ਸ਼ੌਂਕੀ ਸਰਦਾਰ ਨੇ ਅਮਰੀਕਾ ਤੋਂ ਮੰਗਵਾਇਆ 54 ਲੱਖ ਵਾਲ਼ਾ ਹਾਰਲੇ ਮੋਟਰਸਾਈਕਲ

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਪੁਗਾਉਣ ਲਈ ਪੰਜਾਬੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ੌਂਕੀ ਸਰਦਾਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੂੰ ਮਿਲਕੇ ਪਤਾ ਲਗਦਾ ਹੈ ਕਿ ਸ਼ੌਂਕ ਕੀ ਚੀਜ ਹੁੰਦੀ ਹੈ। ਇਸ ਵੀਰ ਨੇ ਹਾਰਲੇ ਮੋਟਰਸਾਈਕਲ ਪੂਰੇ ਸ਼ੌਂਕ ਨਾਲ ਰਖਿਆ ਹੋਇਆ ਹੈ ਜਿਸਦੀ ਕੀਮਤ ਜਾਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਪੂਰੇ ਪੰਜਾਬ ਵਿੱਚ ਇਸ ਮੋਡਲ ਅਤੇ ਇਸ ਰੰਗ ਦਾ ਇਹ ਇੱਕ ਹੀ ਮੋਟਰਸਾਈਕਲ ਹੈ ਅਤੇ ਉਹ ਇਸ ਵੀਰ ਕੋਲ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਮੋਟਰਸਾਈਕਲ ਦੀ ਕੀਮਤ 54 ਲੱਖ ਰੁਪਏ ਹੈ। ਇਹ ਅਮਰੀਕਾ ਦੀ ਕੰਪਨੀ ਹਾਰਲੇ ਦਾ ਮੋਟਰਸਾਈਕਲ ਅਤੇ ਹਾਰਲੇ ਇਸ ਤਰਾਂ ਦੇ ਮਹਿੰਗੇ ਮੋਟਰਸਾਈਕਲ ਬਣਾਉਣ ਲਈ ਜਾਣੀ ਜੰਕਦੀ ਹੈ। ਇਸ ਦਾ ਡੈਸ਼ਬੋਰਡ ਦੇਖਕੇ ਤੁਸੀਂ ਹੈਰਾਨ ਰਹਿ ਜਾਓਗੇ।

ਇਸਦਾ ਡੈਸ਼ਬੋਰਡ ਕਿਸੇ SUV ਗੱਡੀ ਤੋਂ ਘੱਟ ਨਹੀਂ ਹੈ ਅਤੇ ਇਸ ਵਿੱਚ ਕਾਰ ਵਾਲਾ ਹਰ ਇੱਕ ਫ਼ੀਚਰ ਦਿੱਤਾ ਗਿਆ ਹੈ। ਇਸ ਵੀਰ ਦਾ ਕਹਿਣਾ ਹੈ ਕਿ ਉਸਨੂੰ ਛੋਟੇ ਹੁੰਦਿਆਂ ਤੋਂ ਹੀ ਸ਼ੌਂਕ ਸੀ ਕਿ ਵੱਡਾ ਮੋਟਰਸਾਈਕਲ ਲੈਣਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਜਿੰਦਗੀ ਦਾ ਕੋਈ ਪਤਾ ਨਹੀਂ ਹੈ ਕਿੰਨੀ ਬਚੀ ਹੈ, ਇਸ ਲਈ ਜਦੋਂ ਹੋ ਸਕੇ ਬੰਦੇ ਨੂੰ ਆਪਣੇ ਸ਼ੌਂਕ ਜਰੂਰ ਪੂਰੇ ਕਰ ਲੈਣੇ ਚਾਹੀਦੇ ਹਨ।

ਇਨ੍ਹਾਂ ਨੇ ਇਹ ਮੋਟਰਸਾਈਕਲ ਅਮਰੀਕਾ ਤੋਂ ਮੰਗਵਾਇਆ ਅਤੇ ਲੁਧਿਆਣੇ ਤੱਕ ਇਸਨੂੰ ਲਿਆਂਦਾ ਗਿਆ। ਇਸਨੂੰ ਲੈਣ ਤੋਂ ਬਾਅਦ ਇਸਦੇ ਉੱਤੇ ਅਸੈਸਰੀ ‘ਤੇ ਵੀ ਇਸ ਵੀਰ ਨੇ ਬਹੁਤ ਸ਼ੌਕ ਨਾਲ ਖਰਚਾ ਕੀਤਾ ਹੈ। ਇਸਦੇ ਨਾਲ ਨਾਲ ਇਨ੍ਹਾਂ ਕੋਲ ਦੋ ਹੋਰ ਵੱਡੇ ਮੋਟਰਸਾਈਕਲ ਹਨ ਅਤੇ ਇਨ੍ਹਾਂ ਨੂੰ ਮੋਟਰਸਾਈਕਲਾਂ ‘ਤੇ ਘੁੰਮਣ ਦਾ ਬਹੁਤ ਸ਼ੌਂਕ ਹੈ। ਇਸਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com