ਜੀਓ ਦੇ ਗਾਹਕਾਂ ਲਈ ਵੱਡੀ ਖੁਸ਼ਖ਼ਬਰੀ, ਮੁਕੇਸ਼ ਅੰਬਾਨੀ ਨੇ ਕਰਤਾ ਇਹ ਵੱਡਾ ਐਲਾਨ

ਜੇਕਰ ਤੁਸੀਂ ਵੀ ਰਿਲਾਇੰਸ JIO ਦਾ ਸਿਮ ਵਰਤਦੇ ਹੋ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਦੀ 45ਵੀਂ ਸਾਲਾਨਾ ਮੀਟਿੰਗ ਵਿੱਚ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਵੱਲੋਂ ਕਈ ਘੋਸ਼ਣਾਵਾਂ ਕੀਤੀਆਂ ਗਈਆਂ ਹਨ। 29 ਅਗਸਤ ਨੂੰ ਹੋਈ ਇਸ ਮੀਟਿੰਗ ਵਿੱਚ 5ਜੀ ਇੰਟਰਨੈੱਟ ਦੀ ਉਡੀਕ ਕਰ ਰਹੇ ਯੂਜ਼ਰਸ ਲਈ ਵੱਡੀ ਖਬਰ ਹੈ।

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ 5ਜੀ ਸੇਵਾ ਦੀ ਸ਼ੁਰੂਆਤ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਇਸ ਸਾਲ ਦੀਵਾਲੀ ਤੱਕ ਦੇਸ਼ ‘ਚ Jio 5G ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਸਭ ਤੋਂ ਪਹਿਲਾਂ, ਕੰਪਨੀ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ Jio 5G ਸੇਵਾ ਸ਼ੁਰੂ ਕਰੇਗੀ। ਇਸ ਦੇ ਨਾਲ ਹੀ, ਦਸੰਬਰ 2023 ਤੱਕ, Jio 5G ਇੰਟਰਨੈਟ ਸੇਵਾ ਦੇਸ਼ ਭਰ ਵਿੱਚ ਚਾਲੂ ਹੋ ਜਾਵੇਗੀ।

ਅੰਬਾਨੀ ਨੇ ਕਿਹਾ ਕਿ Jio 5G ਦੁਨੀਆ ਦਾ ਸਭ ਤੋਂ ਉੱਚ ਤਕਨੀਕ ਵਾਲਾ 5G ਨੈੱਟਵਰਕ ਹੋਵੇਗਾ। ਮੁਕੇਸ਼ ਅੰਬਾਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀਂ ਸਵਦੇਸ਼ੀ ਟੈਕਨਾਲੋਜੀ ਨਾਲ ਇੱਕ ਐਂਡ-ਟੂ-ਐਂਡ 5ਜੀ ਬੁਨਿਆਦੀ ਢਾਂਚਾ ਵਿਕਸਤ ਕੀਤਾ ਹੈ, ਜੋ ਪੂਰੀ ਤਰ੍ਹਾਂ ਕਲਾਉਡ ਆਧਾਰਿਤ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ Jio 5G ਵਧੀਆ ਕੁਆਲਿਟੀ ਦੀ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰੇਗਾ ਅਤੇ ਉਹ ਵੀ ਬਹੁਤ ਹੀ ਘੱਟ ਕੀਮਤ ‘ਤੇ।

Jio 5G ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਨਤ 5G ਨੈੱਟਵਰਕ ਹੋਵੇਗਾ। ਇਸਦੇ ਨਾਲ ਹੀ ਅੰਬਾਨੀ ਨੇ ਕਿਹਾ ਕਿ ਕੰਪਨੀ ਨੇ ਪੂਰੇ ਦੇਸ਼ ਵਿੱਚ 5G ਨੈਟਵਰਕ ਪਹੁੰਚਾਉਣ ਲਈ 2 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਯਾਨੀ ਹੁਣ ਜਲਦ ਹੀ ਤੁਹਾਡੇ ਫੋਨ ਦੇ ਇੰਟਰਨੈੱਟ ਦੀ ਸਪੀਡ ਇੰਨੀ ਜਿਆਦਾ ਹੋਵੇਗੀ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਰਿਲਾਇੰਸ Jio ਆਪਣੇ ਗਾਹਕਾਂ ਨੂੰ ਘੱਟ ਕੀਮਤਾਂ ‘ਤੇ ਸਰਵਿਸ ਦੇਣ ਲਈ ਜਾਣੀ ਜਾਂਦੀ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਕੀ ਕੰਪਨੀ 5G ਇੰਟਰਨੈਟ ਸੇਵਾ ਵੀ ਗਾਹਕਾਂ ਨੂੰ ਘੱਟ ਕੀਮਤਾਂ ‘ਤੇ ਦੇਵੇਗੀ ਜਾਂ ਫਿਰ ਇਸ ਲਈ ਤੁਹਾਨੂੰ ਜਿਆਦਾ ਖਰਚਾ ਕਰਨਾ ਪਵੇਗਾ। ਹਾਲਾਂਕਿ ਕੰਪਨੀ ਨੇ ਕਿਹਾ ਹੈ ਕਿ ਉਹ ਸਭਤੋਂ ਸਸਤੀ 5G ਇੰਟਰਨੈਟ ਸੇਵਾ ਦੇਵੇਗੀ।