ਪੰਜਾਬ ਵਿੱਚ ਇਹਨਾਂ ਤਰੀਕਾਂ ਨੂੰ ਸ਼ੁਰੂ ਹੋਣਗੇ ਕਿਸਾਨ ਮੇਲੇ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਰ ਸਾਲ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਕਿਸਾਨ ਮੇਲੇ ਲਗਾਏ ਜਾਂਦੇ ਹਨ । ਇਸੇ ਸਬੰਧ ਵਿਚ ਯੂਨੀਵਰਸਿਟੀ ਨੇ ਮਾਰਚ 2020 ਵਿੱਚ ਹੋਣ ਵਾਲੇ ਕਿਸਾਨ ਮੇਲਿਆਂ ਅਤੇ ਤਰੀਕਾਂ ਦੀ ਘੋਸ਼ਣਾ ਕਰ ਦਿੱਤੀ ਹੈ। ਕਿਸਾਨ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦੀ ਲੜੀ ਵਿੱਚ ਪਹਿਲਾ ਕਿਸਾਨ ਮੇਲਾ 6 ਮਾਰਚ ਨੂੰ ਨਾਗਕਲਾਂ ਜਹਾਂਗੀਰ ਅੰਮ੍ਰਿਤਸਰ ਅਤੇ ਬੱਲੋਵਾਲ ਸੌਂਖੜੀ ਵਿਖੇ ਲਗਾਇਆ ਜਾਵੇਗਾ।

ਇਸ ਤੋਂ ਬਾਅਦ ਦੂਸਰਾ ਕਿਸਾਨਾਂ ਦਿਵਸ ਮਿਤੀ 12 ਮਾਰਚ 2020 ਨੂੰ ਕਿਸਾਨ ਦਿਵਸ ਫਰੀਦਕੋਟ ਵਿਖੇ ਅਤੇ 12 ਮਾਰਚ ਨੂੰ ਹੀ ਗੁਰਦਾਸਪੁਰ ਵਿਖੇ ਵੀ ਲਗਾਇਆ ਜਾਵੇਗਾ। ਇਸੇ ਲੜੀ ਵਿਚ ਤੀਸਰਾ ਕਿਸਾਨ ਮੇਲਾ ਰੌਣੀ (ਪਟਿਆਲਾ) ਵਿਖੇ 17 ਮਾਰਚ ਨੂੰ ਲਗਾਇਆ ਜਾਵੇਗਾ।

ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਲੁਧਿਆਣਾ) ਵਿਖੇ ਇਹ ਕਿਸਾਨ ਮੇਲਾ 20-21 ਮਾਰਚ 2020 ਨੂੰ ਲਗਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਲੜੀ ਵਿੱਚ ਮਾਰਚ ਮਹੀਨੇ ਦਾ ਆਖਰੀ ਕਿਸਾਨ ਮੇਲਾ 25 ਮਾਰਚ ਨੂੰ ਬਠਿੰਡਾ ਵਿਖੇ ਲਗਾਇਆ ਜਾਵੇਗਾ ।

ਡਾ. ਰਾਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਹ ਖੇਤੀ ਮੇਲੇ ਪੰਜਾਬ ਅਤੇ ਇਸਦੇ ਨਾਲ ਲਗਦੇ ਕਿਸਾਨਾਂ ਤੱਕ ਗਿਆਨਮਈ ਸਾਹਿਤ, ਸੁਧਰੇ ਬੀਜ ਅਤੇ ਵਿਕਸਿਤ ਤਕਨਾਲੋਜੀ ਨੂੰ ਪਹੁੰਚਾਉਣ ਦਾ ਵੱਡਾ ਸਥਾਨ ਹਨ। ਕਿਸਾਨ ਵੀਰ ਇਨ੍ਹਾਂ ਮੇਲਿਆਂ ਤੋਂ ਖੇਤੀਬਾੜੀ ਸਬੰਧੀ ਹਰ ਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।