ਜਾਣੋ ਝੋਨੇ ‘ਚ ਨਿਸਾਰੇ ਸਮੇਂ ਫੋਕ ਬਣਨ ਦੇ ਕਾਰਨ ਅਤੇ ਇਸਦਾ ਹੱਲ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨ ਝੋਨੇ ਦੇ ਉਤਪਾਦਨ ਨੂੰ ਵਧਾਉਣ ਦੇ ਨਵੇਂ ਨਵੇਂ ਤਰੀਕਿਆਂ ਦੀ ਖੋਜ ਵਿੱਚ ਰਹਿੰਦੇ ਹਨ। ਪਰ ਕਈ ਵਾਰ ਬਹੁਤ ਸਾਰੇ ਤਰੀਕੇ ਅਪਨਾਉਣ ਤੋਂ ਬਾਅਦ ਵੀ ਝੋਨੇ ਦਾ ਝਾੜ ਨਹੀਂ ਵਧਦਾ ਅਤੇ ਕਿਸਾਨਾਂ ਦਾ ਮੁਨਾਫਾ ਸੀਮਿਤ ਹੀ ਰਹਿ ਜਾਂਦਾ ਹੈ। ਝੋਨੇ ਦੀ ਖੇਤੀ ਵਿੱਚ ਕਿਸਾਨਾਂ ਨੂੰ ਕਈ ਤਰਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਝੋਨੇ ਦੇ ਨਿਸਾਰੇ ਸਮੇਂ ਇੱਕ ਸਭਤੋਂ ਵੱਡੀ ਸਮੱਸਿਆ ਆਉਂਦੀ ਹੈ ਝੋਨੇ ਵਿੱਚ ਫੋਕ ਬਣਨਾ। ਕਈ ਕਿਸਾਨਾਂ ਦੇ ਝੋਨੇ ਦੇ ਦਾਣੇ ਬਿਲਕੁਲ ਖਾਲੀ ਹੋ ਜਾਂਦੇ ਹਨ ਜਿਸ ਕਾਰਨ ਝਾੜ ਉੱਤੇ ਬਹੁਤ ਅਸਰ ਪੈਂਦਾ ਹੈ ਅਤੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ। ਕਿਸਾਨ ਇਸਦੇ ਹੱਲ ਲਈ ਕਿਸਾਨ ਕਈ ਮਹਿੰਗੇ ਤੋਂ ਮਹਿੰਗੇ ਤਰੀਕੇ ਵਰਤਦੇ ਹਨ ਪਰ ਇੰਨਾ ਜਿਆਦਾ ਖਰਚਾ ਕਰਨ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਹੁੰਦਾ।

ਇਸ ਲਈ ਅੱਜ ਅਸੀਂ ਤੁਹਾਨੂੰ ਝੋਨੇ ਦੇ ਨਿਸਾਰੇ ‘ਤੇ ਆਕੇ ਫੋਕ ਬਣਨ ਦਾ ਕੀ ਕਾਰਨ ਹੈ ਅਤੇ ਤੁਸੀਂ ਇਸਦਾ ਪੱਕਾ ਹੱਲ ਕਿਵੇਂ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਝੋਨੇ ਵਿੱਚ ਫੋਕ ਬਣਨ ਦੇ ਕੁਝ ਕੁਦਰਤੀ ਕਾਰਨ ਹੁੰਦੇ ਹਨ ਅਤੇ ਕੁਝ ਕਿਸਾਨਾਂ ਦੀਆਂ ਗਲਤੀਆਂ ਕਾਰਨ ਵੀ ਇਹ ਸਮੱਸਿਆ ਆਉਂਦੀ ਹੈ। ਪਰ ਕਿਸਾਨਾਂ ਨੂੰ ਇਨ੍ਹਾਂ ਗਲਤੀਆਂ ਬਾਰੇ ਜਾਣਕਾਰੀ ਨਹੀਂ ਹੁੰਦੀ ਅਤੇ ਹਰ ਸਾਲ ਕਿਸਾਨ ਇਹ ਗਲਤੀਆਂ ਦੁਹਰਾਉਂਦੇ ਰਹਿੰਦੇ ਹਨ।

ਝੋਨੇ ਵਿੱਚ ਫੋਕ ਬਣਨ ਪਿੱਛੇ ਕੁਝ ਬਿਮਾਰੀਆਂ ਦਾ ਵੀ ਹੇਠ ਹੁੰਦਾ ਹੈ, ਜਿਵੇਂ ਪੈਨਿਕਲ ਬਲਾਈਟ ਅਤੇ ਸੀਥ ਬਲਾਈਟ। ਕਿਸਾਨ ਪਹਿਲੀ ਗਲਤੀ ਕਰਦੇ ਹਨ ਖੁਸ਼ਕ ਸਪਰੇਆਂ ਦੀ ਵਰਤੋਂ। ਜਿਵੇਂ ਕਿ ਕਿਸਾਨ ਕਾਪਰ ਔਕਸੀ ਕਲੋਰਾਈਡ ਦੀ ਵਰਤੋਂ ਹਲਦੀ ਰੋਗ ਨੂੰ ਰੋਕਣ ਲਈ ਕਰਦੇ ਹਨ। ਪਰ ਜੇਕਰ ਇਹ ਸਪਰੇਅ ਤੁਸੀਂ ਨਿਸਾਰੇ ਤੋਂ ਬਾਅਦ ਕਰ ਦਿੰਦੇ ਹੋ ਤਾਂ ਝੋਨੇ ਵਿੱਚ ਫੋਕ ਬਣਨ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

ਇਸੇ ਤਰਾਂ ਕਿਸਾਨ ਹੋਰ ਜੋ ਗਲਤੀਆਂ ਕਰਦੇ ਹਨ ਉਨ੍ਹਾਂ ਦੀ ਪੂਰੀ ਜਾਣਕਾਰੀ ਅਤੇ ਝੋਨੇ ਵਿੱਚ ਫੋਕ ਤੋਂ ਛੁਟਕਾਰਾ ਪਾਉਣ ਲਈ ਸਾਨੂ ਕੀ ਕਰਨਾ ਚਾਹੀਦਾ ਹੈ, ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com