20 ਤੋਂ 25 ਤਰੀਕ ਤੱਕ ਪੰਜਾਬ ਵਿੱਚ ਪਵੇਗਾ ਭਾਰੀ ਮੀਂਹ, ਜਾਣੋ ਤੁਹਾਡੇ ਜਿਲ੍ਹੇ ਵਿੱਚ ਕਦੋਂ ਹੋਵੇਗੀ ਬਰਸਾਤ

ਜੁਲਾਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਗਰਮੀ ਬਹੁਤ ਜਿਆਦਾ ਪੈ ਰਹੀ ਹੈ। ਪਰ ਇਸ ਵਾਰ ਸਾਉਣ ਦੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਪੂਰੇ ਸੂਬੇ ਵਿੱਚ ਬਹੁਤ ਚੰਗਾ ਮੀਂਹ ਪਿਆ ਅਤੇ ਕਈ ਥਾਈਂ ਤਾਂ ਹੜ੍ਹ ਵਾਲੇ ਹਾਲਾਤ ਵੀ ਬਣ ਗਏ। ਪਰ ਪਿਛਲੇ 2 ਦਿਨ ਤੋਂ ਇੱਕ ਵਾਰ ਫਿਰ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।

ਪੂਰੇ ਪੰਜਾਬ ਵਿੱਚ ਪਿਛਲੇ ਦਿਨੀਂ ਚੰਗੇ ਮੀਂਹ ਜਰੂਰ ਪਏ ਪਰ ਇਸ ਮੀਹ ਨਾਲ ਗਰਮੀ ਘਟਣ ਦੀ ਜਗ੍ਹਾ ਸਗੋਂ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ। ਕਈ ਜਗ੍ਹਾ ਹਾਲੇ ਵੀ ਟੁੱਟਵਾਂ ਮੀਹ ਪੈ ਰਿਹਾ ਹੈ ਪਰ ਇਸ ਨਾਲ ਗਰਮੀ ਕਾਫੀ ਜਿਆਦਾ ਵੱਧ ਰਹੀ ਹੈ। ਇਸ ਵਾਰ ਪਹਿਲਾਂ ਹੀ ਮੌਸਮ ਵਿਭਾਗ ਵੱਲੋਂ ਜੁਲਾਈ ਮਹੀਨੇ ਵਿੱਚ ਰਿਕਾਰਡ ਤੋੜ ਮੀਂਹ ਪੈਣ ਦੀ ਗੱਲ ਆਖੀ ਗਈ ਸੀ।

ਹੁਣ ਤੱਕ ਜੁਲਾਈ ਦੇ ਮਹੀਨੇ ਵਿੱਚ ਕਾਫੀ ਚੰਗਾ ਮੀਂਹ ਦੇਖਣ ਨੂੰ ਮਿਲਿਆ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹੁਣ ਇੱਕ ਵਾਰ ਫਿਰ ਪੂਰੇ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਅੱਜ ਯਾਨੀ 19 ਜੁਲਾਈ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਜਿਆਦਾਤਰ ਇਲਾਕਿਆਂ ਵਿੱਚ ਬੇਹੱਦ ਹੁੰਮਸ ਭਰੀ ਗਰਮੀ ਪੈਣ ਦੇ ਆਸਾਰ ਹਨ ਅਤੇ ਹਵਾ ਨਾ ਬਰਾਬਰ ਹੀ ਚੱਲੇਗੀ।

ਹਾਲਾਂਕਿ 20 ਜੁਲਾਈ ਦੀ ਰਾਤ ਤੋਂ ਮਾਨਸੂਨ ਦਾ ਅਗਲਾ ਸਪੈੱਲ ਸ਼ੁਰੂ ਹੋਵੇਗਾ ਅਤੇ 20 ਤੋਂ 25 ਜੁਲਾਈ ਦੇ ਦੌਰਾਨ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਹਰ ਰੋਜ਼ ਅਲਗ ਅਲਗ ਜਿਲਿਆਂ ਵਿੱਚ ਮੀਂਹ ਪੈਂਦਾ ਰਹੇਗਾ ਅਤੇ ਕਈ ਥਾਈਂ ਬਹੁਤ ਭਾਰੀ ਮੀਂਹ ਵੀ ਪੈ ਸਕਦਾ ਹੈ। 20 ਅਤੇ 21 ਜੁਲਾਈ ਨੂੰ ਮੋਗਾ, ਲੁਧਿਆਣਾ, ਪਟਿਆਲਾ, ਮਲੇਰਕੋਟਲਾ ਅਤੇ ਬਰਨਾਲਾ ਇਲਾਕਿਆਂ ਵਿੱਚ ਚੰਗਾ ਮੀਂਹ ਪਵੇਗਾ।

ਇਸੇ ਤਰਾਂ 20 ਅਤੇ 21 ਜੁਲਾਈ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ ਅਤੇ ਮਾਨਸਾ ਦੇ ਇਲਾਕਿਆਂ ਵਿੱਚ ਕਿਤੇ ਕਿਤੇ ਹਲਕਾ ਮੀਂਹ ਜਰੂਰ ਦੇਖਣ ਨੂੰ ਮਿਲ ਸਕਦਾ ਹੈ ਪਰ ਇਨ੍ਹਾਂ ਇਲਾਕਿਆਂ ਵਿੱਚ ਇਸ ਦੌਰਾਨ ਬਾਰਿਸ਼ ਦੀ ਜਿਆਦਾ ਉਮੀਦ ਨਹੀਂ ਹੈ। ਪਰ ਇਨ੍ਹਾਂ ਇਲਾਕਿਆਂ ਵਿੱਚ 22 ਤੋਂ 24 ਜੁਲਾਈ ਦੇ ਦੌਰਾਨ ਚੰਗਾ ਮੀਂਹ ਦੇਖਣ ਨੂੰ ਜਰੂਰ ਮਿਲੇਗਾ।