ਇਸ ਇੱਟ ‘ਤੇ ਨਹੀਂ ਪੈਂਦੀ ਪਲਸਤਰ ਕਰਵਾਉਣ ਦੀ ਲੋੜ, 30 ਤੋਂ ਜਿਆਦਾ ਡਿਜ਼ਾਈਨਾਂ ਵਿੱਚ ਇੱਥੋਂ ਖਰੀਦੋ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕਿਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਪਰ ਕਈ ਵਾਰ ਅਸੀਂ ਜਲਦੀ ਵਿੱਚ ਕੁਝ ਅਜਿਹੇ ਕੰਮ ਵੀ ਕਰ ਦਿੰਦੇ ਹਾਂ ਜਿਸ ਕਾਰਨ ਘਰ ਬਣਾਉਣ ਸਮੇਂ ਸਾਡਾ ਫਾਲਤੂ ਖਰਚਾ ਕਾਫੀ ਜਿਆਦਾ ਹੋ ਜਾਂਦਾ ਹੈ।

ਅੱਜ ਅਸੀਂ ਤੁਹਾਨੂੰ ਇੱਕ ਖਾਸ ਤਰਾਂ ਦੀ ਇੱਟ ਬਾਰੇ ਜਾਣਕਾਰੀ ਦੇਵਾਂਗੇ। ਦੋਸਤੋ ਅਸੀਂ ਗੱਲ ਕਰ ਰਹੇ ਹਾਂ ਤਿੰਨ ਹੋਲ ਯਾਨੀ ਤਿੰਨ ਮੋਰੀਆਂ ਵਾਲੀ ਇੱਟ ਬਾਰੇ। ਅੱਜਕੱਲ ਇਹ ਇੱਟ ਕਾਫੀ ਜਿਆਦਾ ਤਿਆਰ ਕੀਤੀ ਜਾ ਰਹੀ ਹੈ ਅਤੇ ਲੋਕ ਕੋਠੀਆਂ ਬਣਾਉਣ ਲਈ ਇਸਦਾ ਇਸਤੇਮਾਲ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਇੱਟ ਤੁਸੀਂ ਕਿਥੋਂ ਖਰੀਦ ਸਕਦੇ ਹੋ।

ਦੱਸ ਦੇਈਏ ਕਿ ਇਹ ਇੱਟ 30 ਤੋਂ ਜਿਆਦਾ ਡਿਜ਼ਾਈਨਾਂ ਦੇ ਵਿਚ ਆਉਂਦੀ ਹੈ ਅਤੇ ਤੁਸੀਂ ਆਪਣੀ ਮਰਜ਼ੀ ਦੇ ਡਿਜ਼ਾਈਨ ਵਿੱਚ ਵੀ ਇਸ ਇੱਟ ਨੂੰ ਤਿਆਰ ਕਰਵਾ ਸਕਦੇ ਹੋ। ਇਨ੍ਹਾਂ ਇੱਟਾਂ ਦੀ ਮਜਬੂਤੀ ਵੀ ਜਿਆਦਾ ਹੁੰਦੀ ਹੈ ਅਤੇ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਹੈ। ਯਾਨੀ ਇਸ ਇੱਟ ਨੂੰ ਲਗਾਉਣ ਦੇ ਕਾਫੀ ਫਾਇਦੇ ਹਨ ਅਤੇ ਤੁਹਾਡਾ ਬਹੁਤ ਘੱਟ ਖਰਚੇ ਵਿੱਚ ਵਧੀਆ ਘਰ ਤਿਆਰ ਹੋਵੇਗਾ।

ਇਨ੍ਹਾਂ ਇੱਟਾਂ ਦਾ ਇੱਕ ਹੋਰ ਵੱਡਾ ਫਾਇਦਾ ਇਹ ਹੈ ਕਿ ਇਨ੍ਹਾਂ ਨਾਲ ਬਣੇ ਹੋਏ ਘਰ ਗਰਮੀ ਵਿੱਚ ਅੰਦਰੋਂ ਠੰਡੇ ਅਤੇ ਸਰਦੀ ਵਿੱਚ ਗਰਮ ਰਹਿੰਦੇ ਹਨ, ਅਤੇ ਘਰ ਨੂੰ ਪਲਸਤਰ ਅਤੇ ਪੇਂਟ ਕਰਨ ਦੀ ਜਰੂਰਤ ਵੀ ਨਹੀਂ ਪੈਂਦੀ। ਯਾਨੀ ਤੁਹਾਡਾ ਬਹੁਤ ਘੱਟ ਖਰਚਾ ਹੋਵੇਗਾ। ਇਸਦੇ ਨਾਲ ਹੀ ਇਨ੍ਹਾਂ ਇੱਟਾਂ ਨੂੰ ਸਲਾਭ ਵੀ ਨਹੀਂ ਚੜ੍ਹਦੀ ਅਤੇ ਸ਼ੋਰਾ ਵੀ ਬਹੁਤ ਘੱਟ ਆਵੇਗਾ। ਇਨ੍ਹਾਂ ਇੱਟਾਂ ਨਾਲ ਕੱਢੀ ਗਈ ਕੰਧ ਜਗ੍ਹਾ ਵੀ ਘੱਟ ਲੈਂਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ।

ਰੇਟ ਦੀ ਗੱਲ ਕਰੀਏ ਤਾਂ ਇਸ ਇੱਟ ਦਾ ਸ਼ੁਰੂਆਤੀ ਰੇਟ ਲਗਭਗ 16 ਰੁਪਏ ਪ੍ਰਤੀ ਇੱਟ ਹੈ। ਇਨ੍ਹਾਂ ਇੱਟਾਂ ਨੂੰ ਭਾਰਤ ਬ੍ਰਿਕਸ ਕੰਪਨੀ ਵੱਲੋਂ ਬਣਾਇਆ ਜਾਂਦਾ ਹੈ ਜੋ ਕਿ ਡੇਰਾ ਬਸੀ ਵਿੱਚ ਸਥਿਤ ਹੈ। ਇੱਥੋਂ ਤੁਸੀਂ ਘਰੇ ਬੈਠੇ ਵੀ ਇੱਟਾਂ ਆਰਡਰ ਕਰ ਸਕਦੇ ਹੋ। ਇਨ੍ਹਾਂ ਇੱਟਾਂ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com