ਇਨ੍ਹਾਂ ਕਿਸਾਨਾਂ ਨੂੰ ਅੱਜ 14000 ਕਰੋੜ ਰੁਪਏ ਵੰਡੇਗੀ ਮੋਦੀ ਸਰਕਾਰ

ਅੱਜ ਮੋਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੋ ਹੈ, ਤੁਹਾਨੂੰ ਦੱਸ ਦੇਈਏ ਕਿ ਫਰਵਰੀ ਵਿਚ ਪੇਸ਼ ਹੋਣ ਵਾਲੇ ਆਮ ਬਜਟ ਵਿਚ ਕਿਸਾਨਾਂ ਨੂੰ ਇਕ ਵਾਰ ਫਿਰ ਖੁਸ਼ਖਬਰੀ ਮਿਲ ਸਕਦੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਰਾਸ਼ੀ ਨੂੰ ਕਿਸਾਨਾਂ ਲਈ ਇਸ ਸਾਲ ਵੀ ਉਸੇ ਤਰਾਂ ਹੀ ਜਾਰੀ ਰੱਖਿਆ ਜਾਵੇਗਾ। ਹਾਲਾਂਕਿ ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਹੁਣ ਤੱਕ ਸਿਰਫ 8.5 ਕਰੋੜ ਕਿਸਾਨਾਂ ਨੂੰ ਹੀ ਇਸ ਦਾ ਲਾਭ ਮਿਲਿਆ ਹੈ।

ਇਸ ਲਈ ਇਸ ਯੋਜਨਾ ਦਾ ਬਜਟ ਘਟਾ ਕੇ ਇਸ ਵਾਰ 55,000 ਕਰੋੜ ਕੀਤਾ ਜਾ ਸਕਦਾ ਹੈ। ਜਦਕਿ ਸ਼ੁਰੁਆਤ ਸਮੇਂ ਯਾਨੀ ਕਿ ਪਹਿਲੇ ਪੜਾਅ ਵਿਚ ਇਸ ਯੋਜਨਾ ਦਾ ਬਜਟ 87 ਹਜ਼ਾਰ ਕਰੋੜ ਰੁਪਏ ਸੀ। ਅੱਜ ਯਾਨੀ 2 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਾਟਕ ਦੇ ਤੁਮਕੁਰ ਵਿਚ ਅਯੋਜਤ ਇਕ ਸਭਾ ਦੇ ਦੌਰਾਨ ਇਸ ਯੋਜਨਾ ਦੇ ਦੂਜੇ ਪੜਾਅ ਦੀ ਪਹਿਲੀ ਕਿਸ਼ਤ ਜਾਰੀ ਕਰਨਗੇ।

ਇਸੇ ਤਰਾਂ ਅੱਜ ਦੇਸ਼ ਦੇ ਲਗਭਗ 7 ਕਰੋੜ ਤੋਂ ਜਿਆਦਾ ਕਿਸਾਨਾਂ ਨੂੰ 14,000 ਕਰੋੜ ਰੁਪਏ ਦਾ ਤੋਹਫਾ ਮਿਲੇਗਾ। ਫਰਵਰੀ ਵਿੱਚ ਆਉਣ ਵਾਲੇ ਆਮ ਬਜਟ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਾਰੀ ਰੱਖਣ ਲਈ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਹਾਲਾਂਕਿ ਉਸ ਤੋਂ ਪਹਿਲਾਂ ਇਸ ਦੀ ਇਕ ਕਿਸ਼ਤ ਕਿਸਾਨਾਂ ਤੱਕ ਪਹੁੰਚ ਚੁੱਕੀ ਹੋਵੇਗੀ।

ਇਸ ਯੋਜਨਾ ਦੇ ਅਨੁਸਾਰ ਸਲਾਨਾ 6,000 ਰੁਪਏ ਹਰ ਕਿਸਾਨ ਨੂੰ ਉਸਦੇ ਖਾਤੇ ਵਿਚ ਮਿਲਣਗੇ। ਯਾਨੀ ਕਿ ਇਸਤੋਂ ਸਾਫ ਹੁੰਦਾ ਹੈ ਕਿ ਫਿਲਹਾਲ ਇਸ ਦੀ ਰਕਮ ਨਹੀਂ ਵਧਾਈ ਜਾਵੇਗੀ। ਹਾਲਾਂਕਿ ਪੈਸੇ ਦੇਸ਼ ਦੇ ਸਾਰੇ ਯਾਨੀ ਕਰੀਬ 14.5 ਕਰੋੜ ਕਿਸਾਨਾਂ ਨੂੰ ਦਿੱਤੇ ਜਾਣਗੇ। ਹੁਣ ਤੱਕ ਇਸ ਸਕੀਮ ਲਈ ਲਗਭਗ 9.2 ਕਰੋੜ ਕਿਸਾਨਾਂ ਦਾ ਡਾਟਾ ਮਿਲਿਆ ਹੈ।

ਇਨ੍ਹਾਂ ਕਿਸਾਨਾਂ ਨੂੰ ਲਗਭਗ 50,000 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ। ਨਾਲ ਹੀ ਬਜਟ ਵਿਚ ਕੋਲਡ ਸਟੋਰੇਜ ਖੋਲ੍ਹਣ ਲਈ ਟੈਕਸ ਇਨਵੈਸਟਮੈਂਟ ਵੀ ਮਿਲ ਸਕਦਾ ਹੈ। ਜਿਸ ਲਈ ਸਸਤਾ ਕਰਜਾ ਦੇਣ ਦਾ ਐਲਾਨ ਵੀ ਨਾਲ ਹੀ ਕੀਤਾ ਸਕਦਾ ਹੈ। e-NAM ਸਕੀਮ ਦਾ ਘੇਰਾ ਵਧਾਉਣ ਅਤੇ ਸਾਰੀਆਂ ਮੰਡੀਆਂ ਨੂੰ ਜੋੜਨ ਲਈ 1,000 ਕਰੋੜ ਦੀ ਅਲਾਟਮੈਂਟ ਸੰਭਵ ਹੈ।