ਕਿਸਾਨਾਂ ਲਈ ਬੁਰੀ ਖਬਰ, ਇੱਕਦਮ ਡਿੱਗੇ ਨਰਮੇ ਦੇ ਭਾਅ, ਜਾਣੋ ਅੱਜ ਦੇ ਰੇਟ

ਕਿਸਾਨਾਂ ਲਈ ਇੱਕ ਵੱਡੀ ਖਬਰ ਹੈ ਜਿਸਦੇ ਨਾਲ ਕਿਸਾਨਾਂ ਨੂੰ ਨਿਰਾਸ਼ਾ ਮਿਲੇਗੀ। ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਚੜ੍ਹ ਰਹੇ ਨਰਮੇ ਦੇ ਭਾਅ ਦੇ ਵਿੱਚ ਇੱਕਦਮ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਅਸੀ ਤੁਹਾਨੂੰ ਦੇਸ਼ ਦੀਆਂ ਵੱਖ ਵੱਖ ਮੰਡੀਆਂ ਵਿੱਚ ਨਰਮੇ ਦੇ ਭਾਅ ਬਾਰੇ ਜਾਣਕਾਰੀ ਦੇਵਾਂਗੇ।

ਸਭਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰੀਏ ਤਾਂ ਗਿੱਦੜਬਾਹਾ ਵਿਚ ਨਰਮਾ ਵੱਧ ਤੋਂ ਵੱਧ 8050 ਰੁਪਏ ਪ੍ਰਤੀ ਕਵਿੰਟਲ ਵਿਕ ਰਿਹਾ ਹੈ। ਇਸੇ ਤਰਾਂ ਬਠਿੰਡਾ ਵਿਚ ਵੀ ਨਰਮੇ ਦਾ ਵੱਧ ਤੋਂ ਵੱਧ ਰੇਟ ਸਿਰਫ 8000 ਰੁਪਏ ਪ੍ਰਤੀ ਕਵਿੰਟਲ ਲੱਗ ਰਿਹਾ ਹੈ। ਸੰਗਰੂਰ ਵਿਚ 8200 ਰੁਪਏ, ਅਬੋਹਰ 8400 ਰੁਪਏ ਅਤੇ ਕੋਟਕਪੂਰਾ ਮੰਡੀ ਵਿਚ ਨਰਮਾ 8200 ਰੁਪਏ ਰੁਪਏ ਪ੍ਰਤੀ ਕਵਿੰਟਲ ਤੱਕ ਵਿਕ ਰਿਹਾ ਹੈ।

ਰਾਜਸਥਾਨ ਦੀ ਸ਼੍ਰੀ ਗੰਗਾਨਗਰ ਅਨਾਜ ਮੰਡੀ ਦੇ ਭਾਅ ਬਾਰੇ ਗੱਲ ਕਰੀਏ ਤਾਂ ਸ਼੍ਰੀ ਗੰਗਾਨਗਰ ਵਿੱਚ ਅੱਜ ਨਰਮਾ 8251 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ। ਇਸੇ ਤਰ੍ਹਾਂ ਕਪਾਹ 6721 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਹਨੂੰਮਾਨਗੜ੍ਹ ਅਨਾਜ ਮੰਡੀ ਵਿੱਚ ਨਰਮੇ ਦਾ ਤਾਜ਼ਾ ਭਾਅ 8172 ਰੂਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ

ਅਤੇ ਉੱਥੇ ਹੀ ਰਾਵਤਸਰ ਦੀ ਮੰਡੀ ਵਿੱਚ ਨਰਮਾ 8280 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ। ਇਸੇ ਤਰ੍ਹਾਂ ਸੰਗਰੀਆ ਮੰਡੀ ਵਿੱਚ ਨਰਮਾ 8300 ਤੋਂ ਲੈ ਕੇ 8031 ਰੁਪਏ ਕੁਇੰਟਲ ਤੱਕ ਭਾਅ ਵਿੱਚ ਵਿਕ ਰਿਹਾ ਹੈ। ਇਸ ਤੋਂ ਬਾਅਦ ਹਰਿਆਣਾ ਦੀ ਅਨਾਜ ਮੰਡੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਐਲਨਾਬਾਦ ਮੰਡੀ ਵਿੱਚ ਨਰਮੇ ਦਾ ਭਾਅ 8175 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ।

ਫਤਿਹਾਬਾਦ ਅਨਾਜ ਮੰਡੀ ਵਿੱਚ ਨਰਮੇ ਦਾ ਭਾਅ 7800 ਰੁਪਏ ਪ੍ਰਤੀ ਕੁਇੰਟਲ, ਦੇਸੀ ਕਪਾਹ 6380 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਹਲਾਕਿ ਸਿਰਸਾ ਮੰਡੀ ਵਿੱਚ ਭਾਅ ਥੋੜ੍ਹਾ ਠੀਕ ਚੱਲ ਰਿਹਾ ਹੈ। ਸਿਰਸਾ ਮੰਡੀ ਵਿੱਚ ਨਰਮਾ 8200 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ।

ਆਦਮਪੁਰ ਮੰਡੀ ਵਿੱਚ ਨਰਮਾ 8100 ਰੁਪਏ ਅਤੇ ਦੇਸੀ ਕਪਾਹ ਰੇਟ 6425 ਰੁਪਏ, ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਇਹ ਸਾਰੇ ਭਾਅ ਪਿਛਲੇ ਕੁੱਝ ਦਿਨਾਂ ਤੋਂ ਮਿਲ ਰਹੇ ਭਾਅ ਤੋਂ ਕਾਫ਼ੀ ਘੱਟ ਹਨ ਜਿਸਦੇ ਨਾਲ ਕਿਸਾਨ ਕਾਫ਼ੀ ਨਿਰਾਸ਼ ਹਨ ਅਤੇ ਭਾਅ ਦੋਬਾਰਾ ਵਧਣ ਦੀ ਉਂਮੀਦ ਵਿੱਚ ਹਨ।