ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੂਲ ਪੜ੍ਹ ਰਹੇ ਬੱਚਿਆਂ ਤੇ ਮਾਪਿਆਂ ਨੂੰ ਵੱਡੀ ਰਾਹਤ

ਪੰਜਾਬ ਵਿੱਚ ਕ੍ਰੋਨਾ ਦੀ ਦੂਸਰੀ ਲਹਿਰ ਆ ਚੁੱਕੀ ਹੈ ਜਿਸ ਕਾਰਨ ਇਕ ਵਾਰ ਫੇਰ ਪੂਰੇ ਸੂਬੇ ਵਿੱਚ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਕ੍ਰੋਨਾ ਮਰੀ ਜਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਵਲੋਂ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਹੋਰ ਸਖਤੀ ਦੇਖਣ ਨੂੰ ਮਿਲੇਗੀ ਹਾਲਾਤਾਂ ਨੂੰ ਦੇਖਦੇ ਹੋਏ ਜਲਦ ਹੀ ਕੈਪਟਨ ਵਲੋਂ ਘੋਸ਼ਣਾ ਕੀਤੀ ਜਾਵੇਗੀ ਜਿਸ ਨਾਲ ਜਲਦ ਹੀ ਸੂਬੇ ਵਿੱਚ ਵੀਕਐਂਡ ਤੇ ਲਾਕ-ਡਊਨ ਲੱਗ ਸਕਦਾ ਹੈ|

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ, 5 ਵੀਂ, 8 ਵੀਂ ਅਤੇ 10 ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕੋਈ ਇਮਤਿਹਾਨ ਦਿੱਤੇ ਅਗਲੀ ਜਮਾਤ ਵਿਚ ਬਿਠਾ ਦਿੱਤਾ ਜਾਵੇਗਾ। ਪੀ.ਐਸ.ਈ.ਬੀ. ਦੀਆਂ 12 ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਬਾਰੇ ਫ਼ੈਸਲਾ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਨੂੰ ਬਾਅਦ ਵਿਚ ਉਭਰਦੀ ਸਥਿਤੀ ਦੇ ਅਧਾਰ ‘ਤੇ ਲਿਆ ਜਾਣਾ ਹੈ |

ਕਾਫੀ ਸਮੇ ਤੋਂ ਬੱਚੇ ਤੇ ਮਾਪੇ ਆਪਣੇ ਆਉਣ ਵਾਲੇ ਪੇਪਰਾਂ ਦਾ ਇੰਤਜ਼ਾਰ ਕਰ ਰਹੇ ਸਨ ਪਰ ਲਗਾਤਾਰ ਪੇਪਰ ਮੁਲਤਵੀ ਕੀਤੇ ਜਾ ਰਹੇ ਸਨ ਪਰ ਹੁਣ ਉਹਨਾਂ ਮਾਪਿਆਂ ਤੇ ਬੱਚਿਆਂ ਦੇ ਲਈ ਰਾਹਤ ਦੀ ਖ਼ਬਰ ਹੈ ਹੁਣ ਬੱਚੇ ਬੇਫਿਕਰ ਹੋਕੇ ਅਗਲੀ ਕਲਾਸ ਦੀ ਪੜਾਈ ਕਰ ਸਕਣਗੇ |

ਪਿਛਲੇ ਸਾਲ ਵੀ ਇਸੇ ਤਰਾਂ ਹੀ ਕੀਤਾ ਗਿਆ ਸੀ ਤੇ ਬੱਚਿਆਂ ਦੇ ਨੰਬਰ ਉਹਨਾਂ ਦੀਆਂ ਔਨਲਾਈਨ ਕਲਾਸਾਂ ਤੇ ਉਹਨਾਂ ਦੇ ਪਿਛਲੇ ਟੈਸਟਾਂ ਦੇ ਅਧਾਰ ਤੇ ਲਗਾਏ ਜਾ ਸਕਦੇ ਹਨ ਹਾਲਾਂਕਿ ਇਸ ਬਾਰੇ ਪੂਰਨ ਜਾਣਕਾਰੀ ਤਹਾਨੂੰ ਸਕੂਲ ਵਿਚੋਂ ਹੀ ਮਿਲੇਗੀ ਪਰ ਇਹ ਗੱਲ ਪੱਕੀ ਹੈ ਕੇ ਹੁਣ ਬੱਚਿਆਂ ਦੇ ਪੇਪਰ ਨਹੀਂ ਹੋਣਗੇ ਇਸ ਲਈ ਬੱਚੇ ਤੇ ਮਾਪੇ ਚੈਨ ਦੀ ਨੀਂਦ ਸੋਂ ਸਕਦੇ ਹਨ |