ਇਸ ਤਰਾਂ ਨੀਹਾਂ ਵਿੱਚ ਕਰਵਾਓ ਵਾਟਰਪਰੂਫਿੰਗ, ਘਰ ਵਿੱਚ ਕਦੇ ਨਹੀਂ ਆਵੇਗੀ ਸਲਾਭ

ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ।

ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ। ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ। ਪਰ ਫਿਰ ਵੀ ਕੁੱਝ ਸਮੇਂ ਬਾਅਦ ਸਲਾਭ ਆ ਜਾਂਦੀ ਹੈ। ਇਸ ਲਈ ਅੱਜ ਅਸੀ ਤੁਹਾਨੂੰ ਸਲਾਭ ਨੂੰ ਦੂਰ ਕਰਨ ਦਾ ਇੱਕ ਕਾਫੀ ਆਸਾਨ ਅਤੇ ਅਸਰਦਾਰ ਤਰੀਕਾ ਦੱਸਾਂਗੇ।

ਤੁਹਾਨੂੰ ਦੱਸ ਦੇਈਏ ਕਿ ਮਕਾਨ ਬਣਾਉਂਦੇ ਸਮੇਂ ਜੇਕਰ ਅਸੀ ਨੀਂਹ ਤੋਂ ਹੀ ਸਲਾਭ ਨੂੰ ਦੂਰ ਕਰਨ ਦਾ ਉਪਾਅ ਸੋਚਕੇ ਚੱਲਾਂਗੇ ਤਾਂ ਇਸ ਸਮੱਸਿਆ ਦਾ ਹਮੇਸ਼ਾ ਲਈ ਹੱਲ ਕੀਤਾ ਜਾ ਸਕਦਾ ਹੈ। ਉਸਦੇ ਲਈ ਤੁਹਾਨੂੰ ਘਰ ਦੀ ਨੀਂਹ ਦੀ ਵਾਟਰਪ੍ਰੂਫਿੰਗ ਕਰਵਾਉਣੀ ਪਵੇਗੀ। ਖਾਸ ਗੱਲ ਇਹ ਹੈ ਕਿ ਵਾਟਰਪ੍ਰੂਫਿੰਗ ਕਰਨ ਲਈ ਖਰਚਾ ਵੀ ਕਾਫ਼ੀ ਘੱਟ ਆਉਂਦਾ ਹੈ ਅਤੇ ਸਲਾਭ ਵੀ ਹਮੇਸ਼ਾ ਲਈ ਦੂਰ ਰਹਿੰਦੀ ਹੈ।

ਘਰ ਬਣਾਉਂਦੇ ਸਮੇਂ ਵਾਟਰਪ੍ਰੂਫਿੰਗ ਲਈ ਤੁਹਾਨੂੰ ਸਿਰਫ 7 ਬੱਠਲ ਰੇਤੇ ਦੇ ਅਤੇ ਇਸ ਵਿੱਚ ਇੱਕ ਗੱਟਾ ਸੀਮੇਂਟ ਦਾ ਪਾ ਦੇਣਾ ਹੈ ਅਤੇ ਇਸਨੂੰ ਚੰਗੀ ਤਰਾਂ ਮਿਲਾਕੇ ਛਾਣ ਲੈਣਾ ਹੈ। ਮਸਾਲਾ ਛਣ ਜਾਣ ਤੋਂ ਬਾਅਦ ਇਸਦੇ ਅੰਦਰ Dr Fixit ਦਾ ਵਾਟਰਪ੍ਰੂਫ ਲਿਕਵਿਡ ਕੇਮਿਕਲ ਪਾਉਣਾ ਹੈ।

ਧਿਆਨ ਰਹੇ ਕਿ ਇੱਕ ਗੱਟਾ ਸੀਮੇਂਟ ਵਿੱਚ ਇਹ ਕੇਮਿਕਲ 200 ਜਾਂ 300ml ਤੱਕ ਹੀ ਮਿਲਾਓ। ਇਸ ਕੈਮਿਕਲ ਨੂੰ ਪਹਿਲਾਂ ਬਾਲਟੀ ਵਿੱਚ ਪਾਕੇ ਇਸ ਵਿਚ ਪਾਣੀ ਪਾਓ ਅਤੇ ਫਿਰ ਮਸਾਲੇ ਵਿੱਚ ਪਾ ਦਿਓ।

ਮਸਾਲਾ ਤਿਆਰ ਹੋਣ ਤੋਂ ਬਾਅਦ ਨੀਂਹ ਦੇ ਉੱਤੇ ਵਾਟਰਪ੍ਰੂਫਿੰਗ ਤੋਂ ਪਹਿਲਾਂ ਰੇਸ਼ਮ ਦੇ ਧਾਗੇ ਦੀ ਬਣਾਈ ਗਈ ਇੱਕ ਜਾਲੀ ਦਾ ਰੋਲ ਲੈ ਆਓ ਅਤੇ ਨੀਂਹ ਦੇ ਉੱਤੇ ਇਸਨੂੰ ਵਿਛਾ ਦਿਓ। ਇਸਨੂੰ ਇਸ ਤਰ੍ਹਾਂ ਵਿਛਾਓ ਕਿ ਇਹ ਨੀਂਹ ਦੇ ਦੋਵੇਂ ਪਾਸੇ ਅੱਧੀ ਅੱਧੀ ਲਟਕ ਜਾਵੇ।

ਜਾਲੀ ਲਗਾਉਣ ਤੋਂ ਬਾਅਦ ਕੈਮਿਕਲ ਵਾਲੇ ਮਸਾਲੇ ਨੂੰ ਹੱਥਾਂ ਵਿੱਚ ਗਲਵਸ ਪਾਕੇ ਜਾਲੀ ਦੇ ਉੱਤੇ ਲਗਾਓ। ਧਿਆਨ ਰਹੇ ਕਿ ਜਾਲੀ ਦੇ ਉੱਪਰ ਵਾਲੇ ਹਿਸੇ ਉੱਤੇ ਮਸਾਲਾ ਨਹੀਂ ਲਗਾਉਣਾ ਹੈ ਸਿਰਫ ਸਾਇਡਾਂ ਉੱਤੇ ਹੀ ਲਗਾਓ। ਇਸਤੋਂ ਅੱਗੇ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ……

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com