1 ਜੂਨ ਤੋਂ ਪੂਰੇ ਦੇਸ਼ ‘ਚ ਬਦਲਣ ਜਾ ਰਹੇ ਹਨ ਇਹ ਵੱਡੇ ਨਿਯਮ, ਜਾਣੋ ਤੁਹਾਡੇ ‘ਤੇ ਕੀ ਹੋਵੇਗਾ ਅਸਰ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਿਹਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਕਈ ਦੇਸ਼ਾਂ ਦੇ ਨਾਲ ਭਾਰਤ ਵਿਚ ਵੀ ਪਿਛਲੇ 2 ਮਹੀਨਿਆਂ ਤੋਂ ਲਾਕਡਾਊਨ ਲਾਗੂ ਹੈ ਅਤੇ ਇਸਨੂੰ ਫਿਲਹਾਲ ਹੋਰ ਵੀ ਵਧਾਇਆ ਜਾ ਸਕਦਾ ਹੈ। ਇਸੇ ਵਿਚਕਾਰ 1 ਜੂਨ ਤੋਂ ਪੂਰੇ ਦੇਸ਼ ਵਿਚ ਕੁਝ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਤੁਹਾਡੇ ਉੱਤੇ ਸਿੱਧਾ ਅਸਰ ਪੈਣ ਵਾਲਾ ਹੈ। ਅਗਲੇ ਮਹੀਨੇ ਤੋਂ ਹੋਣ ਵਾਲੇ ਇਨ੍ਹਾਂ ਬਦਲਾਵਾਂ ਵਿਚ ਰੇਲਵੇ, ਬੱਸ, ਏਅਰਲਾਈਨ ਅਤੇ ਹੋਰ ਵੀ ਕਈ ਵੱਡੀਆਂ ਸੁਵਿਧਾਵਾਂ ਸ਼ਾਮਲ ਹਨ।

1 ਜੂਨ ਤੋਂ ਹੋਣ ਵਾਲੇ ਬਲਦਾਵਾਂ ਵਿਚ ਸਭਤੋਂ ਪਹਿਲਾਂ ਬਦਲਾਵ ਗੋਏਅਰ ਏਅਰਲਾਈਨ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਜੂਨ ਤੋਂ ਗੋਏਅਰ ਘਰੇਲੂ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ। ਇਨ੍ਹਾਂ ਉਡਾਣਾਂ ਵਿਚ ਸਰਕਾਰੀ ਨਿਰਦੇਸ਼ਾਂ ਤੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਵਿਚ ਬਾਕੀ ਘਰੇਲੂ ਉਡਾਣਾਂ ਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੈ।

ਦੂਸਰੇ ਬਦਲਾਅ ਦੀ ਗੱਲ ਕਰੀਏ ਤਾਂ ਉਹ ਇਹ ਹੈ ਕਿ ਰੇਲਵੇ ਵੱਲੋਂ 1 ਜੂਨ ਤੋਂ 200 ਟਰੇਨਾਂ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਟ੍ਰੇਨਾਂ ਦੀ ਗਿਣਤੀ 100 ਹੈ ਪਰ ਆਉਣ-ਜਾਣ ਦੇ ਦੋਵੇਂ ਰੂਟਾਂ ਨੂੰ ਮਿਲਾ ਕੇ ਇਹ 200 ਟਰੇਨਾਂ ਹੋ ਜਾਣਗੀਆਂ। ਇਸ ਸਬੰਧੀ ਪਹਿਲਾਂ ਹੀ ਰੇਲ ਮੰਤਰੀ ਪੀਯੂਸ਼ ਗੋਇਲ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਸੀ। ਇਨ੍ਹਾਂ ਟਰੇਨਾਂ ਦੀ ਆਨਲਾਈਨ ਬੁਕਿੰਗ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਹਾਲਾਂਕਿ ਜ਼ਿਆਦਾਤਰ ਟਰੇਨਾਂ ‘ਚ ਵੇਟਿੰਗ ਲਿਸਟ ਹੈ।

ਇਸੇ ਤਰਾਂ ਇੱਕ ਬਦਲਾਵ ਇਹ ਹੋਣ ਜਾ ਰਿਹਾ ਹੈ ਕਿ ਹੁਣ 1 ਜੂਨ ਤੋਂ ਉੱਤਰ ਪ੍ਰਦੇਸ਼ ਰੋਡਵੇਜ਼ ਦੀਆਂ ਬੱਸਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ। ਕੇਂਦਰ ਵੱਲੋਂ ਜਾਰੀ ਨਵੀਆਂ ਗਾਈਡਲਾਈਨਜ਼ ਦੇ ਅਨੁਸਾਰ ਹੁਣ ਜਿਹੜੇ ਵੀ ਸੂਬਿਆਂ ਚ ਬੱਸ ਸਰਵਿਸ ਮੁੜ ਬਹਾਲ ਹੋ ਰਹੀ ਹੈ ਉਨ੍ਹਾਂ ਨੂੰ ਸਵਾਰੀਆਂ ਨੂੰ ਬੱਸ ਚ ਬਿਠਾਉਣ ਤੋਂ ਪਹਿਲਾਂ ਇਨ੍ਹਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਜਿਵੇਂ ਕਿ ਸਫ਼ਰ ਕਰਨ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਬੱਸ ‘ਚ ਕੰਡਕਟਰ ਆਪਣੀ ਸੀਟ ਦੇ ਸਾਹਮਣੇ ਸੈਨੇਟਾਈਜ਼ਰ ਦੀ ਬੋਤਲ ਜਰੂਰ ਰੱਖੇਗਾ। ਇਸੇ ਤਰਾਂ ਬੱਸ ਦੀ ਸਮਰੱਥਾ ਦੇ ਅਨੁਸਾਰ ਸਮਰੱਥਾ ਦੇ ਅੱਧੇ ਹੀ ਯਾਤਰੀ ਸਫ਼ਰ ਕਰ ਸਕਣਗੇ।