ਦੋਸਤੋ ਬੇਸ਼ੱਕ ਫਰਬਰੀ ਦਾ ਮਹੀਨਾ ਚੱਲ ਰਿਹਾ ਹੈ ਪਰ ਫਰਬਰੀ ਚ ਅਪ੍ਰੈਲ ਹੀ ਵਰਗੀ ਗਰਮੀ ਜਾਰੀ ਹੈ ਤੇ ਗਰਮੀ ਨੇ ਪਿਛਲੇ 28 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਕਿਓਂਕਿ ਇਸ ਸਮੇ ਕਣਕਾਂ ਦੇ ਸਿੱਟੇ ਵਿੱਚ ਦਾਣਾ ਬਣ ਰਿਹਾ ਹੈ ਪਰ ਜ਼ਿਆਦਾ ਗਰਮੀ ਕਾਰਨ ਇਸਤੇ ਬੁਰਾ ਪ੍ਰਭਾਵ ਪੈਂਦਾ ਹੈ । ਜਿਸ ਕਾਰਨ ਕਣਕ ਦਾ ਝਾੜ ਘੱਟ ਜਾਂਦਾ ਹੈ । ਪਰ ਹੁਣ ਮੌਸਮ ਵਿਭਾਗ ਵਲੋਂ ਕੁਝ ਰਾਹਤ ਦੀ ਖ਼ਬਰ ਸਾਹਮਣੇ ਆ ਰਹੀ ਹੈ ।
ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਪਹਾੜਾਂ ਦੀ ਗੋਦ ਵਿੱਚ ਵੱਸੇ ਪਠਾਨਕੋਟ 32.4, ਮੋਹਾਲੀ 33.6, ਲੁਧਿਆਣਾ 32, ਪਟਿਆਲਾ 32°C ਨਾਲ ਸਬ ਤੋਂ ਗਰਮ ਰਹੇ ਹਨ । ਵੈਸਟਰਨ ਡਿਸਟਰਬੇਂਸ ਦੇ ਆਗਮਨ ਨਾਲ 26-27 ਫਰਬਰੀ ਨੂੰ ਪਹਾੜਾਂ ਚ ਚੰਗੀਆਂ ਬਰਸਾਤੀ ਕਾਰਵਾਈਆਂ ਸਦਕਾ ਪੰਜਾਬ ਚ ਐਤਵਾਰ ਤੋਂ ਦਿਨ ਦੇ ਪਾਰੇ ਚ 2-3° ਦੀ ਗਿਰਾਵਟ ਜਰੂਰ ਆਵੇਗੀ, ਰਾਤਾਂ ਦਾ ਪਾਰਾ ਵੀ ਠੰਢਕ ਦਾ ਅਹਿਸਾਸ ਕਰਵਾਏਗਾ।
ਜਿਸ ਕਾਰਨ ਉੱਤਰੀ ਹਿੱਸਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਚ ਕਿਣਮਿਣ ਦੀ ਉਮੀਦ ਰਹੇਗੀ। ਜਿਸ ਕਾਰਨ ਕਿਸਾਨਾਂ ਨੂੰ ਕੁਝ ਹੱਦ ਤਕ ਰਾਹਤ ਜਰੂਰ ਮਿਲੇਂਗੇ ਪਰ ਦਿਨਾਂ ਚ ਹੀ ਪਾਰਾ ਫੇਰ 30° ਨੂੰ ਪਾਰ ਕਰ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਦਾ ਸੰਪਰਕ ਪਹਾੜਾਂ ਤੋਂ ਪੂਰੀ ਤਰ੍ਹਾਂ ਟੁੱਟਿਆ ਹੋਇਆ ਹੈ, ਜਿਸ ਕਰਕੇ ਪਹਾੜੀ ਉੱਤਰ-ਪੱਛਮੀ ਹਵਾਵਾਂ ਦੀ ਜਗ੍ਹਾ ਗਰਮ ਇਲਾਕਿਆਂ ਤੋਂ ਦੱਖਣ-ਪੱਛਮੀ ਹਵਾ ਵਗ ਰਹੀ ਹੈ। ਸੋ ਸੂਬੇ ਚ ਭਾਰੀ ਬਰਸਾਤ ਦੀ ਜਿਆਦਾ ਕੋਈ ਉਮੀਦ ਨਹੀਂ ਹੈ। ਦਿੱਲੀ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ 10 ਫਰਬਰੀ ਤੋਂ ਹੀ 30°C ਵਾਲੀ ਤਪਸ਼ ਜਾਰੀ ਹੈ, ਜਿੱਥੇ ਆਗਾਮੀ ਦਿਨੀ ਪਹਾੜਾਂ ਚ ਹੋਣ ਵਾਲੀਆਂ ਕਾਰਵਾਈਆਂ ਦਾ ਕੋਈ ਖਾਸ ਅਸਰ ਹੁੰਦਾ ਨਹੀਂ ਦਿਸ ਰਿਹਾ ।