ਜਾਣੋ ਹਾਈਬ੍ਰਿਡ ਝੋਨੇ ਦੇ ਵੱਧ ਝਾੜ (110 ਮਣ) ਦੀ ਅਸਲ ਸੱਚਾਈ ਅਤੇ ਬਾਕੀ ਜਾਣਕਾਰੀ

ਕਿਸਾਨ ਵੀਰੋ ਅੱਜ ਅਸੀਂ ਹਾਈਬ੍ਰਿਡ ਝੋਨੇ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਅਕਸਰ ਸੁਣਨ ਵਿਚ ਆਉਂਦਾ ਹੈ ਕਿ ਹਾਈਬ੍ਰਿਡ ਝੋਨੇ ਦਾ ਝਾੜ 100 ਮਣ ਤੋਂ ਜਿਆਦਾ ਹੁੰਦਾ ਹੈ । ਪਰ ਕਿਸਾਨਾਂ ਨੂੰ ਕਿਤੋਂ ਵੀ ਇਸ ਬਾਰੇ ਸਟੀਕ ਜਾਣਕਾਰੀ ਨਹੀਂ ਮਿਲ ਪਾਉਂਦੀ। ਅੱਜ ਅਸੀਂ ਤੁਹਾਨੂੰ ਹਾਈਬ੍ਰਿਡ ਝੋਨੇ ਦੇ ਝਾੜ ਸਬੰਧੀ ਕਹੀਆਂ ਜਾਣ ਵਾਲਿਆਂ ਇਨ੍ਹਾਂ ਗੱਲਾਂ ਦੀ ਸਚਾਈ ਦਸਾਂਗੇ। ਨਾਲ ਹੀ ਅਸੀਂ ਤੁਹਾਨੂੰ ਹਾਈਬ੍ਰਿਡ ਝੋਨਾ ਲਗਾਉਣ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ।

ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਵੇਂ ਕਿ 20012, ਸ਼੍ਰੀ ਰਾਮ 432, 27p31, 28p67, ਅਤੇ 1414 ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਿਸਮਾਂ ਦਾ ਝਾੜ ਬਹੁਤ ਜਿਆਦਾ ਨਿਕਲ ਰਿਹਾ ਹੈ। ਪਰ ਨਾਲ ਹੀ ਉਨ੍ਹਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਸਾਰੀਆਂ ਕਿਸਮਾਂ ਦਾ ਬੀਜ ਵੀ ਉਨ੍ਹਾਂ ਨੂੰ ਕਾਫੀ ਮਹਿੰਗੇ ਭਾਅ ਮਿਲਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਦੇਖਣ ਵਿਚ ਇਹ ਝੋਨਾ ਬਹੁਤ ਸ਼ਾਨਦਾਰ ਹੁੰਦਾ ਹੈ ਅਤੇ ਦੇਖ ਕੇ ਇੰਝ ਲਗਦਾ ਹੈ ਕਿ ਝਾੜ 100 ਮਣ ਤੋਂ ਜਿਆਦਾ ਮਿਲੇਗਾ । ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਮੰਡੀ ਵਿਚ ਲਿਜਾ ਕੇ ਇਸ ਝੋਨੇ ਵਿਚੋਂ ਫੋਕ ਨੂੰ ਅਲੱਗ ਕੀਤਾ ਗਿਆ ਤਾਂ ਦਾਣੇ ਬਹੁਤ ਘੱਟ ਰਹਿ ਗਏ ਅਤੇ ਫੋਕ ਬਹੁਤ ਜਿਆਦਾ ਨਿਕਲੀ । ਯਾਨੀ ਕਿ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਬੀਜ ਖਰੀਦਣ ਤੋਂ ਬਾਅਦ ਵੀ ਝਾੜ ਜਿਆਦਾ ਨਹੀਂ ਮਿਲ ਸਕਿਆ ।

ਇਨ੍ਹਾਂ ਕਿਸਮਾਂ ਦੀ ਖੇਤੀ ਕਰ ਚੁੱਕੇ ਕਿਸਾਨਾਂ ਦਾ ਕਹਿਣਾ ਹੈ ਕਿ ਅੱਗੇ ਤੋਂ ਉਹ ਇਸ ਕਿਸਮ ਦਾ ਝੋਨਾ ਨਹੀਂ ਲਗਾਉਣਗੇ । ਕਿਉਂਕਿ ਉਨ੍ਹਾਂ ਦਾ ਖਰਚਾ ਬਹੁਤ ਜਿਆਦਾ ਹੋ ਗਿਆ ਸੀ ਪਰ ਝਾੜ ਘੱਟ ਮਿਲਣ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ । ਹਾਈਬ੍ਰਿਡ ਝੋਨੇ ਬਾਰੇ ਪੂਰੀ ਜਾਣਕਾਰੀ ਅਤੇ ਕੀ ਸੱਚ ਮੁੱਚ ਪੂਸਾ 44 ਦੀ ਸਰਕਾਰੀ ਖਰੀਦ ਬੰਦ ਹੋਣ ਜਾ ਰਹੀ ਹੈ ? ਇਸ ਸਬੰਧੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com