ਆਉਣ ਵਾਲੇ ਦਿਨਾਂ ਵਿੱਚ ਇਸ ਤਰਾਂ ਰਹੇਗਾ ਪੰਜਾਬ ਦਾ ਮੌਸਮ, ਇਸ ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ

ਦੋਸਤੋ ਬੇਸ਼ੱਕ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਪਰ ਮਾਰਚ ਚ ਅਪ੍ਰੈਲ ਹੀ ਵਰਗੀ ਗਰਮੀ ਜਾਰੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕਿਓਂਕਿ ਇਸ ਸਮੇ ਕਣਕਾਂ ਦੇ ਸਿੱਟੇ ਵਿੱਚ ਦਾਣਾ ਬਣ ਰਿਹਾ ਹੈ ।

ਪਰ ਜ਼ਿਆਦਾ ਗਰਮੀ ਕਾਰਨ ਇਸਤੇ ਬੁਰਾ ਪ੍ਰਭਾਵ ਪੈਂਦਾ ਹੈ । ਜਿਸ ਕਾਰਨ ਕਣਕ ਦਾ ਝਾੜ ਘੱਟ ਜਾਂਦਾ ਹੈ । ਪਰ ਹੁਣ ਮੌਸਮ ਵਿਭਾਗ ਵਲੋਂ ਕੁਝ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ ।

ਮੌਸਮ ਵਿਭਾਗ ਦੇ ਮੁਤਾਬਿਕਪਰ 7 ਮਾਰਚ ਨੂੰ ਇੱਕ ਨਵਾਂ ਪੱਛਮੀ ਸਿਸਟਮ ਪਹਾੜੀ ਇਲਾਕਿਆਂ ਵਿੱਚ ਪਹੁੰਚ ਰਿਹਾ ਹੈ ਜਿਸ ਦਾ ਪ੍ਰਭਾਵ ਪੰਜਾਬ ਵਿੱਚ ਸੱਤ ਅਤੇ ਅੱਠ ਮਾਰਚ ਨੂੰ ਦੇਖਣ ਲਈ ਮਿਲੇਗਾ ਤੇ ਪੰਜਾਬ ਵਿਚ ਬੱਦਲਵਾਈ ਹੋ ਜਾਵੇਗੀ ।

ਇਸਦੇ ਨਾਲ ਹੀ 7 ਤਰੀਕ ਨੂੰ ਪੂਰਬੀ ਹਵਾਵਾਂ ਦੀ ਵਾਪਸੀ ਹੋਵੇਗੀ ਜਿਹਨਾਂ ਦੀ ਗਤੀ ਕਾਫੀ ਤੇਜ ਦਸ ਤੋਂ ਤੀਹ ਪੈਂਤੀ ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਵੇਗੀ । 9 ਅਤੇ 10 ਤਾਰੀਕ ਨੂੰ ਮੌਸਮ ਸਾਫ ਅਤੇ ਖੁਸ਼ਕ ਰਹੇਗਾ ।

ਅਗਲਾ ਸਿਸਟਮ ਫਿਰ 12 ਤਾਰੀਕ ਨੂੰ ਪੰਜਾਬ ਵਿੱਚ ਪਹੁੰਚੇਗਾ ਜੋ 12 ਅਤੇ 13 ਤਾਰੀਕ ਨੂੰ ਕੁੱਝ ਇਲਾਕਿਆਂ ਵਿੱਚ ਬੂੰਦਾਂ ਬਾਦੀ ਦਾ ਕਾਰਨ ਬਣ ਸਕਦਾ ਹੈ ਅਤੇ ਇਸ ਤੋਂ ਬਾਅਦ ਫਿਰ ਪੰਜਾਬ ਦਾ ਮੌਸਮ 15 ਤਾਰੀਕ ਤੱਕ ਸਾਫ ਅਤੇ ਖੁਸ਼ਕ ਬਣਿਆ ਰਹੇਗਾ।

ਆਉਣ ਵਾਲੇ ਦਿਨਾਂ ਵਿਚ ਮੀਂਹ ਹਲਕਾ ਹੋਵੇਗਾ ਜਾ ਭਰਾ ਤੇ ਮੀਂਹ ਨਾਲ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਪ੍ਰਭਾਵਿਤ ਹੋਣਗੇ ਇਸ ਨਾਲ ਸਬੰਧਿਤ ਜਾਣਕਾਰੀ ਅਗਲੀ ਪੋਸਟ ਵਿੱਚ ਸਾਂਝੀ ਕੀਤੀ ਜਾਵੇਗੀ ।