SBI ਬੈਂਕ ਵਿੱਚ ਖਾਤਿਆਂ ਵਾਲੇ ਵਾਲੇ ਹੋ ਜਾਓ ਸਾਵਧਾਨ, ਬੈਂਕ ਨੇ ਲਾਗੂ ਕੀਤੇ ਇਹ ਨਵੇਂ ਨਿਯਮ

ਜੇਕਰ ਤੁਹਾਡਾ SBI ਬੈਂਕ ਵਿੱਚ ਖਾਤਾ ਹੈ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ। ਕਿਉਂਕਿ ਹੁਣ ਤੁਹਾਨੂੰ ਸਾਵਧਾਨ ਹੋ ਜਾਣ ਦੀ ਲੋੜ ਹੈ ਨਹੀਂ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ। ਦਰਅਸਲ ਭਾਰਤੀ ਸਟੇਟ ਬੈਂਕ ਵੱਲੋਂ ਆਪਣੇ ਕੁਝ ਨਿਯਮਾਂ ਵਿੱਚ ਬਦਲਾਅ ਕਰ ਦਿੱਤੇ ਗਏ ਹਨ ਜਿਸਦਾ ਸਿੱਧਾ ਅਸਰ ਗਾਹਕਾਂ ਉੱਤੇ ਦੇਖ ਨੂੰ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ SBI ਬੈਂਕ ਭਾਰਤ ਦਾ ਸਭਤੋਂ ਵੱਡਾ ਸਰਕਾਰੀ ਬੈਂਕ ਹੈ।

ਬੈਕਾਂ ਦੇ ਨਿਯਮਾਂ ਵਿੱਚ ਆਏ ਦਿਨੀਂ ਕਈ ਵੱਡੇ ਬਦਲਾਅ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਬਦਲਾਵਾਂ ਦਾ ਸਿੱਧਾ ਪ੍ਰਭਾਵ ਆਮ ਆਦਮੀ ਦੀ ਜੇਬ੍ਹ ਉੱਤੇ ਪੈਂਦਾ ਹੈ। ਹੁਣ ਕੀਤੇ ਗਏ ਬਦਲਾਵਾਂ ਵਿੱਚ ਸਭਤੋਂ ਪਹਿਲੇ ਬਦਲਾਅ ਦੀ ਗੱਲ ਕਰੀਏ ਤਾਂ ਹੁਣ ਜੇਕਰ ਤੁਸੀਂ ATM ਤੋਂ ਪੈਸੇ ਕਢਵਾਉਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਹੁਣ ATM ਵਿੱਚ ਕਿਸੇ ਵੀ ਤਰਾਂ ਦੀ ਲੁੱਟ ਅਤੇ ਧੋਖਾਧੜੀ ਤੋਂ ਬਚਣ ਲਈ SBI ਬੈਂਕ ਵੱਲੋਂ ਆਪਣੇ ਗ੍ਰਾਹਕਾਂ ਦੇ ਲਈ ਇੱਕ ਵਿਸ਼ੇਸ਼ OTP ਸੁਵਿਧਾ ਸ਼ੁਰੂ ਕੀਤੀ ਗਈ ਹੈ। ਜਿਸ ਦੇ ਨਾਲ ਹੁਣ ਗ੍ਰਾਹਕਾਂ ਦੇ ਨਾਲ ਧੋਖਾਧੜੀ ਨਹੀਂ ਹੋ ਸਕੇਗੀ। ਹੁਣ ਨਵੇਂ ਨਿਯਮ ਦੇ ਅਨੁਸਾਰ ਜੇਕਰ ਕੋਈ ਹੁਣ ATM ਵਿੱਚੋਂ 10 ਹਜ਼ਾਰ ਰੁਪਏ ਤੋਂ ਵੱਧ ਦੀ ਰਾਸ਼ੀ ਕਢਵਾਉਂਦਾ ਹੈ ਤਾਂ ਉਸਦੇ ਫੋਨ ਉੱਤੇ ਇੱਕ OTP ਆਵੇਗਾ।

ਉਹ OTP ਭਰਨ ਤੋਂ ਬਾਅਦ ਹੀ ਤੁਸੀਂ ਆਪਣੇ ਪੈਸੇ ਕਢਵਾ ਸਕੋਗੇ। ਇਸਦੇ ਨਾਲ ਹੀ SBI ਬੈਂਕ ਵੱਲੋਂ ਇੱਕ ਹੋਰ ਬਦਲਾਅ ਕੀਤਾ ਗਿਆ ਹੈ ਜਿਸਦੇ ਅਨੁਸਾਰ ਬੈਂਕ ਨੇ ਆਪਣੇ ਗ੍ਰਾਹਕਾਂ ਦੇ ਲਈ whatsapp ਬੈਕਿੰਗ ਸੇਵਾ ਸ਼ੁਰੂ ਕਰ ਦਿੱਤੀ ਹੈ। ਹੁਣ ਤੁਸੀਂ ਆਪਣੇ Whtsapp ਦੇ ਉੱਤੇ ਹੀ ਆਪਣੇ ਖਾਤੇ ਦੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ। ਤੁਹਾਡੇ whtsapp ਉੱਤੇ ਹੀ ਤੁਹਾਡੇ ਖਾਤੇ ਦੀ ਸਟੇਟਮੈਂਟ ਵੀ ਨਿੱਕਲ ਸਕੇਗੀ।

ਇਸ ਲਈ ਤੁਸੀਂ ਸਿਰਫ 7208933148 ਨੰਬਰ ਉੱਤੇ WAREG ਲਿਖ ਕੇ ਮੈਸੇਜ ਭੇਜ ਦੇਣਾ ਹੈ। ਉਸਤੋਂ ਤੁਹਾਨੂੰ ਆਪਣੇ whtsapp ‘ਤੇ ਇੱਕ ਮੈਸੇਜ ਆਵੇਗਾ ਅਤੇ ਤੁਸੀਂ ਉਸਤੋਂ ਬਾਅਦ ਆਪਣੇ ਖਾਤੇ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ।