30 ਜੂਨ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਇਹ ਜਰੂਰੀ ਨਿਯਮ, ਤੁਹਾਡੀ ਜੇਬ੍ਹ ‘ਤੇ ਪਵੇਗਾ ਸਿੱਧਾ ਅਸਰ

ਹਰ ਮਹੀਨੇ ਦੀ ਤਰਾਂ ਇਸ ਵਾਰ ਵੀ 30 ਜੂਨ ਨੂੰ ਕੁਝ ਜਰੂਰੀ ਨਿਯਮ ਬਦਲਣ ਜਾ ਰਹੇ ਹਨ ਜਿਨ੍ਹਾਂ ਦਾ ਆਮ ਲੋਕਾਂ ਉੱਤੇ ਸਿੱਧਾ ਅਸਰ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਤਾਲਾਬੰਦੀ ਦੀ ਘੋਸ਼ਣਾ ਦੇ ਤੁਰੰਤ ਬਾਅਦ 24 ਮਾਰਚ ਨੂੰ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਹ ਕਿਹਾ ਗਿਆ ਸੀ ਕਿ 3 ਮਹੀਨਿਆਂ ਲਈ ਕੋਈ ਵੀ ਵਾਧੂ ATM ਚਾਰਜ ਨਹੀਂ ਲਿਆ ਜਾਵੇਗਾ। ਯਾਨੀ ਕਿ ATM ਕਾਰਡ ਧਾਰਕ ਕਿਸੇ ਵੀ ਬੈਂਕ ਦੇ ਏਟੀਐਮ ਤੋਂ ਨਕਦ ਕਢਵਾ ਸਕਦੇ ਹਨ।

ਅਤੇ ਇਸ ਲਈ ਤੁਹਾਨੂੰ ਕੋਈ ਵੀ ਖਰਚਾ ਨਹੀਂ ਦੇਣਾ ਪਵੇਗਾ। ਹਾਲਾਂਕਿ ਇਸ ਛੂਟ ਨੂੰ ਸਿਰਫ ਸਿਰਫ ਅਪ੍ਰੈਲ, ਮਈ ਅਤੇ ਜੂਨ ਦੇ ਮਹੀਨਿਆਂ ਲਈ ਹੀ ਲਾਗੂ ਕੀਤਾ ਗਿਆ ਸੀ ਅਤੇ ਹੁਣ ਇਹ ਛੂਟ ਦੀ ਖਤਮ ਹੋ ਚੁੱਕੀ ਹੈ। ਵਿੱਤ ਮੰਤਰੀ ਵੱਲੋਂ ਇਸ ਘੋਸ਼ਣਾ ਦੇ ਨਾਲ ਹੀ ਤਿੰਨ ਮਹੀਨਿਆਂ ਲਈ ਇੱਕ ਬੈਂਕ ਸੇਵਿੰਗ ਖਾਤੇ ਵਿੱਚ ਔਸਤਨ ਮਹੀਨਾਵਾਰ ਬਕਾਇਆ ਰੱਖਣ ਦੀ ਜ਼ਿੰਮੇਵਾਰੀ ਨੂੰ ਹਟਾਉਣ ਦਾ ਐਲਾਨ ਵੀ ਕੀਤਾ ਸੀ। ਨਾਲ ਹੀ SBI ਬੈਂਕ ਨੇ ਵੀ 11 ਮਾਰਚ ਨੂੰ ਆਪਣੇ ਗਾਹਕਾਂ ਲਈ ਘੱਟੋ ਘੱਟ ਬਕਾਇਆ ਰਕਮ ਨੂੰ ਖ਼ਤਮ ਕਰ ਦਿੱਤਾ ਸੀ।

ਤੁਹਾਨੂੰ ਦੱਸ ਦੇਈਏ ਕਿ SBI ਵੱਲੋਂ ਪਹਿਲਾਂ ਮੈਟਰੋ ਸ਼ਹਿਰਾਂ ਵਿੱਚ ਐਸਬੀਆਈ ਬਚਤ ਖਾਤੇ ਵਿੱਚ ਘੱਟੋ ਘੱਟ 3,000 ਰੁਪਏ ਰੱਖਣੇ ਲਾਜ਼ਮੀ ਸਨ। ਨਾਲ ਹੀ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਲਈ ਕ੍ਰਮਵਾਰ 2,000 ਅਤੇ 1000 ਰੁਪਏ ਰੱਖਣੇ ਜਰੂਰੀ ਸਨ। SBI ਘੱਟੋ ਘੱਟ ਬਕਾਇਆ ਨਾ ਮਿਲਣ ਕਾਰਨ ਗਾਹਕਾਂ ਤੋਂ 5-15 ਰੁਪਏ ਤੋਂ ਵੱਧ ਟੈਕਸ ਵਸੂਲਦਾ ਸੀ।

ਪਰ ਹੁਣ ਬੈਂਕ ਇਸ ਟੈਕਸ ਨੂੰ ਵਸੂਲਣਾ ਮੁੜ ਸ਼ੁਰੂ ਕਰ ਸਕਦਾ ਹੈ। ਇਸੇ ਤਰਾਂ ATM ਵਿੱਚ ਆਮ ਤੌਰ ‘ਤੇ ਕੋਈ ਵੀ ਬੈਂਕ ਇਕ ਮਹੀਨੇ ਵਿਚ 5 ਵਾਰ ਮੁਫਤ ਲੈਣ-ਦੇਣ ਕਰਨ ਦੀ ਸਹੂਲਤ ਦਿੰਦਾ ਹੈ। ਜੇਕਰ ਤੁਸੀਂ ਕਿਸੇ ਦੂਜੇ ਬੈਂਕਾਂ ਦੇ ATM ਵਿਚੋਂ ਪੈਸੇ ਕਢਵਾਉਂਦੇ ਹੋ ਤਾਂ ਇਹ ਸੀਮਾ ਸਿਰਫ 3 ਵਾਰ ਹੁੰਦੀ ਸੀ। ਹੁਣ ਇਸ ਚਾਰਜ ਨੂੰ ਵੀ ਬੈਂਕ ਮੁੜ ਤੋਂ ਸ਼ੁਰੂ ਕਰ ਸਕਦੇ ਹਨ ਕਿਉਂਕਿ ਇਸਦੀ ਸੀਮਾ ਵਿੱਚ ਜੂਨ ਤਕ ਹੀ ਸੀ। ਬੈਂਕ ਵੱਲੋਂ ਇਸ ਸੀਮਾ ਤੋਂ ਵੱਧ ਟ੍ਰਾਂਜੈਕਸ਼ਨ ਤੇ 8 ਤੋਂ 20 ਰੁਪਏ ਚਾਰਜ ਲਏ ਜਾਂਦੇ ਹਨ।