ਹੁਣ 600 ਯੂਨਿਟ ਦੀ ਟੈਨਸ਼ਨ ਖਤਮ, ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਕਰੇਗੀ ਇਹ ਡਿਵਾਈਸ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲੈਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਕਈ ਵੱਡੀ ਐਲਾਨ ਕੀਤੇ ਜਾ ਰਹੇ ਹਨ। ਪਰ ਲੋਕਾਂ ਨੂੰ ਸਭਤੋਂ ਜਿਆਦਾ ਉਡੀਕ ਬਿਜਲੀ ਦੇ ਬਿੱਲਾਂ ਨੂੰ ਲੈਕੇ ਕੀਤੇ ਗਏ ਵਾਅਦੇ ਦੀ ਸੀ ਅਤੇ ‘ਆਪ’ ਸਰਕਾਰ ਦਾ ਇੱਕ ਮਹੀਨਾ ਪੂਰੇ ਹੁੰਦਾ ਹੀ ਭਗਵੰਤ ਮਾਨ ਵੱਲੋਂ ਮੁਫ਼ਤ ਬਿਜਲੀ ਨੂੰ ਲੈਕੇ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਸੀ।

ਪਰ ਇਹ ਐਲਾਨ ਹੋਣ ਤੋਂ ਬਾਅਦ ਜਨਰਲ ਵਰਗ ਦੇ ਲੋਕ ਬਹੁਤ ਨਿਰਾਸ਼ ਸਨ ਕਿਉਂਕਿ ਸਰਕਾਰ ਵੱਲੋਂ ਕਿਹਾ ਗਿਆ ਕਿ ਸਿਰਫ SC ਅਤੇ BC ਖਪਤਕਾਰਾਂ ਨੂੰ ਹੀ 600 ਯੂਨਿਟ ਤੋਂ ਜਿਆਦਾ ਬਿਜਲੀ ਖਰਚ ਹੋਣ ‘ਤੇ 600 ਤੋਂ ਉੱਤੇ ਵਾਲੀਆਂ ਯੂਨਿਟਾਂ ਦਾ ਬਿੱਲ ਭਰਨਾ ਹੋਵੇਗਾ। ਯਾਨੀ ਜਨਰਲ ਵਰਗ ਨੂੰ 600 ਤੋਂ ਜਿਆਦਾ ਯੂਨਿਟ ਬਿਜਲੀ ਖਰਚ ਹੋਣ ‘ਤੇ ਉਨ੍ਹਾਂ ਪੂਰਾ ਬਿੱਲ ਹੀ ਭਰਨਾ ਪਵੇਗਾ।

ਲੋਕਾਂ ਨੂੰ ਅਕਸਰ ਇਸੇ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਉਨ੍ਹਾਂ ਦੀ ਬਿਜਲੀ ਜਿਆਦਾ ਨਾ ਬਲੇ ਤਾਂ ਜੋ ਉਨ੍ਹਾਂ ਦਾ ਬਿਜਲੀ ਬਿੱਲ ਜ਼ੀਰੋ ਆਵੇ। ਇਸ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਯੰਤਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਤੁਹਾਡਾ ਬਿਜਲੀ ਦਾ ਬਿੱਲ ਖ਼ਤਮ ਕਰ ਦੇਵੇਗਾ ਅਤੇ ਤੁਹਾਨੂੰ 600 ਯੂਨਿਟ ਦੀ ਵੀ ਕੋਈ ਚਿੰਤਾ ਨਹੀਂ ਰਹੇਗੀ। ਇਸਦੇ ਨਾਲ ਹੀ ਇਹ ਤੁਹਾਡਾ ਕੋਈ ਵੀ ਬਿਜਲੀ ਦਾ ਸਮਾਨ ਖਰਾਬ ਨਹੀਂ ਹੋਣ ਦੇਵੇਗਾ।

ਇਹ ਛੋਟੀ ਜਿਹੀ ਡਿਵਾਈਸ ਤੁਹਾਨੂੰ ਇਹ ਦੱਸੇਗੀ ਕਿ ਤੁਸੀਂ ਇਸ ਵਾਰ ਕਿੰਨੀ ਯੂਨਿਟ ਬਿਜਲੀ ਦੀ ਖਪਤ ਕਰ ਲਈ ਹੈ ਅਤੇ ਤੁਸੀਂ ਇਸਨੂੰ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ। ਇਸ ਡਿਵਾਈਸ ਦਾ ਨਾਮ ਐਨਰਜੀ ਕੰਸਮਪਸ਼ਨ ਮੋਨੀਟਰ ਹੈ ਅਤੇ ਇਸਨੂੰ ਪੰਜਾਬ ਦੇ ਲੁਧਿਆਣਾ ਵਿੱਚ ਹੀ ਬਣਾਇਆ ਗਿਆ ਹੈ। ਇਹ ਡਿਵਾਈਸ ਤੁਹਾਡੇ ਘਰ ਦਾ ਲੋਡ ਵੀ ਦੱਸੇਗਾ ਅਤੇ ਕਿੰਨੇ ਯੂਨਿਟ ਬਿਜਲੀ ਖਪਤ ਹੋਈ ਇਹ ਵੀ ਦੱਸਦਾ ਰਹੇਗਾ।

ਇਸਨੂੰ ਤੁਸੀਂ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ ਕਿ ਇੱਕ ਜਾਂ ਦੋ ਮਹੀਨੇ ਵਿੱਚ ਤੁਸੀਂ ਕਿੰਨੇ ਯੂਨਿਟ ਬਿਜਲੀ ਦੀ ਖਪਤ ਕਰਨੀ ਹੈ। ਯਾਨੀ ਮੰਨ ਲਓ ਤੁਸੀਂ ਇਸਨੂੰ ਦੋ ਮਹੀਨੇ ‘ਤੇ ਸੈੱਟ ਕਰ ਦਿੱਤਾ ਅਤੇ 600 ਯੂਨਿਟ ਬਿਜਲੀ ਲਿਮਿਟ ਸੈੱਟ ਕਰ ਦਿੱਤੀ, ਤਾਂ ਇਹ ਤੁਹਾਨੂੰ ਇਸਤੋਂ ਜਿਆਦਾ ਬਿਜਲੀ ਨਹੀਂ ਖਪਤ ਕਰਨ ਦੇਵੇਗਾ।

ਤੁਹਾਨੂੰ ਇਹਦੇ ‘ਤੇ ਪਤਾ ਲੱਗਦਾ ਰਹੇਗਾ ਕਿ ਦੋ ਮਹੀਨੇ ਪੂਰੇ ਹੋਣ ਵਿੱਚ ਕਿੰਨੇ ਦਿਨ ਬਾਕੀ ਹਨ ਅਤੇ ਤੁਸੀਂ ਕਿੰਨੀ ਬਿਜਲੀ ਖਪਤ ਕਰ ਚੁੱਕੇ ਹੋ। ਯਾਨੀ ਤੁਸੀਂ ਉਸ ਹਿਸਾਬ ਨਾਲ ਆਪਣੀ ਬਿਜਲੀ ਦੀ ਖਪਤ ਨੂੰ ਘੱਟ ਕਰ ਸਕਦੇ ਹੋ ਅਤੇ ਬਿੱਲ ਨੂੰ ਜ਼ੀਰੋ ਕਰ ਸਕਦੇ ਹੋ। ਕੀਮਤ ਦੀ ਗੱਲ ਕਰੀਏ ਤਾਂ ਇਸ ਡਿਵਾਈਸ ਦੀ ਕੀਮਤ ਲਗਭਗ 5000 ਰੁਪਏ ਹੋਵੇਗੀ।