ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ! ਇਨ੍ਹਾਂ ਕਿਸਾਨਾਂ ਨੂੰ ਸਰਕਾਰ ਦੇਵੇਗੀ ਲੱਖਾਂ ਰੁਪਏ

ਨੌਕਰੀਆਂ ਦੀ ਕਮੀ ਕਾਰਨ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਨੂੰ ਬੇਰੋਜ਼ਗਾਰੀ ਦੀ ਮਾਰ ਝੇਲਣੀ ਪੈ ਰਹੀ ਹੈ। ਪਰ ਹੁਣ ਨੌਜਵਾਨਾਂ ਕੋਲ ਰੋਜਗਾਰ ਦਾ ਸੁਨਹਿਰਾ ਮੌਕਾ ਹੈ। ਪੇਂਡੂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸਕਾਰ ਵੱਲੋਂ ਇਕ ਵੱਡੀ ਯੋਜਨਾ ਤਿਆਰ ਕੀਤੀ ਗਈ ਹੈ। ਸਰਕਾਰ ਦੀ ਇਸ ਨਵੀਂ ਯੋਜਨਾ ਅਨੁਸਾਰ ਜੋ ਵੀ ਨੌਜਵਾਨ ਅਤੇ ਕਿਸਾਨ 18 ਤੋਂ 40 ਸਾਲ ਦੀ ਉਮਰ ਦੇ ਹਨ, ਉਹ ਗ੍ਰਾਮੀਨ ਪੱਧਰ ‘ਤੇ ਆਪਣੀ ਮਿੰਨੀ ਮਿੱਟੀ ਪ੍ਰੀਖਣ ਪ੍ਰਯੋਗਸ਼ਾਲਾ ਸ਼ੁਰੂ ਕਰ ਸਕਦੇ ਹਨ।

ਖਾਸ ਗੱਲ ਇਹ ਹੈ ਕਿ ਇਸ ਪ੍ਰਯੋਗਸ਼ਾਲਾ ਨੂੰ ਸ਼ੁਰੂ ਕਰਨ ਵਿਚ ਲਗਭਗ 5 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਵਿਚੋਂ 75 ਫੀਸਦੀ ਯਾਨੀ ਕਿ 3.75 ਲੱਖ ਰੁਪਏ ਸਰਕਾਰ ਦੇਵੇਗੀ। ਸਰਕਾਰ ਵੱਲੋਂ ਮਿੱਟੀ ਦੇ ਨਮੂਨੇ ਲੈਣ, ਟੈਸਟ ਕਰਨ ਅਤੇ ਮਿੱਟੀ ਦਾ ਸਿਹਤ ਕਾਰਡ ਪ੍ਰਦਾਨ ਕਰਨ ਲਈ ਵਿਵਸਥਾ ਕੀਤੀ ਜਾ ਰਹੀ ਹੈ।

ਇਸ ਸਬੰਧੀ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਜੋ ਵੀ ਨੌਜਵਾਨ ਕਿਸਾਨ ਇਸ ਲੈਬ ਦੀ ਸਥਾਪਨਾ ਕਰਨਾ ਚਾਹੁੰਦੇ ਹਨ ਉਹ ਜ਼ਿਲ੍ਹਾ ਡਿਪਟੀ ਡਾਇਰੈਕਟਰ (ਖੇਤੀਬਾੜੀ), ਸੰਯੁਕਤ ਡਾਇਰੈਕਟਰ (ਖੇਤੀਬਾੜੀ) ਜਾਂ ਉਨ੍ਹਾਂ ਦੇ ਦਫ਼ਤਰ ਵਿਚ ਪ੍ਰਸਤਾਵ ਦੇ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਨੌਜਵਾਨ ਕਿਸਾਨ ਮਿੱਟੀ ਪ੍ਰੀਖਣ ਪ੍ਰਯੋਗਸ਼ਾਲਾ ਨੂੰ ਦੋ ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਨ। ਪਹਿਲੀ ਤਾਂ ਆਮ ਪ੍ਰਯੋਗਸ਼ਾਲਾ ਯਾਨੀ ਕਿ ਨੌਜਵਾਨ ਇੱਕ ਦੁਕਾਨ ਕਿਰਾਏ ‘ਤੇ ਲੈ ਕੇ ਲੈਬ ਨੂੰ ਖੋਲ ਸਕਦੇ ਹਨ। ਜਾਂ ਫਿਰ ਨੌਜਵਾਨ Mobile soil testing van ਵੀ ਬਣਾ ਸਕਦੇ ਹਨ। ਇਹ ਪ੍ਰਯੋਗਸ਼ਾਲਾ ਅਜਿਹੀ ਹੁੰਦੀ ਹੈ ਜਿਸਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਇਆ ਜਾ ਸਕਦਾ ਹੈ।

ਆਮ ਲੈਬ ਵਿਚ ਸਿਰਫ ਉਸ ਮਿੱਟੀ ਦੀ ਜਾਂਚ ਕੀਤੀ ਜਾ ਸਕੇਗੀ ਜਿਹੜੀ ਉਸਦੀ ਪ੍ਰਯੋਗਸ਼ਾਲਾ ਵਿਚ ਕਿਸੇ ਦੁਆਰਾ ਭੇਜੀ ਜਾਂ ਲਿਆਂਦੀ ਜਾਵੇਗੀ। ਜਾਂਚ ਤੋਂ ਬਾਅਦ ਉਸਦੀ ਰਿਪੋਰਟ ਈਮੇਲ ਜਾਂ ਪ੍ਰਿੰਟ ਆਉਟ ਕਰਕੇ ਗਾਹਕ ਨੂੰ ਭੇਜ ਦਿੱਤੀ ਜਾਵੇਗੀ। ਨੌਜਵਾਨ ਮਿੱਟੀ ਜਾਂਚ ਪ੍ਰਯੋਗਸ਼ਾਲਾ ਵਿਚ ਬਹੁਤ ਸਾਰੀਆਂ ਹੋਰ ਸੇਵਾਵਾਂ ਵੀ ਦੇ ਸਕਦੇ ਹਨ। ਖਾਸ ਗੱਲ ਇਹ ਹੈ ਕਿ ਇਸ ਕਾਰੋਬਾਰ ਨੂੰ ਨੌਜਵਾਨ ਇੱਕ ਵਾਰ ਛੋਟੇ ਪੱਧਰ ਤੇ ਸ਼ੁਰੂ ਕਰਕੇ ਉਸਤੋਂ ਬਾਅਦ ਮਰਜੀ ਅਨੁਸਾਰ ਵਧਾਇਆ ਵੀ ਜਾ ਸਕਦਾ ਹੈ।