ਭਾਅ 4600 ਤੱਕ ਹੋਣ ਨਾਲ ਬਾਸਮਤੀ ਕਿਸਾਨਾਂ ਦੇ ਖਿੜੇ ਚਿਹਰੇ, ਜਾਣੋ ਸਾਰੀਆਂ ਬਾਸਮਤੀ ਕਿਸਮਾਂ ਦੇ ਭਾਅ

ਹੁਣ ਤੱਕ ਬਾਸਮਤੀ ਦੇ ਭਾਅ ਬਹੁਤ ਠੰਡੇ ਚੱਲ ਰਹੇ ਸਨ ਜਿਸ ਕਾਰਨ ਕਿਸਾਨ ਕਾਫ਼ੀ ਨਿਰਾਸ਼ ਸਨ। ਪਰ ਹੁਣ ਬਾਸਮਤੀ ਦਾ ਰੇਟ 4600 ਤੱਕ ਪਹੁੰਚਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਉੱਠੇ ਹਨ। ਜਾਣਕਾਰੀ ਦੇ ਅਨੁਸਾਰ ਹਰਿਆਣਾ ਦੀ ਕੈਥਲ ਅਨਾਜ ਮੰਡੀ ਵਿੱਚ ਬਾਸਮਤੀ ਆਮਦ ਦੀ ਸ਼ੁਰੂਆਤ ਵਿੱਚ ਹੀ 4600 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਮਿਲ ਰਿਹਾ ਹੈ।

ਇੱਥੇ ਪਿਛਲੇ ਸਾਲ ਬਾਸਮਤੀ ਦਾ ਰੇਟ 4000 ਤੋਂ 4200 ਰੁਪਏ ਤੱਕ ਸੀ, ਪਰ ਇਸ ਵਾਰ ਕਿਸਾਨ 4500 ਦੇ ਪਾਰ ਭਾਅ ਪਹੁੰਚਣ ਨਾਲ ਕਾਫ਼ੀ ਖੁਸ਼ ਹਨ। ਇਸੇ ਤਰ੍ਹਾਂ 1121 ਵੀ 2750 ਤੱਕ ਪਹੁਂਚ ਗਿਆ ਹੈ। ਪਹਿਲਾਂ 1121 ਦੇ ਰੇਟ ਸਿਰਫ 2200 ਤੋਂ 2300 ਰੁਪਏ ਮਿਲ ਰਹੇ ਸਨ ਪਰ ਪਿਛਲੇ ਇੱਕ ਹਫਤੇ ਤੋਂ ਇਹ 2500 ਦੇ ਪਾਰ ਵਿਕ ਰਿਹਾ ਹੈ।

ਪਹਿਲਾਂ ਕਿਸਾਨ 1509 ਅਤੇ 1121 ਸਮੇਤ ਬਾਕਿ ਬਾਸਮਤੀ ਦੇ ਰੇਟ ਤੋਂ ਕਾਫ਼ੀ ਨਿਰਾਸ਼ ਸਨ। 1509 ਨੂੰ ਤਾਂ ਕਿਸਾਨ 1800 ਰੁਪਏ ਤੱਕ ਵੇਚਣ ਲਈ ਮਜਬੂਰ ਸਨ। ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਇਆ।

ਇਸੇ ਤਰ੍ਹਾਂ ਪਹਿਲਾਂ PR ਝੋਨਾ ਵੀ ਸਰਕਾਰੀ ਭਾਅ ਤੋਂ ਕਾਫ਼ੀ ਘੱਟ ਕੀਮਤ ਉੱਤੇ ਖਰੀਦਿਆ ਗਿਆ। ਪਰ ਹੁਣ ਇਸਦੇ ਰੇਟ ਵੀ ਚੰਗੇ ਮਿਲ ਰਹੇ ਹਨ। ਚੰਗੇ ਰੇਟ ਮਿਲਣ ਦੇ ਕਾਰਨ ਮੰਡੀਆਂ ਵਿੱਚ ਝੋਨੇ ਦੀ ਆਮਦ ਵੀ ਵਧੀ ਹੈ। ਕਿਉਂਕਿ ਪਹਿਲਾਂ ਰੇਟ ਘੱਟ ਹੋਣ ਦੇ ਕਾਰਨ ਕਿਸਾਨਾਂ ਨੇ ਫਸਲ ਨੂੰ ਘਰ ਵਿੱਚ ਹੀ ਰੱਖਿਆ ਹੋਇਆ ਸੀ।

ਇਸ ਵਾਰ ਚੰਗਾ ਭਾਅ ਨਾ ਮਿਲਣ ਕਾਰਨ ਬਹੁਤ ਸਾਰੇ ਕਿਸਾਨਾਂ ਨੇ ਹਾਲੇ ਤਕ ਬਾਸਮਤੀ ਰੱਖੀ ਹੋਈ ਹੈ ਤੇ ਬਾਸਮਤੀ ਦੇ ਰੇਟ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਅਜਿਹੇ ਕਿਸਾਨਾਂ ਵਾਸਤੇ ਇਹ ਖੁਸ਼ੀ ਦੀ ਗੱਲ ਹੈ । ਪਰ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕੇ ਆਉਣ ਵਾਲੇ ਸਮੇ ਵਿੱਚ ਬਾਸਮਤੀ ਦੀ ਕੀਮਤ ਹੋਰ ਵੀ ਵੱਧ ਸਕਦੀ ਹੈ ।