ਕਿਸਾਨਾਂ ਲਈ ਖੁਸ਼ਖਬਰੀ ! ਏਨੇ ਰੁਪਏ ਵਧੇਗੀ ਦੁੱਧ ਦੀ ਕੀਮਤ

ਹੁਣ ਪਸ਼ੂਪਾਲਕ ਕਿਸਾਨਾਂ ਨੂੰ ਦੁੱਧ ਦੇ ਕਾਰੋਬਾਰ ਵਿੱਚੋਂ ਜ਼ਿਆਦਾ ਕਮਾਈ ਹੋ ਸਕੇਗੀ ਕਿਉਂਕਿ ਦੁੱਧ ਦੇ ਰੇਟਾਂ ਵਿੱਚ ਵਾਧਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਪਸ਼ੁ ਫੀਡ ਦੇ ਮੁੱਲ ਵਿੱਚ 35 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਦੁੱਧ ਉਤਪਾਦਕਾਂ ਨੇ ਮੰਗ ਕੀਤੀ ਹੈ ਕਿ ਦੁੱਧ ਦੀ ਕੀਮਤ ਵਿਚ 55 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਵੇ ਕਿਉਂਕਿ ਮਹਿੰਗੇ ਪੈਟਰੋਲ ਅਤੇ ਡੀਜ਼ਲ ਕਾਰਨ ਉਨ੍ਹਾਂ ਦੀ ਆਰਥਿਕ ਸਥਿਤੀ ਵਿਗੜ ਗਈ ਹੈ। ਇਸਦੇ ਨਾਲ ਹੀ ਫੀਡ ਦੀਆਂ ਕੀਮਤਾਂ ਵਧਣ ਅਤੇ ਹੋਰ ਲਾਗਤ ਨੂੰ ਧਿਆਨ ਵਿੱਚ ਰੱਖਦਿਆਂ ਦੁੱਧ ਦੇ ਰੇਟ ਵਿੱਚ ਵਾਧਾ ਹੋਣਾ ਚਾਹੀਦਾ ਹੈ ।

ਪਸ਼ੂਪਾਲਕ ਕਿਸਾਨਾਂ ਦਾ ਤਰਕ ਹੈ ਕਿ ਵੱਧ ਰਹੀ ਮਹਿੰਗਾਈ ਕਾਰਨ ਪਸ਼ੂਆਂ ਦਾ ਚਾਰਾ ਵੀ ਬਹੁਤ ਮਹਿੰਗਾ ਹੋ ਗਿਆ ਹੈ। ਟ੍ਰੈਫਿਕ ਚਾਰਜਾਂ ਵਿਚ ਵੀ ਵਾਧਾ ਹੋਇਆ ਹੈ। ਜਿਸ ਦਾ ਅਸਰ ਪਸ਼ੂਆਂ ਦੀ ਕੀਮਤ ‘ਤੇ ਵੀ ਪੈ ਰਿਹਾ ਹੈ। ਹੁਣ ਚੰਗੀ ਮੱਝ ਖਰੀਦਣ ਲਈ 1-1.5 ਲੱਖ ਰੁਪਏ ਦੀ ਲੋੜ ਪੈਂਦੀ ਹੈ, ਜਿਸ ਕਾਰਨ ਪਸ਼ੂ ਪਾਲਣ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ। ਚੰਗੀ ਕੀਮਤ ਨਾ ਮਿਲਣ ਕਾਰਨ ਬਹੁਤ ਸਾਰੇ ਕਿਸਾਨ ਪਸ਼ੂ ਪਾਲਣ ਦਾ ਕਿੱਤਾ ਛੱਡ ਰਹੇ ਹਨ ਤੇ ਬਹੁਤ ਸਾਰੇ ਡੇਅਰੀ ਫਾਰਮ ਵੀ ਫੇਲ ਹੋ ਚੁਕੇ ਹਨ

ਇਸਤੋਂ ਪਹਿਲਾਂ ਵੀ ਦੁੱਧ ਉਤਪਾਦਕਾਂ ਨੇ ਵੀ 2020 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦੀ ਮੰਗ ਕੀਤੀ ਸੀ, ਪਰ ਲਾਕਡਾਊਨ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ। ਇਸ ਕਾਰਨ ਦੁੱਧ ਉਤਪਾਦਕ ਅਜੇ ਵੀ ਉਸੇ ਕੀਮਤ ਵਿਚ ਦੁੱਧ ਵੇਚ ਰਹੇ ਹਨ ਜਿਸ ਤਰ੍ਹਾਂ ਉਹ 2 ਸਾਲ ਪਹਿਲਾਂ ਵੇਚਦੇ ਸਨ ਜਦੋਂ ਕੇ ਮਹਿੰਗਾਈ ਰੋਜ ਵੱਧ ਰਹੀ ਹੈ ।

ਹੁਣ ਦੁਬਾਰਾ ਦੁੱਧ ਦੀਆਂ ਕੀਮਤਾਂ ਵਧਾਉਣ ਦੀ ਮੰਗ ਹੋ ਰਹੀ ਹੈ। ਇਸ ਦੇ ਲਈ 25 ਪਿੰਡਾਂ ਦੇ ਦੁੱਧ ਉਤਪਾਦਕਾਂ ਨੇ ਇੱਕ ਵੱਡੀ ਮੀਟਿੰਗ ਕੀਤੀ ਅਤੇ ਦੁੱਧ ਦੀ ਕੀਮਤ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ 55 ਰੁਪਏ ਪ੍ਰਤੀ ਲੀਟਰ ਵਧਾਉਣ ਦੀ ਮੰਗ ਕੀਤੀ।

ਜੇਕਰ ਕੀਮਤ ਵਧਦੀ ਹੈ ਤਾਂ ਕਿਸਾਨਾਂ ਲਈ ਇਹ ਇੱਕ ਵੱਡੀ ਰਾਹਤ ਦੀ ਖਬਰ ਸਾਬਤ ਹੋ ਸਕਦੀ ਹੈ ਕਿਉਂਕਿ ਫੀਡ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਗੇ ਵਾਧੇ ਵਾਧੇ ਦੇ ਕਾਰਨ ਦੁੱਧ ਉਤਪਾਦਕ ਕਿਸਾਨ ਘਾਟੇ ਵਿੱਚ ਜਾ ਰਹੇ ਸਨ ਪਰ ਹੁਣ ਜੋ ਕਿਸਾਨ ਅਮੂਲ ਜਾਂ ਫਿਰ ਮਦਰ ਡੇਇਰੀ ਨੂੰ ਦੁੱਧ ਵੇਚਦੇ ਹਨ

ਉਨ੍ਹਾਂਨੂੰ ਕਾਫ਼ੀ ਫਾਇਦਾ ਮਿਲਣ ਵਾਲਾ ਹੈ ਨਾਲ ਹੀ ਜੋ ਕਿਸਾਨ ਸਿੱਧਾ ਗਾਹਕਾਂ ਤੱਕ ਦੁੱਧ ਪਹੁੰਚਾਉਂਦੇ ਹਨ ਉਹ ਕਿਸਾਨ ਵੀ ਹੁਣ ਆਪਣੇ ਦੁੱਧ ਦੇ ਰੇਟ ਵਧਾਕੇ ਵੇਚ ਸਕਦੇ ਹਨ ਅਤੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ।