ਹੁਣ ਕੈਨੇਡਾ ਜਾਣ ਦੀ ਲੋੜ ਨਹੀਂ, UK ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ

ਬਹੁਤ ਸਾਰੇ ਪੰਜਾਬੀ ਹਰ ਸਾਲ ਵਿਦੇਸ਼ ਜਾਂਦੇ ਹਨ ਅਤੇ ਖਾਸਕਰ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਪਰ ਹੁਣ ਤੁਹਾਨੂੰ ਕੈਨੇਡਾ ਜਾਣ ਨਾਲੋਂ UK ਜਾਣਾ ਜਿਆਦਾ ਪਸੰਦ ਆਵੇਗਾ। ਕਿਉਂਕਿ uk ਸਰਕਾਰ ਵੱਲੋਂ ਇੱਕ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਜਿਸਨੂੰ ਸੁਣਕੇ ਪੰਜਾਬੀ ਵੀ ਕਾਫੀ ਜਿਆਦਾ ਖੁਸ਼ ਹੋਣਗੇ।

ਜਾਣਕਾਰੀ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਯੂਕੇ ਹੁਣ ਭਾਰਤ ਨਾਲ ਵਪਾਰਕ ਡੀਲ ਲਈ ਸਸਤੇ ਅਤੇ ਆਸਾਨ ਵੀਜ਼ਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਯੂਕੇ ਸਰਕਾਰ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਭਾਰਤੀ ਸੈਲਾਨੀਆਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਸਸਤਾ ਅਤੇ ਆਸਾਨ ਵੀਜ਼ਾ ਪ੍ਰਦਾਨ ਕਰਕੇ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ।

ਉਮੀਦ ਇਹ ਵੀ ਹੈ ਕਿ ਇਸ ਸਬੰਧੀ, ਯੂਕੇ ਦੇ ਅੰਤਰਰਾਸ਼ਟਰੀ ਵਪਾਰ ਸਕੱਤਰ ਐਨ-ਮੈਰੀ ਟਰੇਵਲੀਅਨ ਦੀ ਇਸ ਮਹੀਨੇ ਨਵੀਂ ਦਿੱਲੀ ਦੀ ਯਾਤਰਾ ਹੋਵੇ, ਜਿਸ ਦੌਰਾਨ ਪ੍ਰਸਤਾਵਿਤ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (FTA) ‘ਤੇ ਰਸਮੀ ਗੱਲਬਾਤ ਸ਼ੁਰੂ ਹੋ ਸਕਦੀ ਹੈ।

ਇੱਕ ਰਿਪੋਰਟ ਦੇ ਅਨੁਸਾਰ ਉਮੀਦ ਹੈ ਕਿ ਇਸ ਦੌਰੇ ਵਿੱਚ ਟਰੈਵਲੀਅਨ ਭਾਰਤੀ ਨਾਗਰਿਕਾਂ ਲਈ ਇਮੀਗ੍ਰੇਸ਼ਨ ਨਿਯਮਾਂ ਵਿੱਚ ਢਿੱਲ ਦੇਣ ਦੀ ਸੰਭਾਵਨਾ ਖੋਲ੍ਹਣ ਬਾਰੇ ਗੱਲ ਕਰਨਗੇ, ਜੋ ਕਿ ਭਾਰਤ ਸਰਕਾਰ ਦੀ ਮੁੱਖ ਮੰਗ ਹੈ।

ਦੱਸ ਦੇਈਏ ਕਿ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ (ਐੱਮਐੱਮਪੀ) ਦੇ ਤਹਿਤ ਦੋਵੇਂ ਧਿਰਾਂ ਇਸ ਨਵੀਂ ਪ੍ਰਣਾਲੀ ਨੂੰ ਲਾਗੂ ਕਰਨ ਲਈ ਅਪ੍ਰੈਲ 2022 ਦੀ ਮਿਆਦ ‘ਤੇ ਸਹਿਮਤ ਹੋ ਗਈਆਂ ਹਨ। ਇਮੀਗ੍ਰੇਸ਼ਨ ਯੋਜਨਾਵਾਂ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਭਾਰਤੀਆਂ ਨੂੰ ਯੂਕੇ ਵਿੱਚ ਆਉਣ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ।

ਇਸਦੇ ਨਾਲ ਹੀ ਵਿਦਿਆਰਥੀਆਂ ਲਈ ਵੀਜ਼ਾ ਫੀਸਾਂ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਬੀਏ ਤੋਂ ਬਾਅਦ ਇੱਕ ਮਿਆਦ ਲਈ ਯੂਕੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਾਲ ਹੀ ਯੂਕੇ ਸਰਕਾਰ ਵੱਲੋਂ ਵਰਕ ਅਤੇ ਟੂਰਿਜ਼ਮ ਵੀਜ਼ਿਆਂ ਦੀ ਫੀਸ ਵਿੱਚ ਵੀ ਕਟੌਤੀ ਕੀਤੀ ਜਾ ਸਕਦੀ ਹੈ।