ਸਿਰਫ 36 ਲੱਖ ਵਿੱਚ ਖਰੀਦੋ ਇਹ ਹਾਈਟੈਕ ਅਤੇ ਸੁੰਦਰ ਘਰ, ਦੇਖਕੇ ਨਹੀਂ ਹੋਵੇਗਾ ਯਕੀਨ

ਦੋਸਤੋ ਜੇਕਰ ਤੁਸੀ ਥੋੜ੍ਹੇ ਘੱਟ ਬਜਟ ਵਿੱਚ ਇੱਕ ਵਧੀਆ ਅਤੇ ਸੁੰਦਰ ਘਰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ ਪੰਜਾਬ ਦੇ ਮੋਹਾਲੀ ਵਿੱਚ ਸੈਕਟਰ 115 ਵਿੱਚ ਸਥਿਤ Mona City Homes ਦੇ ਇੱਕ ਸ਼ਾਨਦਾਰ ਘਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਹ ਘਰ ਕਾਫ਼ੀ ਘੱਟ ਬਜਟ ਵਾਲੇ ਹਨ ਅਤੇ ਦੇਖਣ ਵਿੱਚ ਇੰਨੇ ਸੁੰਦਰ ਅਤੇ ਸ਼ਾਨਦਾਰ ਹਨ ਕਿ ਤੁਹਾਨੂੰ ਭਰੋਸਾ ਨਹੀਂ ਹੋਵੇਗਾ ਕਿ ਇੰਨਾ ਵਧੀਆ ਘਰ ਇੰਨੀ ਘੱਟ ਕੀਮਤ ਵਿੱਚ ਕਿਵੇਂ ਮਿਲ ਸਕਦਾ ਹੈ।

ਅਸੀ ਤੁਹਾਨੂੰ ਜਿਸ ਫਲੈਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਇੱਕ 3 ਬੇਡਰੂਮ, 2 ਵਾਸ਼ਰੂਮ ਦਾ ਘਰ ਹੈ ਅਤੇ ਇਹ 1500 ਸਕੁਏਅਰ ਫੁੱਟ ਵਿੱਚ ਬਣਿਆ ਹੋਇਆ ਹੈ। ਸਭਤੋਂ ਪਹਿਲਾਂ ਐਂਟਰੀ ਗੇਟ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਮੇਨ ਐਂਟਰੀ ਉੱਤੇ ਹੀ ਹਾਈ ਸਿਕਿਓਰਿਟੀ ਪਾਸਵਰਡ ਪ੍ਰੋਟੇਕਟੇਡ ਲਾਕ ਮਿਲ ਜਾਂਦਾ ਹੈ। ਇਸਨੂੰ ਚਾਬੀ ਨਾਲ ਵੀ ਖੋਲਿਆ ਜਾ ਸਕਦਾ ਹੈ ਅਤੇ ਤੁਸੀ ਇਸ ਤੇ ਪਾਸਵਰਡ ਵੀ ਲਗਾ ਸਕਦੇ ਹੋ।

ਇਹ ਘਰ ਇਸੇ ਤਰ੍ਹਾਂ ਹੋਰ ਵੀ ਕਈ ਸਾਰੇ ਫੀਚਰਸ ਨਾਲ ਲੈਸ ਹੈ ਅਤੇ ਇਸਦੀ ਐਂਟਰੀ ਉੱਤੇ ਹੀ ਲਿਵਿੰਗ ਏਰਿਆ ਦਿੱਤਾ ਗਿਆ ਹੈ ਜਿਸਦਾ ਸਾਇਜ਼ 11.5×21 ਫੁੱਟ ਹੈ। ਇਹ ਦੇਖਣ ਵਿੱਚ ਕਾਫ਼ੀ ਸ਼ਾਨਦਾਰ ਹੈ ਅਤੇ ਇਸਨੂੰ ਕਾਫ਼ੀ ਹਾਈਟੇਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਇਸਦੇ ਨਾਲ ਹੀ ਇਸ ਵਿੱਚ ਡਾਇਨਿੰਗ ਏਰਿਆ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਅਟੈਚ ਬਾਲਕਨੀ ਵੀ ਹੈ।

ਬੈਡਰੂਮ ਦੀ ਗੱਲ ਕਰੀਏ ਤਾਂ ਇਸ ਵਿੱਚ 3 ਬੈਡਰੂਮ ਦਿੱਤੇ ਗਏ ਹਨ ਜੋ ਦੇਖਣ ਵਿੱਚ ਬਹੁਤ ਸ਼ਾਨਦਾਰ ਹਨ ਅਤੇ ਹਾਈਟੇਕ ਵੀ ਹਨ। ਕਿਚਨ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਮਾਡੁਲਰ ਕਿਚਨ ਦਿੱਤੀ ਗਈ ਹੈ ਜਿਸ ਵਿੱਚ RO, ਚਿਮਨੀ, ਗੀਜ਼ਰ ਕੰਪਨੀ ਵੱਲੋਂ ਦਿੱਤਾ ਗਿਆ ਹੈ। ਇਸ ਘਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਿਰਫ 36 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸ਼ਾਨਦਾਰ ਘਰ ਨੂੰ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com