ਆਹ ਸ਼ੌਕੀ ਸਰਦਾਰ ਨੇ ਪਿੰਡ ਲਿਆ ਖੜਾ ਕਰ ਦਿੱਤਾ ਵੱਡਾ ਜਹਾਜ਼, ਜਾਣੋ ਕਾਰਨ

ਅਕਸਰ ਕਿਹਾ ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਸ਼ੌਂਕ ਪੁਗਾਉਣ ਲਈ ਪੰਜਾਬੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸ਼ੌਂਕੀ ਸਰਕਾਰ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵੀਰ ਇੱਕ ਕਿਸਾਨ ਹੈ ਅਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਇਸ ਕਿਸਾਨ ਵੱਲੋਂ ਇੱਕ ਵੱਡਾ ਜਹਾਜ ਖਰੀਦ ਕੇ ਲਿਆਂਦਾ ਗਿਆ ਹੈ ਅਤੇ ਇਸਨੂੰ ਆਪਣੇ ਪਿੰਡ ਵਿੱਚ ਲਿਆ ਕੇ ਖੜਾ ਕੀਤਾ ਗਿਆ ਹੈ।

ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਅਤੇ ਇਨ੍ਹਾਂ ਦੇ ਯਾਰਾਂ ਦੋਸਤਾਂ ਨੇ ਕੁਝ ਵੱਖਰਾ ਕਰਨ ਦਾ ਸੋਚਿਆ ਅਤੇ ਫਿਰ ਇਹ ਜਹਾਜ ਖਰੀਦ ਕੇ ਪਿੰਡ ਲਿਆਂਦਾ। ਤੁਹਾਨੂੰ ਦੱਸ ਦੇਈਏ ਕਿ ਇਸ ਜਹਾਜ ਨੂੰ ਰਾਜਸਥਾਨ ਤੋਂ ਖਰੀਦ ਕੇ ਲਿਆਂਦਾ ਗਿਆ ਹੈ ਅਤੇ ਇਸਨੂੰ ਰਾਜਸਥਾਨ ਤੋਂ ਅਜਨਾਲਾ (ਅੰਮ੍ਰਿਤਸਰ) ਤੱਕ ਲੈਕੇ ਆਉਣ ਲਈ ਲਗਭਗ 40 ਦਿਨ ਦਾ ਸਮਾਂ ਲੱਗਿਆ ਹੈ।

ਇਸ ਜਹਾਜ ਨੂੰ ਕਾਫੀ ਮਹਿੰਗਾ ਖਰੀਦ ਕੇ ਲਿਆਂਦਾ ਗਿਆ ਹੈ ਅਤੇ ਦੂਰ ਦੂਰ ਤੋਂ ਲੋਕ ਇਸ ਜਹਾਜ਼ ਨੂੰ ਦੇਖਣ ਅਤੇ ਫੋਟੋਆਂ ਕਰਵਾਉਣ ਲਈ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਵੱਲੋਂ ਇਸ ਜਹਾਜ਼ ਨੂੰ ਇੱਥੇ ਇਸ ਕਾਰਨ ਲਿਆਂਦਾ ਗਿਆ ਹੈ ਕਿਉਂਕਿ ਉਹ ਇਸ ਜਹਾਜ਼ ਦੇ ਵਿੱਚ ਇੱਕ ਰੈਸਟੋਰੈਂਟ ਬਣਾਉਣ ਜਾ ਰਹੇ ਹਨ।

ਇਸ ਜਹਾਜ਼ ਨੂੰ ਰੈਸਟੋਰੈਂਟ ਵਿੱਚ ਤਬਦੀਲ ਕਰਨ ਦਾ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ ਅਤੇ ਰੈਸਟੋਰੈਂਟ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਜਹਾਜ਼ ਨੂੰ ਖਰੀਦਣ ਅਤੇ ਕਾਗਜ਼ ਬਣਾਉਣ ਲਈ ਹੀ ਇਨ੍ਹਾਂ ਨੂੰ ਲਗਭਗ ਇੱਕ ਸਾਲ ਦਾ ਸਮਾਂ ਲੱਗ ਗਿਆ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਜਹਾਜ਼ ਦੀ ਕੀਮਤ ਕਰੋੜਾਂ ਵਿੱਚ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com