ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ, T20 ਵਰਲਡ ਕੱਪ ਦੀ ਟਿਕਟ ਨਾਲ ਲਗੇਗਾ ਵੀਜ਼ਾ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ। ਕੋਈ ਚੰਗੀ ਪੜ੍ਹਾਈ ਲਈ ਵਿਦੇਸ਼ ਜਾਂਦਾ ਹੈ ਅਤੇ ਕੋਈ ਭਾਰਤ ਵਿੱਚ ਬੇਰੋਜ਼ਗਾਰੀ ਦੀ ਮਾਰ ਤੋਂ ਤੰਗ ਆਕੇ ਇਹ ਰਾਹ ਚੁਣਦਾ ਹੈ ਅਤੇ ਵਿਦੇਸ਼ ਜਾਕੇ ਕੰਮ ਕਰਨਾ ਚਾਹੁੰਦਾ ਹੈ। ਪਰ ਕਈ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਸਾਨੂੰ ਵੀਜ਼ਾ ਨਹੀਂ ਮਿਲਦਾ ਅਤੇ ਸਾਡਾ ਵਿਦੇਸ਼ ਜਾਣ ਦਾ ਸੁਪਨਾ ਟੁੱਟਦਾ ਦਿਖਾਈ ਦਿੰਦਾ ਹੈ।

ਜੇਕਰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਅਤੇ ਤੁਹਾਨੂੰ ਵੀਜ਼ਾ ਨਹੀਂ ਮਿਲ ਰਿਹਾ ਤਾਂ ਇਹ ਤੁਹਾਡੇ ਲਈ ਸਬਤੋਂ ਵਧੀਆ ਮੌਕਾ ਹੈ। ਤੁਹਾਡੇ ਕੋਲ ਇਹ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ ਹੈ। ਪੂਰੀ ਦੁਨੀਆ ਵਿੱਚ ਇਸ ਸਮੇਂ ਆਸਟ੍ਰੇਲੀਆ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਤੁਸੀਂ ਘੱਟ ਖਰਚੇ ਵਿੱਚ ਜਾਕੇ ਵੀ ਹਰ ਮਹੀਨਾ ਲਗਭਗ 5 ਤੋਂ 7 ਲੱਖ ਰੁਪਏ ਦੀ ਕਮਾਈ ਕਰ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਹੁਣ ਤੁਸੀਂ ਬਿਨਾਂ ਮੈਡੀਕਲ ਅਤੇ ਬਿਨਾਂ ਬਾਇਓਮੈਟ੍ਰਿਕ ਅਤੇ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਆਸਟ੍ਰੇਲੀਆ ਜਾ ਸਕਦੇ ਹੋ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਕਤੂਬਰ ਦੇ ਮਹੀਨੇ ਵਿੱਚ ਕ੍ਰਿਕਟ ਦਾ T20 ਵਰਲਡ ਕੱਪ ਹੋਣ ਜਾ ਰਿਹਾ ਹੈ। ਇਹ ਵਰਲਡ ਕੱਪ ਇਸ ਵਾਰ ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ। ਇਸੇ ਦੌਰਾਨ ਤੁਸੀਂ ਵੀ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ।

ਇਹ ਦਾਅਵਾ ਪੰਜਾਬ ਦੇ ਮਸ਼ਸ਼ੁਰ ਟਰੈਵਲ ਏਜੇਂਟ ਵਿਨੈ ਹਰੀ ਵੱਲੋਂ ਕੀਤਾ ਜਾ ਰਿਹਾ ਹੈ। ਯਾਨੀ ਤੁਸੀਂ ਕ੍ਰਿਕੇਟ ਮੈਚ ਦੀ ਟਿਕਟ ਖਰੀਦ ਕੇ ਵੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ। ਉੱਥੇ ਤੁਸੀਂ ਆਪਣੇ ਪਰਿਵਾਰ ਸਮੇਤ ਜਾ ਸਕਦੇ ਹੋ ਅਤੇ ਉੱਥੇ ਜਾਕੇ ਆਪਣਾ ਵੀਜ਼ਾ ਬਦਲਾਅ ਸਕਦੇ ਹੋ। ਵੀਜ਼ਾ ਬਦਲਾਉਣ ਤੋਂ ਬਾਅਦ ਤੁਸੀਂ ਉੱਥੇ ਦੀ PR ਵੀ ਹਾਸਿਲ ਕਰ ਸਕਦੇ ਹੋ। ਇਸ ਵੀਜ਼ਾ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com