ਆਖਿਰ ਗੁਰਸਿੱਖ ਵੀਰ-ਭੈਣਾਂ ਕਿਉਂ ਪਹਿਣਦੇ ਹਨ ਪੰਜ ਕੱਕਾਰ? ਇਹ ਹਨ ਇਨ੍ਹਾਂ ਨੂੰ ਪਹਿਨਣ ਦੇ ਖਾਸ ਕਾਰਨ

ਦੋਸਤੋ ਕੁਦਰਤ ਨੇ ਹਰ ਚੀਜ ਦੀ ਪਹਿਚਾਣ ਕਰਨ ਲਈ ਅਲਗ ਅਲਗ ਚਿੰਨ੍ਹ ਬਣਾਏ ਹੋਏ ਹਨ। ਯਾਨੀ ਕਿ ਅਸੀਂ ਹਰ ਚੀਜ ਦੇ ਰੰਗ, ਰੂਪ ਜਾਂ ਆਕਾਰ ਤੋਂ ਉਸ ਚੀਜ ਦੀ ਪਹਿਚਾਣ ਕਰ ਸਕਦੇ ਹਾਂ। ਇਸੇ ਤਰਾਂ ਮਨੁੱਖ ਦੁਆਰਾ ਬਣਾਏ ਗਏ ਧਰਮ ਅਤੇ ਧਾਰਮਿਕ ਸਥਾਨਾਂ ਦੀ ਵੀ ਬਾਹਰੀ ਦਿੱਖ ਤੋਂ ਹੀ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਕਿ ਇਹ ਮੰਦਿਰ, ਮਸਜਿਦ ਹੈ ਜਾਂ ਗੁਰੂਦੁਆਰਾ ਸਾਹਿਬ।

ਇਸੇ ਤਰੀਕੇ ਨਾਲ ਧਾਰਮਿਕ ਚਿਨ੍ਹਾਂ ਜਾਂ ਫਿਰ ਮਨੁੱਖ ਦੇ ਬਾਹਰੀ ਲਿਬਾਸ ਤੋਂ ਹੀ ਉਸਦੇ ਧਰਮ ਦਾ ਵੀ ਪਤਾ ਲੱਗ ਜਾਂਦਾ ਹੈ। ਹਰ ਧਰਮ ਦਾ ਆਪਣੇ ਅਨੁਸਾਰ ਇੱਕ ਅਲੱਗ ਬਾਣਾ ਹੈ। ਜਿਆਦਾਤਰ ਮਨੁਖਾਂ ਦੇ ਲਿਬਾਸ ਤੋਂ ਪਤਾ ਕੀਤਾ ਜਾ ਸਕਦਾ ਹੈ ਕਿ ਉਹ ਹਿੰਦੂ ਹੈ, ਸਿੱਖ ਹੈ , ਈਸਾਈ ਹੈ ਜਾਂ ਫਿਰ ਮੁਸਲਮਾਨ ਹੈ। ਤੁਹਾਨੂੰ ਦਸ ਦੇਈਏ ਕਿ ਹਿੰਦੂਆਂ ਦੀ ਪਛਾਣ ਤਿਲਕ ਅਤੇ ਜਨੇਊ ਤੋਂ ਹੁੰਦੀ ਹੈ ਅਤੇ ਈਸਾਈ ਲੋਕਾਂ ਦੇ ਗਲੇ ਦੇ ਵਿਚ ਇੱਕ ਕਰੌਸ ਲਟਕਾਇਆ ਹੁੰਦਾ ਹੈ।

ਇਸੇ ਤਰਾਂ ਇੱਕ ਸਿੱਖ ਦੀ ਪਹਿਚਾਣ ਉਸਦੇ ਕੇਸ ਅਤੇ ਉਸਦੀ ਦਸਤਾਰ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਵੇਲੇ ਸਿਖਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਤਾ ਕਿ ਲੋਕਾਂ ਨੂੰ ਦੂਰੋਂ ਹੀ ਪਤਾ ਲੱਗ ਸਕੇ ਕਿ ਇਹ ਸਿੱਖ ਹੈ। ਗੁਰੂ ਸਾਹਿਬ ਵੱਲੋਂ ਸਿਖਾਂ ਨੂੰ ਦਿੱਤੀ ਗਈ ਵੱਖਰੀ ਪਹਿਚਾਣ ਹੈ ਪੰਜ ਕਕਾਰ। ਜਦੋਂ ਵੀ ਕੋਈ ਗੁਰਸਿੱਖ ਅੰਮ੍ਰਿਤ ਸ਼ੱਕ ਸਿੰਘ ਸਜਦਾ ਹੈ ਤਾਂ ਉਸਨੂੰ ਪੰਜ ਕਕਾਰ ਪਾਉਣੇ ਜਰੂਰੀ ਹੁੰਦੇ ਹਨ।

ਅਸੀਂ ਸਾਰੇ ਜਾਣਦੇ ਹਾਂ ਕਿ ਇਹ ਪੰਜ ਕਕਰਾ, ਕੇਸ , ਕ੍ਰਿਪਾਨ ਕੜਾ, ਕੰਘਾ ਅਤੇ ਕਸ਼ਹਿਰਾ ਹਨ। ਅਸੀਂ ਸਾਰੇ ਇਨ੍ਹਾਂ ਕਕਾਰਾਂ ਨੂੰ ਸਿਖਾਂ ਦੀ ਪਹਿਚਾਣ ਦੇ ਰੂਪ ਵਿਚ ਜਾਣਦੇ ਹਾਂ। ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਇਨ੍ਹਾਂ ਪੰਜ ਕਕਾਰਾਂ ਨੂੰ ਪਹਿਨਣ ਦੇ ਅਸਲ ਅਤੇ ਖਾਸ ਕਾਰਨ ਕੀ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਖਾਸ ਕਰਨਾ ਕਰਕੇ ਗੁਰਸਿਖਾਂ ਦੁਆਰਾ ਪੰਜ ਕਕਾਰ ਪਹਿਨੇ ਜਾਣਦੇ ਹਨ। ਇਸ ਬਾਰੇ ਸੰਪੂਰਨ ਜਾਣਕਾਰੀ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com