ਆਉਣ ਵਾਲੇ ਦਿਨਾਂ ਵਿੱਚ ਟੁੱਟਣਗੇ ਗਰਮੀ ਦੇ ਰਿਕਾਰਡ, ਜਾਣੋ ਹੁਣ ਕਦੋਂ ਪਵੇਗਾ ਮੀਂਹ

ਗਰਮੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਸ ਵਿਚਕਾਰ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਇਹ ਹੈ ਕਿ ਸਮੇਂ ਤੋਂ ਪਹਿਲਾਂ ਇੰਨੀ ਜਿਆਦਾ ਗਰਮੀ ਪੈਣ ਕਾਰਨ ਉਹ ਆਪਣੀ ਕਣਕ ਦੀ ਫਸਲ ਨੂੰ ਨੁਕਸਾਨ ਹੋਣ ਤੋਂ ਕਿਵੇਂ ਬਚਾਉਣ। ਜਾਣਕਾਰੀ ਦੇ ਅਨੁਸਾਰ ਪਿਛਲੇ ਕਾਫੀ ਦਿਨ ਤੋਂ ਵੱਧੀ ਹੋਈ ਗਰਮਾਹਟ ਅਤੇ 30 ਡਿਗਰੀ ਤੱਕ ਪਹੁੰਚ ਰਹੇ ਤਾਪਮਾਨ ਕਾਰਨ ਲੋਕਾਂ ਨੂੰ ਮਾਰਚ ਦੀ ਸ਼ੁਰੂਆਤ ਵਿੱਚ ਹੀ ਚੰਗੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਦੇ ਅਨੁਸਾਰ ਅੱਗੇਤੀ ਗਰਮੀਂ ਦਾ ਸ਼ੁਰੂਆਤ ਦੌਰ ਸ਼ੁਰੂ ਹੋ ਚੁੱਕਿਆ ਹੈ ਅਤੇ ਹੁਣ ਆਉਣ ਵਾਲੇ ਦਿਨਾਂ ਚ ਗਰਮੀਂ ਹੋਰ ਵੀ ਜਿਆਦਾ ਜ਼ੋਰ ਫੜੇਗੀ। ਆਉਣ ਵਾਲੇ ਦਿਨਾਂ ਵਿੱਚ ਜਿਆਦਾਤਰ ਇਲਾਕਿਆਂ ਦਾ ਤਾਪਮਾਨ 30 ਡਿਗਰੀ ਤੋਂ ਵੀ ਉੱਤੇ ਚਲਾ ਜਾਵੇਗਾ। ਇਸਦੇ ਨਾਲ ਹੀ ਅਨੁਮਾਨ ਹੈ ਕਿ 15 ਮਾਰਚ ਤੋਂ ਬਾਅਦ ਕਈ ਥਾਵਾਂ ਦਾ ਤਾਪਮਾਨ 35 ਡਿਗਰੀ ਜਾਂ ਫਿਰ ਇਸਤੋਂ ਉਪਰ ਵੀ ਜਾ ਸਕਦਾ।

ਇਸਦੇ ਨਾਲ ਹੀ ਅਨੁਮਾਨ ਇਹ ਵੀ ਹੈ ਕਿ ਮਾਰਚ ਦੇ ਆਖਰੀ ਹਫਤੇ ਤੱਕ ਪੰਜਾਬ ਅਤੇ ਹਰਿਆਣਾ ਦੇ ਬਹੁਗਿਣਤੀ ਇਲਾਕਿਆਂ ਦਾ ਤਾਪਮਾਨ 40 ਡਿਗਰੀ ਤੱਕ ਜਾਣ ਨਾਲ ਨਵੇਂ ਰਿਕਾਰਡ ਬਣ ਸਕਦੇ ਹਨ ਅਤੇ ਲੋਕਾਂ ਨੂੰ ਮਾਰਚ ਵਿੱਚ ਹੀ ਮਈ-ਜੂਨ ਵਾਲੀ ਗਰਮੀ ਦਾ ਅਹਿਸਾਸ ਹੋਵੇਗਾ। ਇਸੇ ਦੌਰਾਨ ਕਿਸਾਨਾਂ ਲਈ ਵੀ ਇੱਕ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ।

ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਖੁਸ਼ਕ ਦੌਰ ਨੂੰ ਦੇਖਦੇ ਹੋਏ, ਨਹਿਰੀ ਪਾਣੀ ‘ਚ ਵੀ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ। ਇਸ ਲਈ ਕਿਸਾਨ ਵੀਰ ਇਸ ਸਮੇਂ ਮੀਹ ਦੀ ਝਾਕ ਨਾਲ ਰੱਖਣ ਅਤੇ ਲੋੜ ਅਨੁਸਾਰ ਆਪਣੀ ਫਸਲ ਨੂੰ ਪਾਣੀ ਲਾ ਦੇਣ। ਕਿਉਕਿ ਫਿਲਹਾਲ ਮਾਰਚ ਮਹੀਨੇ ਵਿੱਚ ਕਿਸੇ ਤਕੜੇ ਸਿਸਟਮ ਦੇ ਆਗਮਨ ਦੀ ਕੋਈ ਉਮੀਦ ਨਹੀਂ ਹੈ, ਹਾਲਾਂਕਿ ਰਹਿੰਦ ਖੂਹੰਦ ਦੀ ਆਉਣੀ ਜਾਣੀ ਬਣੀ ਰਹੇਗੀ।

ਇਸ ਸਮੇਂ ਕਣਕ ਨੂੰ ਉਪਰੋਂ ਪਾਣੀ ਨਾਲੋ ਹੇਠਾਂ ਤੋਂ ਪਾਣੀ ਦੀ ਜਿਆਦਾ ਜਰੂਰਤ ਹੈ ਅਤੇ ਉਪਰ ਵਾਲਾ ਪਾਣੀ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਕਿਸਾਨ ਲੋੜ ਅਨੁਸਾਰ ਪਾਣੀ ਜਰੂਰ ਲਗਾਉਣ ਤਾਂ ਜੋ ਉਨ੍ਹਾਂ ਦੀ ਫਸਲ ਨੂੰ ਕੋਈ ਵੀ ਨੁਕਸਾਨ ਨਾ ਹੋਵੇ।