ਨੌਜਵਾਨਾਂ ਦੀ ਪੰਚਾਇਤ ਨੇ ਬਦਲੀ ਨਾਭਾ ਦੇ ਇਸ ਪਿੰਡ ਦੀ ਨੁਹਾਰ, ਚੰਡੀਗੜ੍ਹ ਵਰਗਾ ਦਿਖਣ ਲਾ ਦਿੱਤਾ ਪਿੰਡ

ਜਿਆਦਾਤਰ ਪਿੰਡਾਂ ਦੇ ਪੰਚਾਂ ਸਰਪੰਚਾਂ ਵੱਲੋਂ ਪਿੰਡ ਦੇ ਵਿਕਾਸ ਲਈ ਸਰਕਾਰੀ ਫੰਡਾਂ ਵਿੱਚੋਂ ਬਹੁਤ ਘੱਟ ਪੈਸੇ ਖਰਚ ਕੀਤੇ ਜਾਂਦੇ ਹਨ ਅਤੇ ਬਾਕੀ ਪੈਸੇ ਦਾ ਪਤਾ ਵੀ ਨਹੀਂ ਚਲਦਾ ਕਿ ਉਸਦਾ ਕੀ ਕੀਤਾ ਗਿਆ। ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ ਜਿਥੇ ਨੌਜਵਾਨਾਂ ਦੀ ਪੰਚਾਇਤ ਨੇ ਬਿਨਾ ਕਿਸੇ ਸਰਕਾਰੀ ਖਰਚੇ ਤੋਂ ਹੀ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾ ਦਿੱਤਾ ਹੈ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪਟਿਆਲਾ ਜ਼ਿਲ੍ਹੇ ਦੇ ਨਾਭਾ ਬਲਾਕ ਵਿਚ ਪੈਂਦੇ ਇੱਕ ਨਿੱਕੇ ਜਿਹੇ ਪਿੰਡ ਪੋਜੋ ਮਾਜਰੀ ਬਾਰੇ। ਇਸ ਪਿੰਡ ਦੀਆਂ ਸੜਕਾਂ ਅਤੇ ਸਾਰੀ ਸਾਫ ਸਫਾਈ ਬਿਲਕੁਲ ਚੰਡੀਗੜ੍ਹ ਵਾਂਗ ਦਿੱਖ ਰਹੀ ਹੈ ਅਤੇ ਨਾਲ ਹੀ ਸੀਵਰੇਜ ਸਿਸਟਮ ਅਲੱਗ ਹੈ ਅਤੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਵੱਖਰਾ ਇੰਤਜ਼ਾਮ ਕੀਤਾ ਗਿਆ ਹੈ। ਅਕਸਰ ਜਿਆਦਾਤਰ ਪਿੰਡਾਂ ਵਿੱਚ ਹਲੇ ਤੱਕ ਸੀਵਰੇਜ ਸਿਸਟਮ ਨਹੀਂ ਹੈ ਪਰ ਇਸ ਪਿੰਡ ਨੂੰ ਨੌਜਵਾਨਾਂ ਨੇ ਬਹੁਤ ਅੱਗੇ ਪਹੁੰਚ ਦਿੱਤਾ ਹੈ।

ਬਾਰਿਸ਼ ਦੇ ਪਾਣੀ ਨੂੰ ਅਲੱਗ ਇਕੱਠਾ ਕਰਨ ਲਈ ਪਿੰਡ ਵਿੱਚ ਇੱਕ ਵੱਡਾ ਟੋਭਾ ਬਣਾਇਆ ਗਿਆ ਹੈ ਅਤੇ ਇਸ ਵਿੱਚ ਸਾਰੇ ਪਿੰਡ ਦਾ ਬਾਰਿਸ਼ ਦਾ ਪਾਣੀ ਜਾਂਦਾ ਹੈ। ਇਸ ਟੋਭੇ ਵਿੱਚੋਂ ਪਾਣੀ ਧਰਤੀ ਵਿੱਚ ਵਾਪਿਸ ਚਲਾ ਜਾਂਦਾ ਹੈ। ਨਾਲ ਹੀ ਪਿੰਡ ਵਿੱਚ ਹਰ ਇੱਕ ਘਰ ਨੂੰ ਪਾਣੀ ਦੀ ਸਪਲਾਈ ਦੇਣ ਲਈ ਪਾਈਪਾਂ ਲਗਾਈਆਂ ਗਈਆਂ ਹਨ ਤਾਂ ਜੋ ਵਾਰ ਵਾਰ ਪਾਣੀ ਦੀ ਸਪਲਾਈ ਲੈਣ ਲਈ ਸੜਕਾਂ ਨੂੰ ਪੱਟਣਾ ਨਾ ਪਵੇ।

ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਪਿੰਡ ਵਿੱਚ CCTV ਕੈਮਰਿਆਂ ਤੋਂ ਲੈ ਕੇ ਸੋਲਰ ਲਾਈਟਾਂ ਵੀ ਲਗਾਇਆ ਗਈਆਂ ਹਨ। ਇਸ ਪਿੰਡ ਦੀ ਪੰਚਾਇਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਅਸੀਂ ਚਾਹੀਏ ਤਾਂ ਪਿੰਡਾਂ ਨੂੰ ਹੀ ਚੰਡੀਗੜ੍ਹ ਬਣਾਇਆ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com