ਸਕੂਲ ਫੀਸ ਨੂੰ ਲੈਕੇ ਸੁਪਰੀਮ ਕੋਰਟ ਨੇ ਮਾਪਿਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ

ਕਰੋਨਾ ਦੇ ਦੌਰਾਨ ਲਾਕਡਾਊਨ ਕਾਰਨ ਹਰ ਵਰਗ ਨੂੰ ਮੰਦੀ ਦੀ ਮਾਰ ਪਈ ਹੈ ਜਿਸ ਕਾਰਨ ਹਰ ਵਰਗ ਦਾ ਨੁਕਸਾਨ ਹੋਇਆ ਹੈ ਤੇ ਜੋ ਘਾਟਾ ਪਿਆ ਹੈ ਉਹ ਅਜੇ ਵੀ ਪੂਰਾ ਨਹੀਂ ਹੋ ਸਕਿਆ| ਦੂਜੇ ਪਾਸੇ ਹੁਣ ਸਕੂਲਾਂ ਵਲੋਂ ਮਾਪਿਆਂ ਤੋਂ ਬੱਚਿਆਂ ਦੀਆਂ ਪੂਰੀਆਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ |

ਕਰੋਨਾ ਦੌਰਾਨ ਸਕੂਲ ਬੰਦ ਰਹਿਣ ਕਾਰਨ ਸਕੂਲਾਂ ਵਲੋਂ ਫ਼ੀਸਾਂ ਲੈਣ ਦੇ ਮਾਮਲੇ ‘ਚ ਜਿਥੇ ਮਾਪੇ ਦੁਚਿੱਤੀ ਵਿਚ ਸਨ, ਉੱਥੇ ਕਈ ਮਾਪਿਆਂ ਵਲੋਂ ਇਸ ਦਾ ਵਿਰੋਧ ਕਰਦੇ ਹੋਏ ਫ਼ੀਸਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ |ਮਾਪੇ ਬੱਚਿਆਂ ਦੀਆਂ ਫੀਸਾਂ ਭਰਨ ਵਿੱਚ ਅਸਮਰਥ ਹਨ ਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕੇ ਇਸ ਸਾਲ ਲਈ ਉਹਨਾਂ ਦੇ ਬੱਚਿਆਂ ਦੀ ਸਕੂਲ ਫੀਸ ਮਾਫ ਕੀਤੀ ਜਾਵੇ |

ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਮਾਪਿਆਂ ਨੂੰ ਵੱਡੀ ਖੁਸ਼ਖਬਰੀ ਦਿਤੀ ਹੈ ਮਾਪਿਆਂ ਨੂੰ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਵਲੋਂ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੇ ਮਾਪੇ ਸਾਲ 2019-20 ਦੀ ਫ਼ੀਸ ਅਗਲੇ ਛੇ ਮਹੀਨਿਆਂ ਤੱਕ ਕਿਸ਼ਤਾਂ ਵਿਚ ਜਮ੍ਹਾ ਕਰਵਾ ਸਕਦੇ ਹਨ |

ਸੁਪਰੀਮ ਕੋਰਟ ਵਲੋਂ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਕਿਸੇ ਦੀ ਆਰਥਿਕ ਸਥਿਤੀ ਠੀਕ ਨਾ ਹੋਣ ‘ਤੇ ਉਹ ਨਿੱਜੀ ਤੌਰ ‘ਤੇ ਸਕੂਲ ਮੁਖੀ ਨੂੰ ਲਿਖਤੀ ਬੇਨਤੀ ਪੱਤਰ ਰਾਹੀਂ ਮਿਲ ਕੇ ਆਪਣੀ ਸਮੱਸਿਆ ਬਾਰੇ ਜਾਣੂ ਕਰਵਾਏ ਅਤੇ ਸਕੂਲ ਮੈਨੇਜਮੈਂਟ ਉਨ੍ਹਾਂ ਦੇ ਕੇਸ ਦੀ ਪੜਤਾਲ ਕਰਕੇ ਮਾਪਿਆਂ ਦੀ ਸੰਭਵ ਸਹਾਇਤਾ ਕਰੇ |

ਇਸ ਦੇ ਨਾਲ ਹੀ ਸੁਪਰੀਮ ਕੋਰਟ ਵਲੋਂ ਸਕੂਲ ਮੁਖੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿਸੇ ਵੀ ਵਿਦਿਆਰਥੀ ਨੂੰ ਉਪਰੋਕਤ ਕਾਰਨਾਂ ਕਰਕੇ ਪੜ੍ਹਾਈ ਜਾਂ ਪੇਪਰਾਂ ਤੋਂ ਵਾਂਝਾ ਨਾ ਰੱਖਿਆ ਜਾਵੇ | ਸੁਪਰੀਮ ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਮਾਪਿਆਂ ਨੇ ਸੁਖ ਦਾ ਸਾਹ ਲਿਆ ਹੈ ਪਰ ਮਾਪੇ 6 ਮਹੀਨੇ ਦੇ ਫੀਸ ਮਾਫੀ ਦੀ ਮੰਗ ਕਰ ਰਹੇ ਹਨ |