ਪੰਜਾਬ ਵਿੱਚ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀਂ ਹੋਈ ਜਾਰੀ, ਕਿਸਾਨ ਰਹਿਣ ਸਾਵਧਾਨ

ਫਰਵਰੀ ਦੇ ਪੂਰੇ ਮਹੀਨੇ ਪੂਰੇ ਸੂਬੇ ਵਿਚ ਮੌਸਮ ਪੂਰਾ ਸਾਫ ਰਿਹਾ ਹੈ ਅਤੇ ਲੋਕਾਂ ਨੂੰ ਠੰਡ ਤੋਂ ਵੀ ਰਾਹਤ ਮਿਲੀ ਹੈ। ਹਾਲਾਂਕਿ ਪਿਛਲੇ ਹਫਤੇ ਵਿੱਚ ਕਈ ਥਾਵਾਂ ਤੇ ਤੇਜ਼ ਹਵਾਵਾਂ ਨਾਲ ਹਲਕੇ ਤੋਂ ਦਰਮਿਆਨ ਮੀਹ ਜਰੂਰ ਦੇਖਣ ਨੂੰ ਮਿਲਿਆ ਸੀ ਪਰ ਉਸਤੋਂ ਬਾਅਦ ਫਿਰ ਲਗਾਤਾਰ ਮੌਸਮ ਸਾਫ ਬਣਿਆ ਹੋਇਆ ਹੈ। ਹਾਲਾਂਕਿ ਫਰਵਰੀ ਦੇ ਰਹਿੰਦੇ ਦਿਨਾਂ ਅਤੇ ਮਾਰਚ ਦੀ ਸ਼ੁਰੂਆਤ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ ਜਿਆਦਾਤਰ ਹਿੱਸਿਆਂ ਵਿੱਚ 25 ਫਰਵਰੀ ਤੋਂ 2 ਮਾਰਚ ਦੇ ਵਿਚਕਾਰ ਸੂਬੇ ਵਿੱਚ ਮਿਲੀਆਂ ਜੁਲੀਆਂ ਕਾਰਵਾਈਆਂ ਦੀ ਉਮੀਦ ਹੈ। ਹਾਲਾਂਕਿ 25 ਤੋਂ 27 ਫਰਵਰੀ ਵਿਚਕਾਰ ਪੰਜਾਬ ਦੇ ਜਿਆਦਾਤਰ ਹਿੱਸਿਆਂ ਵਿੱਚ ਮੌਸਮ ਸਾਫ ਅਤੇ ਸੁੱਕੇ ਰਹਿਣ ਦੀ ਉਮੀਦ ਹੈ। ਪਰ ਇੱਕ ਜਾਂ ਦੋ ਥਾਵਾਂ ‘ਤੇ ਹਵਾਵਾਂ ਦੇ ਨਾਲ ਨਾਲ ਹਲਕੀ ਬਾਰਸ਼ ਦੀ ਸੰਭਾਵਨਾ ਹੈ। ਉਸਤੋਂ ਬਾਅਦ 28 ਫਰਵਰੀ ਤੋਂ ਸੂਬੇ ਦੇ ਮੌਸਮ ਦੇ ਬਦਲਣ ਦੀ ਭਵਿੱਖਬਾਣੀ ਹੈ।

ਮੌਸਮ ਵਿਭਾਗ ਅਨੁਸਾਰ 27 ਅਤੇ 28 ਫਰਵਰੀ ਨੂੰ ਇੱਕ ਪੱਛਮੀ ਸਿਸਟਮ ਸੁਬਸੇ ਵਿੱਚ ਦਸਤਕ ਦੇ ਸਕਦਾ ਹੈ। ਜਿਸ ਦੇ ਪ੍ਰਭਾਵ ਨਾਲ ਸੂਬੇ ਦੇ ਜਿਆਦਾਤਰ ਹਿੱਸਿਆਂ ਵਿੱਚ 28 ਫਰਵਰੀ ਤੋਂ 1 ਮਾਰਚ ਤੱਕ ਲਗਾਤਾਰ ਬੱਦਲਵਾਈ ਅਤੇ ਮੀਂਹ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸਤੋਂ ਬਾਅਦ ਇਕ ਪੱਛਮੀ ਡਿਸਟਰਬਸ ਹੋਰ ਆਏਗਾ ਜੋ 4 ਮਾਰਚ ਦੀ ਸ਼ਾਮ ਤੋ ਮੀਹ ਦੀਆ ਕਾਰਵਾਈਆ ਸ਼ੁਰੂ ਕਰੇਗਾ ਤੇ ਪੰਜਾਬ ਦੇ ਦੱਖਣੀ ਪੱਛਮੀ ਜਿਲਿਆ ਵਿੱਚ ਮੀਹ ਦੀਆ ਕਾਰਵਾਈਆ ਸ਼ੁਰੂ ਹੋਣਗੀਆ।

ਜਾਣਕਾਰੀ ਅਨੁਸਾਰ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਲੁਧਿਆਣਾ, ਜਲੰਧਰ, ਫਤਿਹਗੜ੍ਹ ਸਾਹਿਬ ਸਮੇਤ ਕਈ ਜਿਲ੍ਹਿਆਂ ‘ਚ ਭਾਰੀ ਬਾਰਿਸ਼ ਦਾ ਅਨੁਮਾਨ ਹੈ। ਇਸੇ ਤਰਾਂ ਇਸ ਸਿਸਟਮ ਦੇ ਪ੍ਰਭਾਵ ਕਾਰਨ ਇਸ ਸਮੇਂ ਦੌਰਾਨ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਬਰਨਾਲਾ ਅਤੇ ਮੋਗਾ ਸਮੇਤ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਹ ਦੀ ਉਮੀਦ ਹੈ।

ਮੀਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਕਿਸਾਨ ਆਪਣੀ ਫਸਲ ਵਿੱਚ ਸਿੰਚਾਈ ਅਤੇ ਛਿੜਕਾਅ ਨਾ ਕਰਨ। ਮੌਸਮ ਵਿੱਚ ਬਦਲਾਅ ਆਉਣ ਕਾਰਨ ਕਣਕ ਦੀ ਫਸਲ ਵਿੱਚ ਫਲੈਗ ਸਮਟ ਦਾ ਪ੍ਰਕੋਪ ਵਧਣ ਦੀ ਸੰਭਾਵਨਾ ਹੈ।