ਘਰ ਦੀਆਂ ਕੰਧਾਂ ‘ਤੇ ਲਗਵਾਓ ਇਹ ਚੀਜ, ਬਹੁਤ ਘੱਟ ਖਰਚੇ ਵਿੱਚ ਘਰ ਨੂੰ ਦਿਓ ਲਗਜ਼ਰੀ ਲੁਕ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕੀਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਅੱਜ ਕੱਲ੍ਹ ਬਹੁਤ ਸਾਰੇ ਲੋਕ ਘਰ ਵਿੱਚ ਸਲਾਭ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਹਨ। ਘਰ ਬਣਾਉਣ ਤੇ ਕਾਫ਼ੀ ਸਾਰਾ ਪੈਸਾ ਖਰਚ ਕਰਨ ਤੋਂ ਬਾਅਦ ਵੀ ਕੁੱਝ ਹੀ ਸਮੇਂ ਵਿੱਚ ਸਲਾਭ ਆ ਜਾਂਦੀ ਹੈ ਅਤੇ ਉਸ ਤੋਂ ਬਾਅਦ ਅਸੀ ਇਸਦਾ ਹੱਲ ਲੱਭਣ ਵਿੱਚ ਲੱਗ ਜਾਂਦੇ ਹਾਂ। ਸਲਾਭ ਨੂੰ ਲੁਕਾਉਣ ਲਈ ਅਸੀ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਾਂ। ਕਦੇ ਟਾਈਲਾਂ ਲਗਵਾਉਂਦੇ ਹਾਂ, ਵਾਲਪੱਟੀ ਅਤੇ ਪੇਂਟ ਕਰਵਾਉਂਦੇ ਹਾਂ, ਜਾਂ ਫਿਰ ਅੱਜਕਲ ਕਈ ਲੋਕ ਫਲੈਕਸ ਅਤੇ PVC ਸ਼ੀਟਾਂ ਵੀ ਲਗਵਾਉਂਦੇ ਹਨ।

ਪਰ ਫਿਰ ਵੀ ਕੁੱਝ ਸਮੇਂ ਬਾਅਦ ਘਰ ਦੀਆਂ ਕੰਧਾਂ ‘ਤੇ ਸਲਾਭ ਆ ਜਾਂਦੀ ਹੈ ਅਤੇ ਖਰਚਾ ਵੀ ਬਹੁਤ ਜਿਆਦਾ ਹੁੰਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਘਰ ਦੀਆਂ ਕੰਧਾਂ ਤੋਂ ਸਲਾਭ ਨੂੰ ਦੂਰ ਕਰਨ ਦਾ ਇੱਕ ਕਾਫੀ ਆਸਾਨ ਅਤੇ ਅਸਰਦਾਰ ਤਰੀਕਾ ਦੱਸਾਂਗੇ। ਅਸਦੀਂ ਇੱਕ ਅਜਿਹੇ ਪ੍ਰੋਡਕਟ ਬਾਰੇ ਜਾਣਕਾਰੀ ਦੇਵਾਂਗੇ ਜਿਸ ਨੂੰ ਘਰ ਦੀਆਂ ਕੰਧਾਂ ‘ਤੇ ਲਗਾਉਣ ਤੋਂ ਬਾਅਦ ਨਾ ਤਾਂ ਸਲਾਭ ਦੀ ਸਮੱਸਿਆ ਆਵੇਗੀ ਅਤੇ ਨਾ ਵਾਰ ਵਾਰ ਰੰਗ ਕਰਵਾਉਣਾ ਪਵੇਗਾ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਵਾਲਪੇਪਰ ਬਾਰੇ। ਤੁਸੀਂ ਰੰਗ ਨਾਲੋਂ ਬਹੁਤ ਘੱਟ ਖਰਚੇ ਵਿੱਚ ਘਰ ਦੀਆਂ ਕੰਧਾਂ ‘ਤੇ ਵਾਲਪੇਪਰ ਲਗਵਾ ਸਕਦੇ ਹੋ ਅਤੇ ਸਾਰੀ ਉਮਰ ਵਾਰ ਵਾਰ ਖਰਚਾ ਕਰਣ ਤੋਂ ਬਚ ਸਕਦੇ ਹੋ। ਇਸਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਹ ਸਸਤਾ ਹੋਣ ਦੇ ਨਾਲ ਨਾਲ ਇਸਦੀ 10 ਸਾਲ ਦੀ ਗਰੰਟੀ ਵੀ ਦਿੱਤੀ ਜਾਂਦੀ ਹੈ।

ਤੁਸੀਂ ਆਪਣੀ ਮਰਜ਼ੀ ਦੇ ਡਿਜ਼ਾਈਨ ਨਾਲ ਫਲੈਕਸ ਪ੍ਰਿੰਟ ਕਰਵਾਕੇ ਵਾਲਪੇਪਰ ਲਗਵਾ ਸਕਦੇ ਹੋ। ਇਸਦਾ ਸਾਈਈਜ਼ ਵੀ ਤੁਸੀਂ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਸਕਦੇ ਹੋ ਅਤੇ ਘਰ ਵਿੱਚ ਕਿਤੇ ਵੀ ਲਗਵਾ ਸਕਦੇ ਹੋ। ਵਾਲਪੇਪਰ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com