ਨਵਾਂ ਵਾਹਨ ਖਰੀਦਣ ਤੋਂ ਪਹਿਲਾਂ ਜਰੂਰ ਪੜ੍ਹ ਲਓ ਇਹ ਵੱਡੀ ਖ਼ਬਰ

ਜੇਕਰ ਤੁਸੀਂ ਨਵਾਂ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਜਰੂਰੀ ਖ਼ਬਰ ਹੈ। ਦਰਅਸਲ ਸਰਕਾਰ ਵੱਲੋਂ ਨਵੇਂ ਵਾਹਨ ਖਰੀਦਣ ਵਾਲਿਆਂ ਲਈ ਇੱਕ ਖਾਸ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਸਟੇਜ-4 ਵਾਹਨਾਂ ਨੂੰ ਰਜਿਸਟਰ ਕਰਾਉਣ ਲਈ ਹੁਣ ਸਿਰਫ 25 ਮਾਰਚ ਤੱਕ ਫਾਈਲਾਂ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਫਾਈਲਾਂ ਜਮਾਂ ਕਰਵਾਉਣ ਦੀ ਆਖਰੀ ਤਾਰੀਖ 25 ਮਾਰਚ ਹੈ ਅਤੇ ਇਸਤੋਂ ਬਾਅਦ ਇਹ ਫਾਈਲਾਂ ਜਮਾਂ ਨਹੀਂ ਕੀਤੀਆਂ ਜਾਣਗੀਆਂ।

ਯਾਨੀ ਸਰਕਾਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ 31 ਮਾਰਚ ਤੋਂ ਬਾਅਦ ਭਾਰਤ ਸਟੇਜ-4 (BS-4) ਵਾਹਨ ਰਜਿਸਟਰ ਨਹੀਂ ਕੀਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇੱਕ ਅਪ੍ਰੈਲ ਤੋਂ ਭਾਰਤ ਸਟੇਜ-4 (BS-4) ਵਾਹਨਾਂ ਨੂੰ ਰਜਿਸਟਰ ਨਹੀਂ ਕੀਤਾ ਜਾਵੇਗਾ।

BS-4 ਵੇਰੀਐਂਟ ਵਾਹਨਾਂ ਦੀ ਰਜਿਸਟਰੇਸ਼ਨ ਨਾਲ ਸਬੰਧਤ ਫਾਈਲਾਂ ਇਸ ਕਾਰਨ 25 ਮਾਰਚ ਤੱਕ ਜਮ੍ਹਾਂ ਕੀਤੀਆਂ ਜਾਣਗੀਆਂ ਤਾਂ ਜੋ ਇਨ੍ਹਾਂ ਦੀ ਰਜਿਸਟਰੇਸ਼ਨ 31 ਮਾਰਚ ਤੱਕ ਮੁਕੰਮਲ ਕੀਤੀ ਜਾ ਸਕੇ। ਇਸੇ ਸਬੰਧ ਵਿਚ ਸਰਕਾਰ ਵੱਲੋਂ ਇਹ ਵੀ ਸਪਸ਼ਟ ਕੀਤਾ ਹੈ ਕਿ 21 ਮਾਰਚ ਨੂੰ ਵੀ ਆਮ ਦਿਨਾਂ ਵਾਂਗ ਹੀ ਰਜਿਸਟਰੇਸ਼ਨ ਦਫ਼ਤਰ ਖੁੱਲ੍ਹਾ ਰਹੇਗਾ। ਇਸ ਦਾ ਮਕਸਦ ਹੈ ਕਿ 31 ਮਾਰਚ ਤੱਕ ਇਹ ਕੰਮ ਮੁਕੰਮਲ ਕੀਤਾ ਜਾ ਸਕੇ।

ਇਸੇ ਲਈ ਜੇਕਰ ਕੋਈ ਵਿਅਕਤੀ ਮਿਤੀ ਲੰਘਣ ਤੋਂ ਬਾਅਦ ਆਪਣੇ BS 4 ਵਾਹਨ ਦੀ ਰਜਿਸਟਰੇਸ਼ਨ ਕਰਵਾਉਂਦਾ ਹੈ ਤਾਂ ਉਸ ਹਾਲਤ ਵਿੱਚ ਕਿਸੇ ਵੀ ਵਿਅਕਤੀ ਜਾਂ ਫਰਮ ਦਾ ਕੋਈ ਦਾਅਵਾ ਜਾਂ ਇਤਰਾਜ਼ ਨਹੀਂ ਸੁਣਿਆ ਜਾਵੇਗਾ। ਇਸ ਲਈ ਜੇਕਰ ਤੁਸੀਂ ਵੀ ਨਵਾਂ ਵਾਹਨ ਖਰੀਦਣ ਦੀ ਸੋਚ ਰਹੇ ਹੋ ਤਾਂ ਜਾਂ ਤਾਂ BS-6 ਵੈਰੀਐਂਟ ਖਰੀਦ ਸਕਦੇ ਹੋ, ਅਤੇ ਜੇਕਰ ਤੁਸੀਂ BS-4 ਵਾਹਨ ਖਰੀਦ ਲਿਆ ਹੈ ਤਾਂ 25 ਮਾਰਚ ਤੱਕ ਉਸਦੀ ਰਜਿਸਟਰੇਸ਼ਨ ਮੁਕੰਮਲ ਕਰਵਾ ਲਾਓ, ਨਹੀਂ ਤਾਂ ਉਸਤੋਂ ਬਾਅਦ ਤੁਹਾਨੂੰ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।