ਵਾਹਨ ਮਾਲਕਾਂ ਲਈ ਵੱਡੀ ਖੁਸ਼ਖਬਰੀ, ਹੁਣ ਤੁਹਾਨੂੰ ਦੇਣਾ ਪਵੇਗਾ ਸਿਰਫ ਅੱਧਾ ਟੋਲ ਟੈਕਸ

ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਦੇਸ਼ ਵਿੱਚ ਟੋਲ ਪਲਾਜ਼ਾ ਅਤੇ ਟੋਲ ਟੈਕਸ ਪ੍ਰਣਾਲੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਆਉਣ ਵਾਲੇ ਕੁਝ ਮਹੀਨਿਆਂ ‘ਚ ਤੁਹਾਨੂੰ ਟੋਲ ਪਲਾਜ਼ਿਆਂ ‘ਤੇ ਰੁਕਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਵੇਗਾ। ਇਸ ਦੇ ਲਈ ਸਰਕਾਰ ਹਾਈ ਸਕਿਓਰਿਟੀ ਨੰਬਰ ਪਲੇਟਾਂ ਅਤੇ ਜੀਪੀਐਸ ਆਧਾਰਿਤ ਅਤਿਆਧੁਨਿਕ ਤਕਨੀਕ ਦੀ ਵਰਤੋਂ ਕਰਨ ਜਾ ਰਹੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੁਹਾਨੂੰ ਬਹੁਤ ਘੱਟ ਟੋਲ ਟੈਕਸ ਦੇਣਾ ਪਵੇਗਾ। ਨਿਤਿਨ ਗਡਕਰੀ ਦਾ ਕਹਿਣਾ ਹੈ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਮਰੀਕਾ ਦੇ ਬਰਾਬਰ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਦੇਸ਼ ‘ਚ ਟੋਲ ਪਲਾਜ਼ਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ।

ਗਡਕਰੀ ਨੇ ਕਿਹਾ ਹੈ ਕਿ ਹੁਣ ਪੁਰਾਣੇ ਵਾਹਨਾਂ ਵਿੱਚ ਨਵੀਆਂ ਨੰਬਰ ਪਲੇਟਾਂ ਲਗਾਈਆਂ ਜਾਣਗੀਆਂ, ਜਿਸ ਰਾਹੀਂ ਸੈਟੇਲਾਈਟ ਆਧਾਰਿਤ ਜੀਪੀਐਸ ਦੀ ਮਦਦ ਨਾਲ ਉਨ੍ਹਾਂ ਵਾਹਨਾਂ ਦੀ ਸਿੱਧੀ ਨਿਗਰਾਨੀ ਵੀ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਆਉਣ ਵਾਲੇ ਦਿਨਾਂ ਵਿੱਚ ਟੋਲ ਟੈਕਸ ਨੂੰ ਅੱਧਾ ਕੀਤਾ ਜਾ ਸਕਦਾ ਹੈ।

ਹੁਣ ਤੁਸੀਂ ਹਾਈਵੇ ‘ਤੇ ਜਿੰਨੇ ਕਿਲੋਮੀਟਰ ਗੱਡੀ ਚ੍ਲਾਓਂਗੇ ਤੁਹਾਨੂੰ ਓਨਾ ਹੀ ਟੈਕਸ ਦੇਣਾ ਪਵੇਗਾ। ਗਡਕਰੀ ਨੇ ਕਿਹਾ ਕਿ ਟੋਲ ਪਲਾਜ਼ਾ ਹਟਾਉਣ ਦੇ ਨਾਲ ਵਾਹਨਾਂ ਨੂੰ ਰੋਕਣ ਦੀ ਲੋੜ ਨਹੀਂ ਪਵੇਗੀ, ਇਸ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ। ਯਾਨੀ ਹੁਣ ਡਰਾਈਵਰ ਦੇ ਬੈਂਕ ਖਾਤੇ ਤੋਂ ਸਿੱਧੇ ਪੈਸੇ ਕੱਟੇ ਜਾਣਗੇ।

ਕੁੱਲ ਮਿਲਾ ਕੇ, ਕੇਂਦਰ ਸਰਕਾਰ ਟੋਲ ਪਲਾਜ਼ਿਆਂ ਨੂੰ GPS-ਅਧਾਰਤ ਨੰਬਰ ਪਲੇਟ ਮਾਨਤਾ-ਅਧਾਰਤ ਟੋਲਿੰਗ ਪ੍ਰਣਾਲੀ ਨਾਲ ਬਦਲਣ ‘ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਟੋਲ ਪਲਾਜ਼ਿਆਂ ਦੀ ਮੌਜੂਦਗੀ ਦੀ ਜ਼ਰੂਰਤ ਖਤਮ ਹੋ ਜਾਵੇਗੀ।