ਵੱਡੀ ਖੁਸ਼ਖਬਰੀ! ਜੇਕਰ ਤੁਸੀਂ ਵੀ ਲਿਆ ਹੈ ਫ਼ਸਲੀ ਕਰਜ਼ਾ ਤਾਂ ਸਰਕਾਰ ਦੇ ਰਹੀ ਹੈ ਵੱਡੀ ਰਾਹਤ

ਫ਼ਸਲੀ ਕਰਜ਼ੇ ਲੈਣ ਵਾਲੇ ਕਿਸਾਨਾਂ ਲਈ ਸਰਕਾਰ ਵੱਲੋਂ ਇੱਕ ਵੱਡੀ ਰਾਹਤ ਦੀ ਖ਼ਬਰ ਦਿੱਤੀ ਗਈ ਹੈ। ਦਰਅਸਲ ਕੋਰੋਨਾਵਾਇਰਸ ਮਹਾ-ਮਾਰੀ ਦੇ ਕਾਰਨ ਪਿਛਲੇ ਢਾਈ ਮਹੀਨਿਆਂ ਤੋਂ ਦੇਸ਼ ਵਿੱਚ ਲਾਕ ਡਾਊਨ ਜਾਰੀ ਹੈ ਅਤੇ ਸਰਕਾਰ ਲਗਾਤਾਰ ਕਿਸਾਨਾਂ ਅਤੇ ਮਜਦੂਰਾਂ ਨੂੰ ਰਾਹਤ ਦੇਣ ਦੇ ਯਤਨ ਕਰ ਰਹੀ ਹੈ। ਇਸੇ ਵਿਚਕਾਰ ਸਰਕਾਰ ਵੱਲੋਂ 31 ਅਗਸਤ, 2020 ਤੱਕ- ਕਿਸਾਨਾਂ ਨੂੰ ਫਸਲੀ- ਕਰਜ਼ਿਆਂ ‘ਤੇ 2% ਵਿਆਜ ਤੇ 3% ਤੁਰੰਤ ਅਦਾਇਗੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ।

ਸਰਕਾਰ ਵੱਲੋਂ ਅਪ੍ਰੈਲ ਦੇ ਮਹੀਨੇ ਵਿੱਚ ਵਿਆਜ ਵਿੱਚ ਛੂਟ ਤੇ ਤੇਜ਼ੀ ਨਾਲ ਮੁੜ ਅਦਾਇਗੀ ਪ੍ਰੇਰਕ ਮਈ ਦੇ ਅੰਤ ਤੱਕ ਵਧਾਏ ਗਏ ਸਨ। ਰਿਜ਼ਰਵ ਬੈਂਕ ਵੱਲੋਂ ਇੱਕ ਨੋਟੀਫਿਕੇਸ਼ਨ ਵਿੱਚ ਬੈਂਕਾਂ ਨੂੰ ਇਨ੍ਹਾਂ ਦੋਵਾਂ ਯੋਜਨਾਵਾਂ ਦਾ ਲਾਭ ਕਿਸਾਨਾਂ ਨੂੰ ਥੋੜ੍ਹੇ ਸਮੇਂ ਦੇ ਫਸਲੀ ਕਰਜ਼ਿਆਂ ‘ਤੇ ਦੇਣ ਲਈ ਕਿਹਾ ਗਿਆ ਸੀ। ਇਸੇ ਤਰਾਂ ਰਿਜ਼ਰਵ ਬੈਂਕ ਵੱਲੋਂ 23 ਮਈ, 2020 ਨੂੰ ਸਾਰੇ ਉਧਾਰ ਦੇਣ ਵਾਲੇ ਅਦਾਰਿਆਂ ਨੂੰ ਤਿੰਨ ਮਹੀਨੇ ਤੱਕ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਦੀ ਮਿਆਦ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਸੀ।

ਇੱਕ ਨੋਟੀਫਿਕੇਸ਼ਨ ਵਿੱਚ ਰਿਜ਼ਰਵ- ਬੈਂਕ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਮੋਰੇਟੋਰੀਅਮ ਦੀ ਵਧੇਰੀ ਮਿਆਦ ਦੌਰਾਨ ਬਹੁਤੀ ਵਿਆਜ਼ ਦੀ ਅਦਾਇਗੀ ਨਾ ਕਰਨੀ। ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ 31 ਅਗਸਤ, 2020 ਤੱਕ ਕਿਸਾਨਾਂ ਨੂੰ 2% ਵਿਆਜ ਦੀ ਛੂਟ ਤੇ 3% ਤੁਰੰਤ ਭੁਗਤਾਨ ਕੀਤਾ ਜਾਵੇ।

RBI ਦਾ ਕਹਿਣਾ ਹੈ ਕਿ ਇਹ ਲਾਭ ਖੇਤੀਬਾੜੀ ਤੇ ਪਸ਼ੂ ਪਾਲਣ, ਡੇਅਰੀ ਤੇ ਮੱਛੀ -ਪਾਲਣ ਲਈ 3 ਲੱਖ ਰੁਪਏ ਪ੍ਰਤੀ ਕਿਸਾਨ (AHDF ਕਿਸਾਨਾਂ ਲਈ 2 ਲੱਖ ਰੁਪਏ ਤੱਕ) ਦੇ ਸਾਰੇ ਥੋੜ੍ਹੇ ਸਮੇਂ ਦੇ ਕਰਜ਼ਿਆਂ ਤੇ ਲਾਗੂ ਕੀਤਾ ਜਾਵੇਗਾ। ਕਿਸਾਨਾਂ ਨੂੰ 7 ਫੀਸਦ ਪ੍ਰਤੀ ਸਾਲ ਦੀ ਵਿਆਜ ਦਰ ‘ਤੇ ਸਰਕਾਰ ਵੱਲੋਂ 3 ਲੱਖ ਰੁਪਏ ਤੱਕ ਦੇ ਥੋੜ੍ਹੇ ਸਮੇਂ ਦੇ ਫਸਲੀ ਕਰਜ਼ੇ ਪ੍ਰਦਾਨ ਕਰਨ ਲਈ ਬੈਂਕਾਂ ਨੂੰ 2 ਪ੍ਰਤੀਸ਼ਤ ਸਾਲਾਨਾ ਵਿਆਜ ਦਰ ਤੇ ਕਰਜ਼ਾ ਦਿੱਤਾ ਜਾਂਦਾ ਹੈ।