ਇਸ ਤਰਾਂ ਘਰ ਵਿੱਚ ਬਣਾਓ 10400mAh ਦਾ ਪਾਵਰ ਬੈਂਕ, ਸਿਰਫ 140 ਰੁਪਏ ਆਵੇਗਾ ਖਰਚਾ

ਦੋਸਤੋ ਅਕਸਰ ਅਸੀ ਜਦੋਂ ਵੀ ਕਿਤੇ ਘੁੱਮਣ ਜਾਂਦੇ ਹਾਂ ਤਾਂ ਸਾਨੂੰ ਮੋਬਾਇਲ ਚਾਰਜ ਕਰਨ ਲਈ ਪਾਵਰ ਬੈਂਕ ਦੀ ਜ਼ਰੂਰਤ ਪੈਂਦੀ ਹੈ। ਪਰ ਮਾਰਕਿਟ ਵਿੱਚੋਂ ਪਾਵਰ ਬੈਂਕ ਬਹੁਤ ਮਹਿੰਗੇ ਮਿਲਦੇ ਹਨ ਜਿਸ ਕਾਰਨ ਹਰ ਕੋਈ ਨਹੀਂ ਖਰੀਦ ਪਾਉਂਦਾ। ਇਸ ਲਈ ਅੱਜ ਅਸੀ ਤੁਹਾਨੂੰ ਘਰ ਵਿੱਚ ਹੀ ਪਾਵਰ ਬੈਂਕ ਬਣਾਉਣ ਬਾਰੇ ਦੱਸਣ ਵਾਲੇ ਹਾਂ।

ਅਸੀ ਤੁਹਾਨੂੰ 10400 mAh ਦਾ ਪਾਵਰ ਬੈਂਕ ਬਣਾਉਣ ਬਾਰੇ ਦੱਸਾਂਗੇ ਉਹ ਵੀ ਸਿਰਫ 140 ਰੁਪਏ ਵਿੱਚ। ਜੀ ਹਾਂ, ਮਾਰਕਿਟ ਵਿੱਚ ਲਗਭਗ 1500 ਤੋਂ 2000 ਰੁਪਏ ਵਿੱਚ ਮਿਲਣ ਵਾਲਾ ਪਾਵਰ ਬੈਂਕ ਤੁਸੀ ਸਿਰਫ 140 ਰੁਪਏ ਵਿੱਚ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਅਤੇ ਕਿਤੇ ਵੀ ਜਾਂਦੇ ਸਮੇਂ ਇਸਨੂੰ ਨਾਲ ਲਿਜਾ ਸਕਦੇ ਹੋ। ਖਾਸ ਗੱਲ ਇਹ ਹੈ ਕਿ ਇਸਨੂੰ ਬਣਾਉਣਾ ਵੀ ਕਾਫ਼ੀ ਆਸਾਨ ਹੈ।

ਪਾਵਰ ਬੈਂਕ ਬਣਾਉਣ ਲਈ ਤੁਸੀਂ ਇੱਕ 3mm ਦਾ mdf ਬੋਰਡ ਲੈਣਾ ਹੈ ਅਤੇ ਉਸਨੂੰ ਹੇਠਾਂ ਵੀਡੀਓ ਵਿੱਚ ਦੱਸੇ ਗਏ ਸਾਇਜ਼ ਦੇ ਟੁਕੜਿਆਂ ਵਿੱਚ ਕੱਟ ਲੈਣਾ ਹੈ। ਇਸਦੇ ਨਾਲ ਹੀ 2 usb ਫੀਮੇਲ ਕਨੇਕਟਰ, ਇੱਕ ਮਿਨੀ ਆਨ-ਆਫ ਸਵਿਚ, ਇੱਕ DC ਫੀਮੇਲ ਕਨੇਕਟਰ, 3 7805 IC, ਇੱਕ 1N4007 ਡਾਇਓਡ, ਇੱਕ ਕਵਾਟਰ ਵਾਟ ਦੀ ਰੇਸਿਸਟੇਂਸ ਅਤੇ ਇੱਕ 3mm ਦੀ ਬਲੂ LED ਲੈ ਆਓ। ਇਹ ਸਾਮਾਨ ਤੁਹਾਨੂੰ ਬਹੁਤ ਸਸਤਾ ਮਿਲ ਜਾਵੇਗਾ।

ਇਸ ਸਾਰੇ ਸਾਮਾਨ ਦੇ ਨਾਲ ਤੁਸੀਂ ਪੁਰਾਣੇ ਲੈਪਟਾਪ ਦੀਆਂ ਬੈਟਰੀਆਂ ਵੀ ਲੈ ਆਓ। ਇਨ੍ਹਾਂ ਨੂੰ ਤੁਸੀ ਕੰਪਿਊਟਰ ਰਿਪੇਅਰ ਦੀ ਦੁਕਾਨ ਤੋਂ ਖਰੀਦ ਸਕਦੇ ਹੋ। ਇਨ੍ਹਾਂ ਬੈਟਰੀਆਂ ਦੇ ਅੰਦਰੋਂ ਤੁਸੀਂ ਛੋਟੀਆਂ ਬੈਟਰੀਆਂ ਨੂੰ ਕੱਢ ਲੈਣਾ ਹੈ ਜੋ ਕਿ ਪਾਵਰ ਬੈਂਕ ਬਣਾਉਣ ਲਈ ਕੰਮ ਆਉਣਗੀਆਂ। ਇਸ ਸਾਰੇ ਸਾਮਾਨ ਨਾਲ ਤੁਸੀ ਪਾਵਰ ਬੈਂਕ ਤਿਆਰ ਕਰ ਸਕਦੇ ਹੋ। ਪਾਵਰ ਬੈਂਕ ਬਣਾਉਣ ਦਾ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com