HDFC ਬੈਂਕ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ, ਹਰ ਕਿਸਾਨ ਨੂੰ ਹੋਵੇਗਾ ਫਾਇਦਾ

HDFC ਬੈਂਕ ਵੱਲੋਂ ਕਿਸਾਨਾਂ ਲਈ ਇੱਕ ਨਵੀਂ ਸੁਵਿਧਾ ਲਾਂਚ ਕੀਤੀ ਗਈ ਹੈ ਜਿਸਦਾ ਦੇਸ਼ ਦੇ ਹਰ ਇੱਕ ਕਿਸਾਨ ਨੂੰ ਕਾਫੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ H.D.F.C ਬੈਂਕ ਵੱਲੋਂ ਕਿਸਾਨਾਂ ਲਈ ‘ਹਰ ਗਾਂਵ ਹਮਾਰਾ ਟੋਲ ਫ੍ਰੀ ਨੰਬਰ’ ਲਾਂਚ ਕੀਤਾ ਹੈ। ਬੈਕ ਇਸ ਟੋਲ ਫ੍ਰੀ ਨੰਬਰ ਦੁਆਰਾ ਕਿਸਾਨਾਂ ਨੂੰ ਅਲੱਗ ਅਲੱਗ ਤਰਾਂ ਦੀਆਂ ਵਿੱਤੀ ਸੇਵਾਵਾਂ ਉਪਲੱਬਧ ਕਰਵਾਏਗਾ।

ਇਸਦੇ ਨਾਲ ਹੀ HDFC ਬੈਂਕ ਦੁਆਰਾ ਇੰਟਰੈਕਟਿਵ ਵਾਇਸ ਰਿਸਪਾਂਸ (IVR) ਟੋਲ ਫ੍ਰੀ ਨੰਬਰ 1800-120-9655 ਵੀ ਜਾਰੀ ਕੀਤਾ ਗਿਆ ਹੈ। ਕਿਸਾਨ ਵੀਰ ਇਸ ਨੰਬਰ ’ਤੇ ਫੋਨ ਕਰਕੇ ਆਪਣੀਆਂ ਖੇਤੀਬਾੜੀ ਜ਼ਰੂਰਤਾਂ ਲਈ ਹਰ ਤਰ੍ਹਾਂ ਦੀਆਂ ਵਿੱਤੀ ਸਹੂਲਤ ਪ੍ਰਾਪਤ ਕਰ ਸਕਣਗੇ। ਜਿੱਥੇ ਹੁਣ ਤੱਕ ਕਿਸਾਨਾਂ ਨੂੰ ਹਰ ਛੋਟੇ ਛੋਟੇ ਕੰਮ ਲਈ ਵਾਰ ਵਾਰ ਬੈਂਕ ਜਾਣਾ ਪੈਂਦਾ ਸੀ ਅਤੇ ਖਾਸਕਰ ਪਿੰਡਾਂ ਵਿੱਚ ਰਹਿਣ ਵਾਲੇ ਕਿਸਾਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ,

ਉਥੇ ਹੀ ਹੁਣ ਇਸ ਸਕੀਮ ਨਾਲ ਕਿਸਾਨਾਂ ਨੂੰ ਬੈਂਕਾਂ ਦੇ ਕੰਮਾਂ ਵਿੱਚ ਆਸਾਨੀ ਹੋਵੇਗੀ ਅਤੇ ਬੈਂਕਾਂ ਦੇ ਚੱਕਰ ਵੀ ਨਹੀਂ ਲਗਾਉਣੇ ਪੈਣਗੇ। ਦੱਸ ਦੇਈਏ ਕਿ HDFC ਬੈਂਕ ਨੇ ਇਸ ਸਕੀਮ ਨੂੰ ‘ਹਰ ਗਾਂਵ ਹਮਾਰਾ’ ਨਾਮ ਦਿੱਤਾ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਪਿੰਡਾਂ ਅਤੇ ਛੋਟੀਆਂ ਥਾਵਾਂ ’ਤੇ ਲੋਕਾਂ ਨੂੰ ਬੈਂਕ ਦੇ ਵਿੱਤੀ, ਡਿਜੀਟਲ ਅਤੇ ਸੋਸ਼ਲ ਸਕਿਓਰਿਟੀ ਸਕੀਮਾਂ ਬਾਰੇ ਦੱਸਣਾ ਅਤੇ ਉਨ੍ਹਾਂ ਨੂੰ ਫਾਇਦਾ ਪਹੁੰਚਾਉਣਾ ਹੈ।

ਜਾਣਕਾਰੀ ਅਨੁਸਾਰ ਭਾਰਤ ਦੀ ਦੋ-ਤਿਹਾਈ ਆਬਾਦੀ ਪਿੰਡਾਂ ਵਿੱਚ ਹੀ ਰਹਿੰਦੀ ਹੈ। ਪਰ ਪਿੰਡਾਂ ਦੇ ਲੋਕਾਂ ਨੂੰ ਹਾਲੇ ਤੱਕ ਬੈਂਕਿੰਗ ਸੇਵਾਵਾਂ ਦਾ ਪੂਰਾ ਫਾਇਦਾ ਨਹੀਂ ਮਿਲ ਰਿਹਾ ਹੈ। ਹਾਲਾਂਕਿ ਬੈਂਕ ਦਾ ਕਹਿਣਾ ਹੈ ਕਿ ਇਸ ਸਕੀਮ ਦੀ ਮਦਦ ਨਾਲ ਪਿੰਡਾਂ ਦੇ ਕਿਸਾਨ ਅਤੇ ਆਮ ਲੋਕ ਹਰ ਇੱਕ ਬੈਂਕਿੰਗ ਸੇਵਾ ਦਾ ਪੂਰਾ ਫਾਇਦਾ ਲੈ ਸਕਣਗੇ।

ਇਸ ਨੰਬਰ ਦੇ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਨੂੰ ਵਾਰ ਵਾਰ ਬੈਂਕਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਕਿਸਾਨਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਵੀ ਹੋਵੇਗੀ। ਕਿਉਂਕਿ ਬੈਂਕ ਨਾਲ ਸਬੰਧਿਤ ਹਰ ਤਰਾਂ ਦੀ ਜਾਣਕਾਰੀ ਹੁਣ ਕਿਸਾਨਾਂ ਨੂੰ ਉਨ੍ਹਾਂ ਦੇ ਫੋਨ ‘ਤੇ ਹੀ ਮਿਲ ਜਾਇਆ ਕਰੇਗੀ।