ਜੱਟ ਨੇ ਪਰਾਲੀ ਤੋਂ ਬਣਾ ਦਿੱਤੀ ਬਿਜਲੀ, ਕਿਸਾਨਾਂ ਤੋਂ ਇਸ ਰੇਟ ‘ਤੇ ਖਰੀਦ ਰਿਹਾ ਪਰਾਲੀ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਹੁਣ ਇੱਕ ਅਜਿਹੀ ਤਕਨੀਕ ਆ ਗਈ ਹੈ ਜਿਸ ਨਾਲ ਪਰਾਲੀ ਦਾ ਸਭਤੋਂ ਵਧੀਆ ਹੱਲ ਹੋਏਗਾ।

ਇਸ ਤਕਨੀਕ ਦੇ ਆਉਣ ਨਾਲ ਪਰਾਲੀ ਦੇ ਰੇਟ ਬਹੁਤ ਉੱਤੇ ਚਲੇ ਜਾਣਗੇ ਅਤੇ ਕਿਸਾਨਾਂ ਨੂੰ ਪਰਾਲੀ ਬਹੁਤ ਚੰਗਾ ਮੁਨਾਫ਼ਾ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਇੱਕ ਪੰਜਾਬੀ ਜੱਟ ਨੇ ਹੀ ਪਰਾਲੀ ਦਾ ਹੱਲ ਲੱਭਿਆ ਹੈ ਅਤੇ ਇਸ ਵੀਰ ਦਾ ਕਹਿਣਾ ਹੈ ਕਿ ਜਿੰਨੀ ਮਰਜੀ ਪਰਾਲੀ ਲੈ ਆਓ, ਉਹ ਕਿਸਾਨਾਂ ਤੋਂ ਸਾਰੀ ਪਰਾਲੀ ਖਰੀਦ ਲਵੇਗਾ।

ਤੁਹਾਨੂੰ ਦੱਸ ਦੇਈਏ ਕਿ ਇਸ ਵੀਰ ਨੇ ਪਰਾਲੀ ਤੋਂ ਬਿਜਲੀ ਬਣਾਉਣ ਦੀ ਫੈਕਟਰੀ ਲਗਾ ਦਿੱਤੀ ਹੈ। ਪਰਾਲੀ ਨੂੰ ਅੱਗ ਲਾਉਣ ਨਾਲੋਂ ਕਿਸਾਨ ਵੀਰ ਇਸ ਫੈਕਟਰੀ ਵਿੱਚ ਆਪਣੀ ਪਰਾਲੀ ਚੰਗੇ ਰੇਟ ‘ਤੇ ਵੇਚ ਸਕਦੇ ਹਨ ਅਤੇ ਕਮਾਈ ਕਰ ਸਕਦੇ ਹਨ। ਇਸ ਪੰਜਾਬੀ ਵੀਰ ਨੇ ਜਲੰਧਰ ਦੇ ਇੱਕ ਪਿੰਡ ਵਿੱਚ ਪਰਾਲੀ ਤੋਂ ਬਿਜਲੀ ਬਣਾਉਣ ਦਾ ਪਲਾਂਟ ਲਗਾਇਆ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ।

ਰੇਟ ਦੀ ਗੱਲ ਕਰੀਏ ਤਾਂ ਇਹ ਵੀਰ ਕਿਸਾਨਾਂ ਤੋਂ 1670 ਰੁਪਏ ਪ੍ਰਤੀ ਟਨ ਦੇ ਰੇਟ ‘ਤੇ ਪਰਾਲੀ ਖਰੀਦ ਰਿਹਾ ਹੈ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਕਿੰਨੀ ਮਰਜੀ ਪਰਾਲੀ ਲੈ ਆਉਣ ਉਨ੍ਹਾਂ ਤੋਂ ਸਾਰੀ ਪਰਾਲੀ ਖਰੀਦ ਕੇ ਮੌਕੇ ‘ਤੇ ਹੀ ਭੁਗਤਾਨ ਕਰ ਦਿੱਤਾ ਜਾਵੇਗਾ। ਯਾਨੀ ਕਿਸਾਨਾਂ ਨੂੰ ਪਰਾਲੀ ਹੁਣ ਚੰਗੀ ਕਮਾਈ ਕਰਵਾਏਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com