ ਵੀ ਚੀਜ ਘੱਟ ਹੈ ਤਾਂ ਤੁਸੀਂ ਉਸੇ ਸਮੇਂ ਦੁਕਾਨਦਾਰ ਨਾਲ ਸੰਪਰਕ ਕਰੋ। ਅਗਲੀ ਧਿਆਨ ਰੱਖਣ ਯੋਗ ਗੱਲ ਇਹ ਹੈ ਕਿ ਏਸੀ ਨੂੰ ਕਦੇ ਵੀ ਬਾਥਰੂਮ ਦੇ ਨੇੜੇ ਜਾਂ ਫਿਰ ਦਰਵਾਜੇ ਦੇ ਉੱਤੇ ਜਾਂ ਫਿਰ ਨੇੜੇ ਨਾ ਲਗਵਾਓ। ਜਦੋਂ ਵੀ ਤੁਸੀਂ ਦਰਵਾਜ਼ਾ ਖੋਲੋਗੇ ਤਾਂ ਸਾਰੀ ਹਵਾ ਬਾਹਰ ਨਿਕਲ ਜਾਵੇਗੀ। ਇਸੇ ਤਰਾਂ ਹੋਰ ਵੀ ਜਰੂਰੀ ਗੱਲਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com