ਜਾਣੋ ਕਿੰਨੀ ਜਾਈਦਾਦ ਦਾ ਮਾਲਕ ਸੀ ਸਿੱਧੂ ਮੂਸੇਵਾਲਾ

ਬੀਤੇ ਐਤਵਾਰ ਅਣਪਛਾਤੇ ਹਮਲਾਵਰਾਂ ਵੱਲੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਹਮਲਾ ਕਰ ਦਿੱਤਾ ਗਿਆ ਅਤੇ ਜਿਸਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਘਟਨਾ ਨੇ ਉਨ੍ਹਾਂ ਦੇ ਫੈਨਸ ਨੂੰ ਸਦਮੇ ਵਿੱਚ ਪਾ ਦਿੱਤਾ ਹੈ ਅਤੇ ਉਨ੍ਹਾਂ ਦੇ ਫੈਨਸ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਮਾਨਸਾ ਦੇ ਹੀ ਪਿੰਡ ਜਵਾਹਰਕੇ ਵਾਲਾ ਵਿੱਚ ਇਹ ਸਾਰੀ ਘਟਨਾ ਵਾਪਰੀ।

ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਛੋਟੀ ਉਮਰ ਵਿੱਚ ਹੀ ਦੁਨੀਆ ਭਰ ਵਿੱਚ ਆਪਣੀ ਗਾਇਕੀ ਨਾਲ ਬਹੁਤ ਨਾਮ ਕਮਾਇਆ ਅਤੇ ਸਿਰਫ 28 ਸਾਲ ਦੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੇ 2017 ਵਿੱਚ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਅਤੇ ਸਿਰਫ 5 ਸਾਲ ਵਿੱਚ ਪੂਰੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਇਆ।

ਇਸੇ ਸਾਲ ਸਿੱਧੂ ਮੂਸੇਵਾਲਾ ਵੱਲੋਂ ਸਿਆਸਤ ਵਿੱਚ ਵੀ ਕਦਮ ਰਖਿਆ ਗਿਆ ਸੀ ਅਤੇ ਉਨ੍ਹਾਂ ਨੇ ਕਾਂਗਰਸ ਵੱਲੋਂ ਮਾਨਸਾ ਸੀਟ ਤੋਂ MLA ਦੀ ਚੋਣ ਲੜੀ। ਸਿੱਧੂ ਮੂਸੇਵਾਲਾ ਨੇ ਅਣਥੱਕ ਮਿਹਨਤ ਨਾਲ ਆਪਣੇ ਦਮ ‘ਤੇ ਨਾਮ ਕਮਾਇਆ ਅਤੇ ਚੰਗੀ ਜਾਇਦਾਦ ਵੀ ਬਣਾਈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸਿੱਧੂ ਮੂਸੇਵਾਲਾ ਨੂੰ ਮਹਿੰਗੀਆਂ ਕਾਰਾਂ ਦਾ ਬਹੁਤ ਸ਼ੌਂਕ ਸੀ।

ਇਸਦੇ ਨਾਲ ਹੀ ਉਨ੍ਹਾਂ ਨੂੰ ਟਰੈਕਟਰਾਂ ਦਾ ਵੀ ਕਾਫੀ ਸ਼ੌਂਕ ਸੀ ਅਤੇ ਉਨ੍ਹਾਂ ਦਾ ਸਭਤੋਂ ਪਸੰਦੀਦਾ ਟ੍ਰੈਕਟਰ 5911 ਸੀ। ਇਸੇ ਕਾਰਨ ਉਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ 5911 ਨਾਮ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਸਿੱਧੂ ਮੂਸੇਵਾਲਾ ਇੱਕ ਗਾਣੇ ਲਈ 6 ਤੋਂ 8 ਲੱਖ ਰੁਪਏ ਲੈਂਦੇ ਸਨ ਅਤੇ ਇੱਕ ਸ਼ੋ ਲਾਉਣ ਲਈ ਲਗਭਗ 20 ਲੱਖ ਰੁਪਏ ਲੈਂਦੇ ਸਨ।

ਕੁੱਲ ਜਾਈਦਾਦ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਸਿੱਧੂ ਮੂਸੇਵਾਲਾ ਦੀ ਕੁੱਲ ਜਾਈਦਾ 29 ਕਰੋੜ ਸੀ। ਇਹ ਸਾਰੀ ਜਾਇਦਾਦ ਉਨ੍ਹਾਂ ਨੇ ਅਣਥੱਕ ਮਿਹਨਤ ਕਰ ਆਪਣੇ ਦਮ ‘ਤੇ ਬਣਾਈ ਸੀ। ਅੱਜ ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਫੈਨਸ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਉਨ੍ਹਾਂ ਦੇ ਦਿਲ ਵਿੱਚ ਜਿੰਦਾ ਰਹਿਣਗੇ ਅਤੇ ਰਹਿੰਦੀ ਦੁਨੀਆ ਤੱਕ ਉਨ੍ਹਾਂ ਦੇ ਗਾਣੇ ਗੂੰਜਦੇ ਰਹਿਣਗੇ।