ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਤੇ ਗੜੇ ਪੈਣ ਦੀ ਸੰਭਾਵਨਾ

ਪੰਜਾਬ ਦਾ ਮੌਸਮ ਪਿਛਲੇ ਦਿਨਾਂ ਤੋਂ ਲਗਾਤਾਰ ਸਾਫ ਬਣਿਆ ਹੋਇਆ ਹੈ। ਹਾਲਾਂਕਿ ਕੁਝ ਦਿਨਾਂ ਤੋਂ ਗਰਮੀ ਵਧਦੀ ਦਿਖਾਈ ਦੇ ਰਹੀ ਹੈ ।ਦੋਸਤੋ ਕਾਫੀ ਸਮੇ ਤੋਂ ਖੁਸ਼ਕੀ ਰਹੇ ਪੰਜਾਬ ਵਾਸੀਆਂ ਵਾਸਤੇ ਇਕ ਨਵੀਂ ਖ਼ਬਰ ਆਈ ਹੈ । ਇਕ ਨਵਾਂ ਪੱਛਮੀ ਸਿਸਟਮ ਪੰਜਾਬ ਵਿੱਚ ਦਾਖ਼ਲ ਹੋ ਚੁੱਕਾ ਹੈ ਜਿਸਦੇ ਸਦਕਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਹੋਣ ਦੀ ਸੰਭਾਵਨਾ ਹੈ ।

ਇੱਕ ਮੱਧਮ ਦਰਜੇ ਦੇ ਐਕਟਿਵ ਪੱਛਮੀ ਸਿਸਟਮ ਨਾਲ 3 ਤੋਂ 5 ਫਰਵਰੀ ਦੌਰਾਨ ਪੰਜਾਬ, ਹਰਿਆਣਾ ਅਤੇ ਉੱਤਰੀ ਰਾਜਸਥਾਨ ਦੇ ਬਹੁਤੇ ਖੇਤਰਾਂ ਚ ਗਰਜ- ਚਮਕ ਨਾਲ ਹਲਕੇ ਦਰਮਿਆਨੇ ਮੀਂਹ ਦੀ ਉਮੀਦ ਹੈ।ਸਿਸਟਮ ਦਾ ਮੁੱਖ ਅਸਰ 4 ਫਰਵਰੀ ਨੂੰ ਵੇਖਿਆ ਜਾਵੇਗਾ, ਜਦੋਂ ਗਰਜ-ਚਮਕ ਵਾਲੇ ਬੱਦਲ ਹਲਕੇ -ਦਰਮਿਆਨੇ ਛਰਾਟੇ ਪਾਉਦੇਂ ਅੱਗੇ ਨਿੱਕਲਣਗੇ, 3 ਅਤੇ 5 ਫਰਵਰੀ ਨੂੰ ਕਾਰਵਾਈ ਕਿਤੇ-ਕਿਤੇ ਹੀ ਰਹੇਗੀ

ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਫਤਿਹਗੜ ਸਾਹਿਬ, ਮੋਹਾਲੀ, ਚੰਡੀਗੜ, ਅਨੰਦਪੁਰ ਸਾਹਿਬ, ਨੰਗਲ, ਜਲੰਧਰ, ਪਠਾਨਕੋਟ, ਗੁਰਦਾਸਪੁਰ, ਸਿਰਸਾ, ਹਨੂੰਮਾਨਗੜ, ਗੰਗਾਨਗਰ ਖੇਤਰਾਂ ਚ ਦਰਮਿਆਨੇ ਅਤੇ ਤੇਜ ਛਰਾਟੇ ਅਤੇ ਕਿਤੇ-ਕਿਤੇ ਗੜੇਮਾਰੀ ਦੀ ਆਸ ਰਹੇਗੀ

ਕਿਸਾਨ ਵੀਰ ਸਪਰੇਅ ਕਰਨ ਤੇ ਪਾਣੀ ਲਗਾਉਣ ਤੋਂ ਪਹਿਲਾਂ ਮੌਸਮ ਦੇ ਅਨੁਸਾਰ ਹੀ ਕੰਮ ਕਰਨ । ਅਜਿਹੇ ਮੌਸਮ ਵਿਚ ਗੜੇਮਾਰੀ ਕਾਰਨ ਫ਼ਸਲ ਦਾ ਕਾਫੀ ਨੁਕਸਾਨ ਵੀ ਹੋ ਸਕਦਾ ਹੈ

ਦਿੱਲੀ ਬਾਰਡਰ ਦਾ ਹਾਲ

4-5 ਫਰਵਰੀ ਦਿੱਲੀ, ਸਿੰਘੂ, ਕੁੰਡਲੀ, ਟਿੱਕਰੀ, ਗਾਜੀਪੁਰ, ਬਾਡਰ ਵੀ ਗਰਜ-ਚਮਕ ਨਾਲ ਤੇਜ ਛਰਾਟੇ ਪੈ ਸਕਦੇ ਹਨ, ਸੋ ਕਿਸਾਨ ਮੋਰਚੇ ਵਾਲੇ ਵੀਰ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧ ਰੱਖਣ।