110 ਸਾਲ ਪੁਰਾਣੇ ਦਰੱਖਤ ਨੂੰ ਬਚਾਉਣ ਲਈ ਔਰਤ ਨੇ ਕੀਤਾ ਇਹ ਅਨੋਖਾ ਕੰਮ, ਪੂਰੀ ਦੁਨੀਆ ‘ਚ ਹੋ ਰਹੀ ਸ਼ਲਾਘਾ

ਅਮਰੀਕਾ ‘ਚ ਮੁਫ਼ਤ ਛੋਟੀ ਲਾਇਬ੍ਰੇਰੀ ( ਲਿਟਿਲ ਫਰੀ ਲਾਇਬ੍ਰੇਰੀ ) ਦਾ ਰੁਝਾਨ ਵੱਧ ਰਿਹਾ ਹੈ। ਇਸ ਵਿੱਚ ਲੋਕ ਮੁਫ਼ਤ ਵਿੱਚ ਕਿਤਾਬ ਉਧਾਰ ਦੇਣ ਦੇ ਨਾਲ ਵਾਪਿਸ ਵੀ ਕਰ ਸਕਦੇ ਹਨ। ਹਾਲਾਂਕਿ , ਇਦਾਹੋ ਵਿੱਚ ਇੱਕ 110 ਸਾਲ ਪੁਰਾਣੇ ਦਰੱਖਤ ਦੇ ਅੰਦਰ ਬਣੀ ਲਾਇਬ੍ਰੇਰੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਸ਼ਰਾਲੀ ਹਾਵਰਡ ਦਾ ਪਹਿਲਾ ਅਤੇ ਮੁੱਖ ਟੀਚਾ ਰੁੱਖ ਨੂੰ ਕੱਟਣ ਤੋਂ ਬਚਾਉਣਾ ਸੀ । ਇਸ ਲਈ ਉਹਨੇ ਆਪਣੀ ਡਿਜਾਨਿੰਗ ਸਕਿਲਸ ਦਾ ਇਸਤੇਮਾਲ ਕਰਦੇ ਹੋਏ ਇਸ ਦਰੱਖਤ ਨੂੰ ਪੂਰੀ ਤਰ੍ਹਾਂ ਬਦਲ ਹੀ ਦਿੱਤਾ।ਹਾਵਰਡ ਨੇ ਮੁਤਾਬਿਕ ਕੋਟਨਵੁੱਡ ਦਾ ਦਰੱਖਤ ਆਮ ਤੌਰ ‘ਤੇ 50-60 ਸਾਲ ਤੱਕ ਹਰਾ- ਭਰਾ ਰਹਿੰਦਾ ਹੈ।

ਹਾਲਾਂਕਿ , ਉਸਦੇ ਘਰ ਦੇ ਕੋਲ ਇਹ ਰੁੱਖ ਦੁਗਣਾ ਸਮਾਂ ਹਰਾ- ਭਰਾ ਰਿਹਾ ।ਕੁਝ ਸਮਾਂ ਪਹਿਲਾਂ ਇਹ ਸੁੱਕ ਗਿਆ ਅਤੇ ਟਾਹਣੀਆਂ ਡਿੱਗਣ ਲੱਗੀਆਂ । ਇਹ ਰਾਹਗੀਰਾਂ ਲਈ ਮੁਸ਼ਕਿਲ ਪੈਦਾ ਕਰਦਾ ਸੀ । ਜਿਸ ਕਾਰਨ ਲੋਕ ਕਮੇਟੀ ਵਾਲਿਆਂ ਨੇ ਇਸ ਨੂੰ ਕੱਟਣ ਦਾ ਫੈਸਲਾ ਕਰ ਲਿਆ।

ਅਜਿਹੇ ਵਿੱਚ ਹਾਵਰਡ ਨੇ ਇਸ ਨੂੰ ਬਚਾਉਣ ਲਈ ਅੰਦਰੋਂ ਖੋਖਲਾ ਕਰਕੇ ਵਿਚਾਲੇ ਥਾਂ ਬਣਾ ਕੇ ਛੋਟੀ ਲਾਇਬ੍ਰੇਰੀ ਦੇ ਤੌਰ ‘ਤੇ ਤਿਆਰ ਕਰ ਦਿੱਤਾ । ਸ਼ੈਰਲੀ ਨੇ ਅੰਦਰ ਅਤੇ ਬਾਹਰ ਡਿਜ਼ਾਨਿੰਗ ਦਾ ਕਾਫੀ ਕੰਮ ਕੀਤਾ ।ਉਸਨੇ ਇਸਦੀ ਛੱਤ ਨੂੰ ਢਲਾਣ ਦਾ ਰੂਪ ਦੇ ਦਿੱਤਾ । ਸ਼ੀਸ਼ੇ ਦਾ ਦਰਵਾਜਾ ਅਤੇ ਰੰਗ ਬਿਰੰਗੀਆਂ ਲਾਈਟਾਂ ਲਗਾ ਕੇ ਰੁੱਖ ਦਾ ਰੂਪ ਹੀ ਬਦਲ ਦਿੱਤਾ ।

ਸਾਈਨਬੋਰਡ ਦੀ ਥਾਂ ‘ਤੇ ਉਸਨੇ ਲੱਕੜੀ ‘ਤੇ ਨਕਾਸ਼ੀ ਕਰਕੇ ਉਹਨਾਂ ਨੂੰ ਕਿਤਾਬਾਂ ਦਾ ਰੂਪ ਦੇ ਦਿੱਤਾ। ਹਾਵਰਡ ਕਹਿੰਦੀ ਹੈ ਕਿ ਉਹ ਲਿਟਿਲ ਫਰੀ ਲਾਇਬ੍ਰੇਰੀ ਸਕੀਮ ਤੋਂ ਕਾਫੀ ਪ੍ਰਭਾਵਿਤ ਸੀ । ਇਸਦੇ ਤਹਿਤ ਕੋਈ ਵੀ ਵਿਅਕਤੀ ਲਾਇਬ੍ਰੇਰੀ ਵਿੱਚ ਆਪਣੀਆਂ ਕਿਤਾਬਾਂ ਦਾਨ ਦੇ ਸਕਦਾ ਹੈ ਅਤੇ ਦੂਜੇ ਕਿਸੇ ਵਿਅਕਤੀ ਨੂੰ ਇਹਨਾਂ ਦੇ ਪੜ੍ਹਨ ਲਈ ਪੈਸੇ ਵੀ ਨਹੀਂ ਦੇਣੇ ਪੈਂਦੇ ।