ਕਰਜ਼ੇ ਅਤੇ ਲਿਮਟਾਂ ਵਾਲੇ ਕਿਸਾਨਾਂ ਲਈ ਵੱਡੀ ਖਬਰ

ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਖੇਤੀ ਤੇ ਅਤੇ ਕਿਸਾਨਾਂ ਤੇ ਕਿੰਨਾ ਨਿਰਭਰ ਕਰਦਾ ਹੈ ਅਤੇ ਜੇ ਸਾਡਾ ਅੰਨਦਾਤਾ ਖੁਸ਼ਹਾਲ ਹੋਵੇਗਾ ਤਾਂ ਹੀ ਪੰਜਾਬ ਖੁਸ਼ਹਾਲ ਹੋਵੇਗਾ, ਜੇ ਪੰਜਾਬ ਖੁਸ਼ਹਾਲ ਹੋਵੇਗਾ ਤਾਂ ਪੂਰਾ ਭਾਰਤ ਖੁਸ਼ਹਾਲ ਹੋਵੇਗਾ। ਕਿਉਂਕਿ ਇੱਕ ਖੁਸ਼ਹਾਲ ਸੂਬਾ ਹੀ ਖੁਸ਼ਹਾਲ ਦੇਸ ਦੀ ਸਿਰਜਣਾ ਕਰਦਾ ਹੈ।

ਪਰ ਫਿਲਹਾਲ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੈ। ਕਿਉਂਕਿ ਕਿਸਾਨ ਲਿਮਟਾਂ ਅਤੇ ਕਰਜ਼ਿਆਂ ਦੀ ਮਾਰ ਝੱਲ ਰਿਹਾ ਹੈ ਅਤੇ ਕਿਸਾਨੀ ਖੁਦਕੁਸ਼ੀਆਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕਰਜ਼ੇ ਦਾ ਦੈਂਤ ਹਰ ਰੋਜ਼ ਹਜ਼ਾਰਾਂ ਕਿਸਾਨਾਂ ਨੂੰ ਖਾ ਰਿਹਾ ਹੈ ਅਤੇ ਕਿਸੇ ਦਾ ਇਸ ਵੱਲ ਧਿਆਨ ਨਹੀਂ ਹੈ। ਪਰ ਹੁਣ ਕਰਜ਼ੇ ਅਤੇ ਲਿਮਟਾਂ ਵਾਲੇ ਕਿਸਾਨਾਂ ਲਈ ਇੱਕ ਵੱਡੀ ਖ਼ਬਰ ਆ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਕਰਜ਼ੇ ਵਾਲੇ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਜਿਹੜੇ ਕਿਸਾਨਾਂ ਨੇ KCC ਯਾਨੀ ਕਿਸਾਨ ਕਰੈਡਿਟ ਕਾਰਡ ‘ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਹੈ ਉਨ੍ਹਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਉਨ੍ਹਾਂ ਕਿਸਾਨਾਂ ਦੇ ਵਿਆਜ਼ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਡੇਢ ਪ੍ਰਤੀਸ਼ਤ ਘੱਟ ਕਰ ਦਿੱਤਾ ਗਿਆ ਹੈ। ਯਾਨੀ ਹੁਣ ਕਿਸਾਨਾਂ ਨੂੰ ਲਗਭਗ ਅੱਧਾ ਵਿਆਜ਼ ਭਰਨਾ ਪਵੇਗਾ।

ਜੇਕਰ ਤੁਹਾਡਾ ਕਰਜ਼ਾ 3 ਲੱਖ ਰੁਪਏ ਤੋਂ ਜਿਆਦਾ ਹੈ ਤੁਸੀਂ ਇਹ ਫਾਇਦਾ ਨਹੀਂ ਲੈ ਸਕਦੇ। ਜਾਣਕਾਰੀ ਦੇ ਅਨੁਸਾਰ ਕਈ ਪਿੰਡ ਵਿੱਚ ਕੁਝ ਲੋਕ ਫਾਰਮ ਭਰਨ ਦੇ ਲਈ ਆ ਰਹੇ ਹਨ। ਇਹ ਆਪਣੇ ਆਪ ਨੂੰ ਸਰਕਾਰ ਦੇ ਕਰਮਚਾਰੀ ਦੱਸਦੇ ਹਨ ਅਤੇ ਫਾਰਮ ਭਰਨ ਲਈ ਪਿੰਡ ਵਿੱਚ ਫਿਰਦੇ ਹਨ। ਉਹ ਕਿਸਾਨਾਂ ਨੂੰ ਕਹਿਣੇ ਹਨ ਕਿ ਇਹ ਕਰਜ਼ਾ ਮਾਫੀ ਦੇ ਫਾਰਮ ਹਨ ਅਤੇ ਕਿਸਾਨ ਕਰਜ਼ਾ ਮਾਫੀ ਬਾਰੇ ਸੁਣਕੇ ਫਾਰਮ ਭਰ ਦਿੰਦੇ ਹਨ।

ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਧੋਖਾਧੜੀ ਹੈ ਅਤੇ ਸਰਕਾਰ ਵੱਲੋਂ ਇਸ ਤਰਾਂ ਕਿਸੇ ਨੂੰ ਵੀ ਫਾਰਮ ਭਰਨ ਲਈ ਪਿੰਡਾਂ ਵਿੱਚ ਨਹੀਂ ਭੇਜਿਆ ਜਾਂਦਾ। ਇਹ ਲੋਕ ਫਾਰਮ ਭਰਨ ਦੇ 50 ਜਾਂ 100 ਰੁਪਏ ਲੈ ਲੈਂਦੇ ਹਨ ਅਤੇ ਇਸੇ ਤਰਾਂ ਕਿਸਾਨਾਂ ਨੂੰ ਲੁੱਟ ਰਹੇ ਹਨ। ਇਸ ਲਈ ਇਸ ਤਰਾਂ ਦੇ ਲੋਕਾਂ ਤੋਂ ਸਾਵਧਾਨ ਰਹੋ।