ਠੇਕੇ ‘ਤੇ ਲਈ ਸੀ ਜ਼ਮੀਨ, ਪਰ ਫੇਰ ਇਸ ਕਾਰਨ ਕਿਸਾਨ ਦੇ 16 ਸਾਲਾ ਬੇਟੇ ਨੇ ਕੀਤੀ ਖ਼ੁਦਕੁਸ਼ੀ

ਆਏ ਦਿਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਬਰਨਾਲਾ ਦੇ ਪਿੰਡ ਮਾਹਿਲ ਕਲਾਂ ਦੇ ਕਿਸਾਨ ਦੇ ਪੁੱਤ ਨੇ ਸਿਰਫ 16 ਸਾਲ ਦੀ ਉਮਰ ਵਿੱਚ ਘਰ ਵਿੱਚ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਜਸਕਰਨ ਸਿੰਘ ਸੀ। ਪਰ ਹੁਣ ਇਸ ਨੌਜਵਾਨ ਦੀ ਮੌਤ ਦੇ 47 ਦਿਨਾਂ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦੀ ਆਤਮ ਹੱਤਿਆ ਦਾ ਕਾਰਨ ਉਸਦੇ ਭੋਗ ਦੇ ਪ੍ਰੋਗਰਾਮ ਤੋਂ ਬਾਅਦ ਉਸ ਦੇ ਮੋਬਾਈਲ ਤੋਂ ਪਤਾ ਲਗਿਆ ਹੈ। ਇਸ ਵੀਡੀਓ ਵਿੱਚ ਉਸ ਨੌਜਵਾਨ ਨੇ ਖੁਦਕੁਸ਼ੀ ਤੋਂ ਪਹਿਲਾਂ ਉਸਦੀ ਖੁਦਕੁਸ਼ੀ ਦਾ ਕਾਰਨ ਦੱਸਿਆ ਸੀ। ਹੁਣ ਮ੍ਰਿਤਕ ਜਸਕਰਨ ਦਾ ਪਿਤਾ ਇਨਸਾਫ ਦੀ ਮੰਗ ਲਈ ਦਰ-ਦਰ ਭਟਕ ਰਿਹਾ ਹੈ।

ਉਸ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਮੀਡੀਆ ਨੂੰ ਆਪਣਾ ਸਾਰਾ ਦੁੱਖ ਸੁਣਾਇਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਜਸਕਰਨ ਉਸ ਦਾ ਇਕਲੌਤਾ ਪੁੱਤਰ ਸੀ। ਮਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਖੇਤੀ ਲਈ 3 ਏਕੜ ਜ਼ਮੀਨ ਠੇਕੇ ‘ਤੇ ਲਈ ਸੀ, ਜਿਸ ਤੋਂ ਉਸਨੇ ਇਹ ਜ਼ਮੀਨ ਠੇਕੇ’ ਤੇ ਲਈ ਸੀ, ਉਸਨੇ ਅੱਗੇ ਉਹ ਜ਼ਮੀਨ ਵੇਚ ਦਿੱਤੀ. ਜਿਸ ਲਈ ਸਾਡਾ ਝਗੜਾ ਚੱਲ ਰਿਹਾ ਸੀ, ਇਸ ਝਗੜੇ ਤੋਂ ਪਰੇਸ਼ਾਨ ਉਸਦਾ ਲੜਕਾ ਘਰ ਵਿਚ ਜ਼ਹਿਰੀਲੀਆਂ ਚੀਜ਼ਾਂ ਪੀ ਗਿਆ।

ਡੀਐਮਸੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਸੀ, ਪੁਲਿਸ ਵੱਲੋਂ 174 ਦੀ ਕਾਰਵਾਈ ਕਰਦਿਆਂ ਕੇਸ ਖ਼ਤਮ ਕਰ ਦਿੱਤਾ ਗਿਆ। ਪਰ ਜਦੋਂ ਉਸਦੇ ਪਰਿਵਾਰ ਵੱਲੋਂ ਉਸ ਦਾ ਮੋਬਾਈਲ ਚੈੱਕ ਕੀਤਾ ਗਿਆ ਤਾਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਖੁਦਕੁਸ਼ੀ ਕਰਨ ਦੇ ਕਾਰਨਾਂ ‘ਤੇ ਇਕ ਵੀਡੀਓ ਬਣਾਈ ਸੀ।

ਇਸ ਵਿਚ ਉਸਨੇ ਉਨ੍ਹਾਂ ਲੋਕਾਂ ਦੇ ਨਾਮ ਦੱਸੇ ਹਨ ਜਿਹੜੇ ਸਾਡੇ ਪਰਿਵਾਰ ਨੂੰ ਪ੍ਰੇਸ਼ਾਨ ਕਰਦੇ ਹਨ, ਖੁਦਕੁਸ਼ੀ ਕਰਨ ਦੇ ਸਾਰੇ ਕਾਰਨ ਦੱਸੇ ਹਨ। ਹੁਣ ਉਸਦਾ ਪਾਰੀਕਰ ਇਸ ਵੀਡੀਓ ਦੇ ਅਧਾਰ’ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਪਰ ਬਹੁਤ ਸਾਰੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਹੇਠ ਦੇਖੋ ਖੁਦਕੁਸ਼ੀ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਦੀ ਵਾਇਰਲ ਵੀਡੀਓ…

blob:https://www.facebook.com/1926328c-17e4-406b-8574-555fade0356d