ਸੁਪਰੀਮ ਕੋਰਟ ਨੇ ਮਾਂ-ਪਿਓ ਤੇ ਬੱਚਿਆਂ ਬਾਰੇ ਲਿਆ ਇਹ ਵੱਡਾ ਫੈਸਲਾ

ਸੁਪਰੀਮ ਕੋਰਟ ਵੱਲੋਂ ਦੋਬਾਰਾ ਵਿਆਹ ਕਰਵਾਉਣ ਵਾਲੀਆਂ ਔਰਤਾਂ ਦੇ ਹੱਕ ਵਿੱਚ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ। ਇਸ ਫੈਸਲੇ ਦੇ ਅਨੁਸਾਰ ਹੁਣ ‘ਬੱਚੇ ਦੀ ਇਕਲੌਤੀ ਕੁਦਰਤੀ ਸਰਪ੍ਰਸਤ ਹੋਣ ਦੇ ਨਾਤ ਮਾਂ ਨੂੰ ਆਪਣੇ ਬੱਚੇ ਦਾ ਸਰਨੇਮ ਤੈਅ ਕਰਨ ਦਾ ਹੱਕ ਹੈ।’

ਇਸਦੇ ਨਾਲ ਹੀ ਇਸ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੁਣ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਤੋਂ ਪੈਦਾ ਹੋਏ ਬੱਚੇ ਨੂੰ ਦੂਜੇ ਵਿਆਹ ‘ਚ ਉਸ ਦੇ ਨਵੇਂ ਪਰਿਵਾਰ ‘ਚ ਸ਼ਾਮਲ ਹੋਣ ਤੋਂ ਨਹੀਂ ਰੋਕਿਆ ਜਾ ਸਕੇਗਾ। ਸੁਪਰੀਮ ਕੋਰਟ ਦਾ ਇਹ ਵੀ ਕਹਿਣਾ ਹੈ ਕਿ ਦਸਤਾਵੇਜ਼ਾਂ ‘ਚ ਦੂਜੇ ਪਤੀ ਦਾ ਨਾਂ ‘ਮਤਰੇਏ ਪਿਤਾ’ ਵਜੋਂ ਸ਼ਾਮਲ ਕਰਨਾ ਬੇਰਹਿਮ ਅਤੇ ਬੇਵਕੂਫੀ ਹੈ।

ਅਜਿਹਾ ਕਰਨ ਨਾਲ ਜਿਸ ਨਾਲ ਬੱਚੇ ਦੀ ਮਾਨਸਿਕ ਸਿਹਤ ਉੱਤੇ ਬੁਰਾ ਪ੍ਰਭਾਵ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਬੱਚੇ ਦੇ ਸਰਨੇਮ ਨੂੰ ਲੈ ਕੇ ਉਸਦੀ ਮਾਂ ਅਤੇ ਬੱਚੇ ਦੇ ਦਾਦਾ-ਦਾਦੀ ਵਿਚਕਾਰ ਹੋਏ ਵਿਵਾਦ ‘ਤੇ ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਇਹ ਕੇਸ ਆਂਧਰਾ ਪ੍ਰਦੇਸ਼ ਦੀ ਇੱਕ ਔਰਤ ਵੱਲੋ ਸੁਪਰੀਮ ਕੋਰਟ ਵਿੱਚ ਦਾਇਰ ਕੀਤਾ ਗਿਆ ਸੀ।

ਲਲਿਤਾ ਨਾਮ ਦੀ ਉਸ ਔਰਤ ਵੱਲੋਂ 2003 ਵਿੱਚ ਕੋਂਡਾ ਬਾਲਾਜੀ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਉਸਦੇ ਪਤੀ ਦੀ ਮੌਤ ਉਨ੍ਹਾਂ ਦੇ ਬੇਟੇ ਦੇ ਜਨਮ ਤੋਂ ਤਿੰਨ ਮਹੀਨੇ ਬਾਅਦ ਮਾਰਚ 2006 ਵਿੱਚ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਇੱਕ ਸਾਲ ਬਾਅਦ ਲਲਿਤਾ ਨੇ ਦੂਸਰਾ ਵਿਆਹ ਕਰਵਾ ਲਿਆ।

ਜਿਸਤੋਂ ਬਾਅਦ ਉਸਦੇ ਪਹਿਲੇ ਬੱਚੇ ਦੇ ਸਰਨੇਮ ਨੂੰ ਲੈਕੇ ਵਿਵਾਦ ਹੋ ਗਿਆ ਸੀ। ਉਸਦੇ ਬੱਚੇ ਦੀ ਉਮਰ 16 ਸਾਲ 4 ਮਹੀਨੇ ਹੈ। ਇਸ ਦੇ ਬਾਵਜੂਦ ਲਲਿਤਾ ਦੇ ਸਹੁਰਿਆਂ ਨੇ ਬੱਚੇ ਦਾ ਸਰਨੇਮ ਬਦਲਣ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ। ਹੇਠਲੀ ਅਦਾਲਤ ਵੱਲੋਂ ਇਸ ਮਾਮਲੇ ਨੂੰ ਰੱਦ ਕਰ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਦਾਦਾ-ਦਾਦੀ ਆਂਧਰਾ ਪ੍ਰਦੇਸ਼ ਹਾਈ ਕੋਰਟ ਪਹੁੰਚੇ ਤਾਂ ਕਿ ਬੱਚੇ ਦਾ ਸਰਨੇਮ ਨਾ ਬਦਲਿਆ ਜਾਵੇ। ਲਲਿਤਾ ਨੂੰ ਗਾਰਜੀਅਨ ਤਾਂ ਮੰਨਿਆ ਪਰ ਉਸ ਨੂੰ ਪਹਿਲੇ ਪਤੀ ਦੇ ਸਰਨੇਮ ‘ਤੇ ਬੱਚੇ ਦਾ ਸਰਨੇਮ ਕਰਨ ਦੇ ਨਿਰਦੇਸ਼ ਦਿੱਤੇ। ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਉਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਜਿਸ ਵਿੱਚ ਬੱਚੇ ਦਾ ਅਸਲੀ ਸਰਨੇਮ ਬਹਾਲ ਕਰਨ ਦਾ ਹੁਕਮ ਦਿੱਤਾ ਗਿਆ ਸੀ।

ਜਿਸਤੋ ਬਾਅਦ ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਫੈਸਲੇ ਨੂੰ ਬੇਰਹਿਮ ਦੱਸਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਨਾਲ ਬੱਚੇ ਦੀ ਮਾਨਸਿਕ ਸਿਹਤ ਅਤੇ ਨਵੇਂ ਪਰਿਵਾਰ ‘ਚ ਆਰਾਮ ਨਾਲ ਰਹਿਣ ‘ਚ ਕਾਫੀ ਦਿੱਕਤ ਆ ਸਕਦੀ ਹੈ। ਸੁਪਰੀਮ ਕੋਰਟ ਮੁਤਾਬਕ ਬੱਚੇ ਦੀ ਇਕਲੌਤੀ ਕੁਦਰਤੀ ਗਾਰਜੀਅਨ ਹੋਣ ਦੇ ਨਾਤੇ ਮਾਂ ਨੂੰ ਬੱਚੇ ਦੇ ਸਰਨੇਮ ਦਾ ਫੈਸਲਾ ਕਰਨ ਦੇ ਨਾਲ-ਨਾਲ ਉਸ ਨੂੰ ਗੋਦ ਲੈਣ ਲਈ ਛੱਡਣ ਦਾ ਅਧਿਕਾਰ ਦਿੱਤਾ ਗਿਆ ਹੈ।