ਸ਼ੁਰੂਆਤ ਵਿੱਚ ਹੀ ਅਸਮਾਨੀ ਚੜ੍ਹੇ ਬਾਸਮਤੀ ਦੇ ਰੇਟ, ਜਾਣੋ ਤਾਜ਼ਾ ਭਾਅ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੇ ਇਸ ਵਾਰ ਬਾਸਮਤੀ 1509 ਦੀ ਬਿਜਾਈ ਕੀਤੀ ਹੈ। ਕਿਸਾਨਾਂ ਨੂੰ ਹੀ ਚਿੰਤਾ ਰਹਿੰਦੀ ਹੈ ਕਿ ਫਸਲ ਤਿਆਰ ਹੋ ਕੇ ਮੰਡੀ ਤੱਕ ਪਹੁੰਚ ਜਾਵੇ ਅਤੇ ਉਨ੍ਹਾਂ ਨੂੰ ਚੰਗਾ ਰੇਟ ਮਿਲ ਜਾਵੇ। ਕਿਉਂਕਿ ਰੇਟ ਚੰਗਾ ਮਿਲੇਗਾ ਤਾਂ ਹੀ ਕਿਸਾਨਾਂ ਨੂੰ ਕੁਝ ਬਚੇਗਾ ਅਤੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਵੇਗਾ। ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਬਾਸਮਤੀ 1509 ਦਾ ਕੀ ਰੇਟ ਚੱਲ ਰਿਹਾ ਹੈ ਅਤੇ ਇਹ ਇਸ ਵਾਰ ਕਿਸ ਰੇਟ ਵਿਕੇਗੀ।

ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਇਲਾਕਿਆਂ ਵਿੱਚ ਬਾਸਮਤੀ ਪਹਿਲਾਂ ਬੀਜਣ ਦੀ ਛੋਟ ਦਿੱਤੀ ਗਈ ਸੀ ਉਨ੍ਹਾਂ ਵਿੱਚ ਹੁਣ ਬਾਸਮਤੀ 1509 ਦੀ ਫਸਲ ਤਿਆਰ ਹੋ ਚੁੱਕੀ ਹੈ ਅਤੇ ਮੰਡੀਆਂ ਤੱਕ ਪਹੁੰਚ ਰਹੀ ਹੈ। ਇਸਦੇ ਨਾਲ ਹੀ ਹਰਿਆਣੇ ਦੀਆਂ ਕਈ ਮੰਡੀਆਂ ਵਿੱਚ ਵੀ 1509 ਦੀ ਆਮਦ ਹੋ ਰਹੀ ਹੈ। ਜਿਨ੍ਹਾਂ ਕਿਸਾਨਾਂ ਨੇ ਕੱਦੂ ਕਰਕੇ ਫਸਲ ਬੀਜੀ ਸੀ, ਉਸਨੂੰ ਮੰਡੀ ਤੱਕ ਆਉਣ ਲਈ ਹਾਲੇ 20 ਤੋਂ 25 ਦਿਨਾਂ ਦਾ ਸਮਾਂ ਲੱਗੇਗਾ।

ਰੇਟ ਦੀ ਗੱਲ ਕਰੀਏ ਤਾਂ ਸ਼ੁਰੂਆਤ ਵਿੱਚ ਹੀ 1509 ਦੇ ਰਿਕਾਰਡ ਤੋੜ ਰੇਟ ਦੇਖੇ ਜਾ ਰਹੇ ਹਨ। ਸਭਤੋਂ ਪਹਿਲਾਂ ਅੰਮ੍ਰਿਤਸਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਬਾਸਮਤੀ 1509 ਦੀ ਫਸਲ 3940 ਰੁਪਏ ਪ੍ਰਤੀ ਕੁਇੰਟਲ ਦੇ ਰੇਟ ‘ਤੇ ਵਿਕੀ ਹੈ। ਹਰਿਆਣੇ ਦੀ ਗੱਲ ਕਰੀਏ ਤਾਂ ਹਰਿਆਣੇ ਦੀਆਂ ਮੰਡੀਆਂ ਵਿੱਚ ਵੀ ਬਾਸਮਤੀ ਦਾ ਰੇਟ ਚੰਗਾ ਰਿਹਾ ਹੈ। ਹਰਿਆਣਾ ਵਿੱਚ 1509 ਦੀ ਫਸਲ 3500 ਰੁਪਏ ਤੋਂ ਲੈਕੇ 4000 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਰੇਟ ਵਿੱਚ ਵਿਕੀ ਹੈ।

ਸ਼ੁਰੂਆਤ ਵਿੱਚ ਹੀ ਇੰਨੇ ਚੰਗੇ ਰੇਟ ਮਿਲਣ ਕਰਕੇ ਕਿਸਾਨ ਬਹੁਤ ਖੁਸ਼ ਹਨ। ਜਾਣਕਾਰੀ ਦੇ ਅਨੁਸਾਰ ਇਸ ਵਾਰ ਬਾਸਮਤੀ 1509 ਦੇ ਰੇਟ 3000 ਰੁਪਏ ਪ੍ਰਤੀ ਕੁਇੰਟਲ ਤੋਂ ਉੱਤੇ ਰਹਿਣ ਦੀ ਹੀ ਉਮੀਦ ਹੈ ਅਤੇ ਕਿਸਾਨਾਂ ਦੀ ਫਸਲ ਚੰਗੇ ਰੇਟ ਤੇ ਵਿਕੇਗੀ , ਕਿਸਾਨਾਂ ਨੂੰ ਜਿਆਦਾ ਫਾਇਦਾ ਹੋਵੇਗਾ। ਹੋ ਸਕਦਾ ਹੈ ਰੇਟ ਇਸ ਤੋਂ ਵੀ ਉੱਤੇ ਚਲੇ ਜਾਣ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com