ਨਵਜੋਤ ਸਿੱਧੂ ਨੇ ਭਾਜਪਾ ਵਿੱਚ ਵਾਪਿਸ ਆਉਣ ਲਈ ਰੱਖੀ ਇਹ ਸ਼ਰਤ

ਪਿਛਲੇ ਕਾਫੀ ਸਮੇਂ ਤੋਂ ਹੀ ਪੰਜਾਬ ਦੀ ਰਾਜਨੀਤੀ ਵਿਚ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਹਨ ਅਤੇ ਹੁਣ ਇੱਕ ਵਾਰ ਫਿਰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਚੁੱਪ ਸਨ ਪਰ ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੱਲੋ ਆਪਣੇ ‘ਆਪ’ ਅਤੇ ਪਤੀ ਦੇ ਭਾਜਪਾ ਵਿੱਚ ਵਾਪਸ ਆਉਣ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦੇਵੇ ਤਾਂ ਉਹ ਪਾਰਟੀ ਵਿੱਚ ਵਾਪਸੀ ਉੱਤੇ ਵਿਚਾਰ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਵੀ ਕਾਫੀ ਤਾਰੀਫ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਵੀ ਇਹੀ ਕਹਿੰਦੇ ਸਨ ਅਤੇ ਅੱਜ ਵੀ ਆਪਣੇ ਉਸੇ ਸਟੈਂਡ ਉੱਤੇ ਕਾਇਮ ਹਨ ਕਿ ਜੇਕਰ ਭਾਜਪਾ ਵੱਲੋਂ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਜਾਵੇ ਤਾਂ ਨਵਜੋਤ ਸਿੱਧੂ ਵਾਪਸੀ ਬਾਰੇ ਸੋਚ ਸਕਦੇ ਹਨ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਦੋਂ ਦਿੱਲੀ ਸੱਤਾ ਵਿੱਚ ਆਏ ਸਨ ਤਾਂ ਉਨ੍ਹਾਂਨੇ ਆਪਣੀ ਸਿਹਤ ਪਾਲਿਸੀ ਅਰਵਿੇਂਦ ਕੇਜਰੀਵਾਲ ਦੇ ਸਾਹਮਣੇ ਰੱਖੀ ਸੀ। ਇਸਨੂੰ ਮੰਨ ਕੇ ਕੇਜਰੀਵਾਲ ਨੇ ਦਿੱਲੀ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਅਤੇ ਇਸਦੇ ਨਤੀਜੇ ਵਜੋਂ ਉੱਥੇ ਸਿਹਤ ਸੇਵਾਵਾਂ ਵਿੱਚ ਚਮਤਕਾਰੀ ਸੁਧਾਰ ਹੋਏ। ਪਤੀ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਅਤੇ ਕਾਂਗਰਸ ਵਿੱਚ ਭੂਮਿਕਾ ਉੱਤੇ ਉਨ੍ਹਾਂਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂਨੂੰ ਜੋ ਜ਼ਿੰਮੇਦਾਰੀ ਸੌਂਪੀ ,

ਉਨ੍ਹਾਂ ਨੇ ਚੰਗੀ ਤਰਾਂ ਨਿਭਾਈ। ਉਨ੍ਹਾਂਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਇਕੱਲੇ ਅਜਿਹੇ ਮੰਤਰੀ ਹਨ, ਜਿਨ੍ਹਾਂ ਨੇ ਲਾਕਡਾਉਨ ਦੇ ਦੌਰਾਨ ਆਪਣੀ ਜੇਬ ਵਿਚੋਂ ਕਰੋੜਾਂ ਰੁਪਏ ਖਰਚ ਕਰ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਉਪਲੱਬਧ ਕਰਵਾਇਆ ਹੈ।