ਦੀਵਾਲੀ ਧਮਾਕਾ, ਸਿਰਫ 999 ਰੁਪਏ ਵਿੱਚ ਖਰੀਦੋ ਬਾਈਕ ਅਤੇ 9999 ਰੁਪਏ ਵਿੱਚ ਕਾਰ, ਜਾਣੋ ਪੂਰੀ ਸਕੀਮ

ਜੇਕਰ ਤੁਸੀਂ ਦੀਵਾਲੀ ਉੱਤੇ ਆਪਣਾ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਭਤੋਂ ਵਧੀਆ ਮੌਕਾ ਹੈ। ਤੁਸੀ Droom Diwali Dhamaka ਸੇਲ ਵਿੱਚ ਬਹੁਤ ਹੀ ਸਸਤੇ ਵਿੱਚ ਕਾਰ ਜਾਂ ਬਾਇਕ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦਿਓ ਕਿ ਇਹ ਸੇਲ 26 ਅਕਤੂਬਰ ਤੋਂ ਸ਼ੁਰੂ ਹੋ ਕੇ 20 ਨਵੰਬਰ ਤੱਕ ਚੱਲੇਗੀ। ਇਸ ਸੇਲ ਵਿੱਚ ਸਕੂਟਰ- ਬਾਇਕ ਸਿਰਫ 999 ਰੁਪਏ ਵਿੱਚ ਅਤੇ ਕਾਰ ਸਿਰਫ 9999 ਰੁਪਏ ਵਿੱਚ ਖਰੀਦਣ ਦਾ ਮੌਕਾ ਹੈ।

ਪਿਛਲੇ ਸਾਲ ਵੀ ਇਹ ਡਰੂਮ ਦਿਵਾਲੀ ਆਟੋ ਮੇਲਾ ਸੇਲ 50 ਕਰੋੜ ਰੁਪਏ ਦੇ ਬਜਟ ਨਾਲ 8 ਹਫਤਿਆਂ ਤੱਕ ਚੱਲੀ ਸੀ। ਇਸੇ ਤਰ੍ਹਾਂ ਇਸ ਸਾਲ ਕੰਪਨੀ ਹੋਰ ਵੀ ਆਕਰਸ਼ਕ ਆਫਰਾਂ ਦੇ ਨਾਲ ਆਈ ਹੈ। ਇਸ ਵਾਰ ਦਾ ਮੇਲਾ ਉੱਚੇ ਬਜਟ ਦੇ ਨਾਲ 4 ਹਫ਼ਤੇ ਤੱਕ ਚੱਲੇਗਾ। ਇਸ ਵਿੱਚ ਪੁਰਾਣੇ ਅਤੇ ਨਵੇਂ ਵਾਹਨਾਂ ਦੇ ਪਿਛਲੇ ਸਾਲ ਦੇ ਆਫਰਾਂ ਦੇ ਨਾਲ ਨਾਲ ਹੁਣ ਦੋਪਹਿਆ, ਚਾਰ ਪਹਿਆ,

ਪੁਰਾਣੀਆਂ ਪ੍ਰੀਮਿਅਮ ਕਾਰਾਂ ਉੱਤੇ ਰੋਡ ਸਾਇਡ ਅਸਿਸਟੇਂਸ, ਹੇਲਮੇਟ, ਕਾਰ ਸਿਪਰਸ ਅਤੇ ਕਾਰ ਪਰਫਿਊਮ ਦੇ ਨਾਲ ਨਾਲ ਜਰਮ ਸ਼ੀਲਡ, ਲੋਨ, ਇੰਸ਼ੋਰੈਂਸ, ਸਰਟਿਫਿਕੇਸ਼ਨ ਅਤੇ ਕਾਰ ਕੇਅਰ ਵੀ ਸ਼ਾਮਿਲ ਹੋਣਗੇ। ਇਸ ਡਰੂਮ ਦਿਵਾਲੀ ਧਮਾਕਾ ਸੇਲ ਵਿੱਚ ਕੁੱਝ ਖਾਸ ਆਫਰਸ ਦਿੱਤੇ ਜਾਣਗੇ ਜਿਵੇਂ ਕਿ – ਹਰ ਹਫਤੇ ਇੱਕ ਪ੍ਰੀ-ਔਂਡ ਬਾਇਕ -ਸਕੂਟਰ ਸਿਰਫ 999 ਰੁਪਏ ਵਿੱਚ, ਇੱਕ ਪ੍ਰੀ -ਔਂਡ ਕਾਰ 9,999 ਰੁਪਏ ਵਿੱਚ,

ਕੋਈ ਵੀ ਪ੍ਰੀ-ਔਂਡ ਸਕੂਟਰ 19,999 ਰੁਪਏ ਵਿੱਚ, ਕੋਈ ਵੀ ਪ੍ਰੀ-ਔਂਡ ਬਾਇਕ 29,999 ਰੁਪਏ ਵਿੱਚ, ਕੋਈ ਵੀ ਪ੍ਰੀ-ਔਂਡ ਕਾਰ 299,999 ਰੁਪਏ ਵਿੱਚ,20 ਹਜਾਰ ਰੁਪਏ ਤੱਕ ਦਾ ਕੈਸ਼ਬੈਕ, ਐਕਸਚੇਂਜ ਬੋਨਸ, ਕਾਰਪੋਰੇਟ ਡਿਸਕਾਉਂਟ ਅਤੇ ਫਰੀ ਐਕਸੇਸਰੀਜ।

ਇਨ੍ਹਾਂ ਦੇ ਨਾਲ ਹੀ ਹੋਰ ਵੀ ਕਈ ਖਾਸ ਆਫਰਜ਼ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਜੇਕਰ ਤੁਸੀ EMI ਦਾ ਵਿਕਲਪ ਚੁਣਦੇ ਹੋ ਤਾਂ ਤੁਹਾਨੂੰ ਪਹਿਲੇ 3 ਮਹੀਨੀਆਂ ਲਈ ਨੋ ਈਐਮਆਈ ਆਫਰ ਦਾ ਫਾਇਦਾ ਮਿਲੇਗਾ। DroomCars ਦਾ ਕਹਿਣਾ ਹੈ ਕਿ ਕੰਪਨੀ ਚਾਹੁੰਦੀ ਹੈ ਕਿ ਤਿਉਹਾਰਾਂ ਦੇ ਸੀਜਨ ਵਿੱਚ ਸਾਡੇ ਗਾਹਕ ਆਪਣੀ ਜੇਬ ਉੱਤੇ ਬੋਝ ਪਾਏ ਬਿਨਾਂ ਵਾਹਨ ਖਰੀਦ ਸਕਣ।