ਹੁਣ ਸਿਰਫ 5000 ਵਿੱਚ ਖਰੀਦੋ ਸੋਨਾ, ਜਾਣੋ ਸਰਕਾਰ ਦੀ ਨਵੀਂ ਸਕੀਮ ਬਾਰੇ

ਸੋਨੇ ਦੀਆਂ ਵੱਧਦੀਆਂ ਕੀਮਤਾਂ ਲਗਾਤਾਰ ਆਮ ਆਦਮੀ ਦੀ ਪਹੁਂਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਪਰ ਸਰਕਾਰ ਦੀ ਨਵੀਂ ਯੋਜਨਾ ਵਿੱਚ ਹੁਣ ਤੁਸੀਂ ਸਿਰਫ 5 ਹਜ਼ਾਰ ਰੁਪਏ ਵਿੱਚ ਸੋਨਾ ਖਰੀਦ ਸਕਦੇ ਹੋ। ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਸੋਨੇ ਵਿੱਚ ਨਿਵੇਸ਼ ਕੀਤਾ ਹੋਇਆ ਹੈ ਉਹ ਵੱਡਾ ਮੁਨਾਫਾ ਲੈ ਰਹੇ ਹੈ। ਪਰ ਆਮ ਆਦਮੀ ਚਾਹ ਕੇ ਵੀ ਸੋਨੇ ਵਿੱਚ ਨਿਵੇਸ਼ ਨਹੀਂ ਕਰ ਪਾ ਰਿਹਾ ਹੈ।

ਪਰ ਜੇਕਰ ਤੁਸੀ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਸਰਕਾਰ ਸੋਨੇ ਵਿੱਚ ਨਿਵੇਸ਼ ਦਾ ਮੌਕਾ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਸਾਵਰੇਨ ਗੋਲਡ ਬਾਂਡ (SGB) ਦੀ ਅਗਲੀ ਕਿਸ਼ਤ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ ਅਤੇ ਸਸਤਾ ਸੋਨਾ ਖਰੀਦਣ ਦਾ ਇਹ ਮੌਕਾ ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗਾ। ਇਸ ਕਿਸ਼ਤ ਲਈ ਸੋਨੇ ਦੀ ਕੀਮਤ 5,091 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ।

ਜੈਕਰ ਤੁਸੀਂ ਆਨਲਾਈਨ ਅਪਲਾਈ ਕਰਕੇ ਨਿਵੇਸ਼ ਕਰਦੇ ਹੋ ਤਾਂ ਸਰਕਾਰ ਤੁਹਾਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਦੇਵੇਗੀ। ਤੁਹਾਨੂੰ ਇਸ ਛੋਟ ਦਾ ਲਾਭ ਲੈਣ ਲਈ ਡਿਜੀਟਲ ਮੋਡ ਰਾਹੀਂ ਭੁਗਤਾਨ ਕਰਨਾ ਪਵੇਗਾ। RBI ਦੇ ਅੰਕੜਿਆਂ ਅਨੁਸਾਰ, ਨਵੰਬਰ 2015 ਵਿੱਚ ਇਸ ਸਕੀਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ 38,693 ਕਰੋੜ ਰੁਪਏ (90 ਟਨ ਸੋਨਾ) ਨਿਵੇਸ਼ ਹੋਇਆ ਹੈ।

ਇਸ ਯੋਜਨਾ ਵਿੱਚ ਵਿੱਤੀ ਸਾਲਾਂ 2021-22 ਅਤੇ 2020-21 ਵਿੱਚ ਕੁੱਲ 29,040 ਕਰੋੜ ਰੁਪਏ ਦੀ ਰਕਮ ਇਕੱਠੀ ਹੋਈ ਸੀ , ਜੋ ਕਿ ਕੁੱਲ ਇਕੱਠੀ ਕੀਤੀ ਗਈ ਰਕਮ ਦਾ ਲਗਭਗ 75 ਪ੍ਰਤੀਸ਼ਤ ਹੈ। RBI ਵੱਲੋਂ 2021-22 ਦੌਰਾਨ SGB ਦੀਆਂ 10 ਕਿਸ਼ਤਾਂ ਜਾਰੀ ਕਰਕੇ ਕੁੱਲ 12,991 ਕਰੋੜ ਰੁਪਏ (27 ਟਨ) ਦੀ ਰਕਮ ਇਕੱਠੀ ਕੀਤੀ ਗਈ ਸੀ। ਜੇਕਰ ਤੁਸੀਂ ਵੀ ਸੋਨੇ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਸਭਤੋਂ ਵਧੀਆ ਮੌਕਾ ਹੈ।