ਹੁਣ ਜੇਕਰ ਤੁਸੀਂ ਨਾ ਬਣਵਾਇਆ ਗੱਡੀ ਦਾ ਇਹ ਕਾਗਜ਼ ਤਾਂ ਹੋਵੇਗਾ 10 ਹਜ਼ਾਰ ਜ਼ੁਰਮਾਨਾ, ਲਾਇਸੈਂਸ ਵੀ ਹੋ ਸਕਦਾ ਹੈ ਰੱਦ

ਸਰਕਾਰ ਦੇ ਨਿਯਮ ਗੱਡੀ ਕਾਰਣ ਹੋਣ ਵਾਲ ਪ੍ਰਦੂਸ਼ਣ ਨੂੰ ਰੋਕਣ ਲਈ ਦਿਨੋਂ ਦਿਨ ਹੋਰ ਸਖਤ ਹੁੰਦੇ ਜਾ ਰਹੇ ਹਨ। ਇਸੇ ਵਿਚਕਾਰ ਹੁਣ ਸਰਕਾਰ ਵੱਲੋਂ ਇੱਕ ਹੋਰ ਸਖਤ ਫੈਸਲਾ ਲਿਆ ਗਿਆ ਹੈ। ਹੁਣ ਜੇਕਰ ਤੁਸੀਂ ਕਾਰ ਜਾਂ ਫਿਰ ਦੋ ਪਹੀਆ ਵਾਹਨ ਦੀ ਇੰਸ਼ੋਰੈਂਸ ਰੀਨਿਊ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਕ ਕਾਗਜਾਤ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਹ ਨਾ ਹੋਇਆ ਤਾਂ ਤੁਹਾਡੀ ਗੱਡੀ ਦੀ ਇਸ਼ੋਰੈਂਸ ਨਹੀਂ ਹੋ ਸਕੇਗੀ।

ਤੁਹਾਨੂੰ ਦੱਸ ਦੇਈਏ ਕਿ ਨਵੇਂ ਨਿਯਮ ਦੇ ਅਨੁਸਾਰ ਹੁਣ ਗੱਡੀ ਦੀ ਇੰਸ਼ੋਰੈਂਸ ਕਰਵਾਉਣ ਲਈ ਤੁਹਾਡੇ ਕੋਲ ਪਾਲਿਊਸ਼ਨ ਅੰਡਰ ਕੰਟਰੋਲ ਸਰਟੀਫਿਕੇਟ ਭਾਵ ਪੀ.ਯੂ.ਸੀ. ਹੋਣ ਜ਼ਰੂਰੀ ਹੋਵੇਗਾ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (IRDAI) ਨੇ ਇਸ ਸੰਬੰਧ ‘ਚ ਸਾਰੀਆਂ ਬੀਮਾ ਕੰਪਨੀਆਂ ਨੂੰ ਹੁਕਮ ਜਾਰੀ ਕੀਤੇ ਹਨ ਅਤੇ ਇਹ ਵੀ ਕਿਹਾ ਹੈ ਕਿ ਕੰਪਨੀਆਂ ਬੀਮਾ ਪਾਲੀਸੀਆਂ ਦੇ ਨਵੀਂਨੀਕਰਣ ਸਮੇਂ ਗਾਹਕਾਂ ਤੋਂ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਦੀ ਮੰਗ ਜਰੂਰ ਕਰਨ।

ਇਰਡਾ ਨੇ ਬੀਮਾ ਕੰਪਨੀਆਂ ਨੂੰ ਸੁਪ੍ਰੀਮ ਕੋਰਟ ਦੇ ਇਸ ਫੈਸਲੇ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਇਹ ਨਿਯਮ ਦਿੱਲੀ ਐੱਨ.ਸੀ.ਆਰ. ‘ਚ ਖਾਸਤੌਰ ‘ਤੇ ਮੰਨਣ ਦੀ ਸਲਾਹ ਦਿੱਤੀ ਗਈ ਹੈ। ਇਰਡਾ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਵਾਹਨ ਮਾਲਕ ਕੋਲ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣ ‘ਤੇ ਕਿਸੇ ਵੀ ਵਾਹਨ ਦੀ ਇੰਸ਼ੋਰੈਂਸ ਨਾ ਕੀਤੀ ਜਾਵੇ। IRDAI ਵੱਲੋਂ ਇਸ ਬਾਰੇ 20 ਅਗਸਤ 2020 ਨੂੰ ਇਕ ਸਰਕੁਲਰ ਵੀ ਜਾਰੀ ਕੀਤਾ ਹੈ।

ਜਾਣਕਾਰੀ ਦੇ ਅਨੁਸਾਰ ਸੁਪਰੀਮ ਕੋਰਟ ਵੱਲੋਂ 2018 ‘ਚ ਵਧਦੇ ਪ੍ਰਦੂਸ਼ਣ ਦੀ ਚਿੰਤਾ ਕਾਰਨ ਬੀਮਾ ਕੰਪਨੀਆਂ ਨੂੰ ਹੁਕਮ ਦਿੱਤੇ ਸਨ ਕਿ ਉਹ ਜਾਇਜ਼ ਪੀ.ਯੂ.ਸੀ. ਦੇ ਬਿਨਾਂ ਵਾਹਨਾਂ ਦਾ ਬੀਮਾ ਰੀਨਿਊ ਨਾ ਕਰਨ। ਸੋਧੇ ਹੋਏ ਮੋਟਰ ਵਾਹਨ ਐਕਟ 2019 ਦੇ ਅਨੁਸਾਰ ਵੀ ਵਾਹਨ ਧਾਰਕ ਨੂੰ PUC ਰੱਖਣਾ ਜ਼ਰੂਰੀ ਹੈ। ਜੇਕਰ ਕੋਈ ਇਸ ਟ੍ਰੈਫਿਕ ਨਿਯਮ ਨੂੰ ਤੋੜਦਾ ਹੈ ਤਾਂ ਉਸਨੂੰ 10,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਜੁਰਮਾਨਾ ਨਾ ਦੇਣ ਵਾਲਿਆਂ ਦਾ ਲਾਈਸੈਂਸ ਵੀ ਰੱਦ ਕੀਤਾ ਸਕਦਾ ਹੈ।